HOME ਭਾਈ ਰਾਮ ਕਿਸ਼ਨ ਸਕੂਲ ਵਿਖੇ ਪੰਜਾਬੀ ਫਿਲਮ”ਅਸੀਂ ਦੂਣ ਸਵਾਏ ਹੋਏ” ਦੇ ਆਡੀਸ਼ਨ...

ਭਾਈ ਰਾਮ ਕਿਸ਼ਨ ਸਕੂਲ ਵਿਖੇ ਪੰਜਾਬੀ ਫਿਲਮ”ਅਸੀਂ ਦੂਣ ਸਵਾਏ ਹੋਏ” ਦੇ ਆਡੀਸ਼ਨ ਕਰਵਾਏ

3

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ “ਗੁਰੂ ਸਿਨੇ ਆਰਟ” ਲੁਧਿਆਣਾ ਵੱਲੋਂ ਪੰਜਾਬੀ ਫਿਲਮ “ਅਸੀਂ ਦੂਣ ਸਵਾਏ ਹੋਏ” ਦੇ ਆਡੀਸ਼ਨ ਕਰਵਾਏ ਗਏ ਜਿਸ ਵਿੱਚ ਗੁਰੂ ਸਿਨੇ ਆਰਟ ਤੋਂ ਡਾਇਰੈਕਟਰ ਜਸਵੀਰ ਸਿੰਘ ਸੀਰਾ, ਪ੍ਰੋਡਿਊਸਰ ਸ੍ਰ: ਰਤਨ ਸਿੰਘ ਕਮਾਲਪੁਰ, ਰਾਜਿੰਦਰ ਰਾਜਾ, ਸਵਰਾਜ ਘੁੰਮਣ ਅਤੇ ਰਮਣੀਕ ਘੁੰਮਣ ਨੇ ਵਿਸ਼ੇਸ਼ ਸ਼ਿਰਕਤ ਕੀਤੀ । ਇਸ ਮੌਕੇ ਸਕੂਲ ਦੇ ਪ੍ਰਧਾਨ ਮਹੰਤ ਚਮਕੌਰ ਸਿੰਘ ‘ਸੇਵਾਪੰਥੀ’ ਅਤੇ ਪ੍ਰਿੰਸੀਪਲ ਹਿੰਮਤ ਕੌਰ ਨੇ ਮਹਿਮਾਨਾਂ ਨੂੰ ਸਿਰੋਪਾਉ ਭੇਟ ਕਰਕੇ ਉਹਨਾਂ ਦਾ ਸਵਾਗਤ ਕੀਤਾ । ਇਸ ਮੌਕੇ ਮਹੰਤ ਚਮਕੌਰ ਸਿੰਘ ‘ਸੇਵਾਪੰਥੀ’ ਨੇ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਇਸ ਕਾਰਜ ਵਿੱਚ ਉਹਨਾਂ ਨੂੰ ਸਫਲਤਾ ਮਿਲੇ ਅਤੇ ਉਹ ਅੱਗੇ ਤੋਂ ਵੀ ਉਹ ਕਲਾ ਦੇ ਖੇਤਰ ਦੇ ਲੋਕਾਂ ਨੂੰ ਅੱਗੇ ਲਿਆਉਣ ਲਈ ਤੱਤਪਰ ਹਨ । ਕਿਉਂਕਿ ਸਮਾਜ ਵਿੱਚ ਅਜਿਹੀਆਂ ਕਲਾਵਾਂ ਅੱਜ ਵੀ ਯੁਵਾ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰ ਸਕਦੀਆਂ ਹਨ । ਇਸ ਮੌਕੇ ਉੱਤੇ ਲਗਭਗ 200 ਕਲਾਕਾਰਾਂ ਨੇ ਜੋ ਦਿੱਲੀ, ਮੁੰਬਈ, ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਏ ਸਨ, ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ । ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸ੍ਰ: ਰਮਣੀਕ ਸਿੰਘ ਘੁੰਮਣ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਉੱਤੇ ਮਹੰਤ ਚਮਕੌਰ ਸਿੰਘ ‘ਸੇਵਾਪੰਥੀ’ਨੇ ਕਿਹਾ ਕਿ ਅਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਜੋ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਗੌਰਵਮਈ ਸ਼ਹਾਦਤਾਂ ਅਤੇ ਇਤਿਹਾਸਕ ਵਿਰਸੇ ਤੋਂ ਜਾਣੂ ਕਰਾ ਸਕਣ ਅਤੇ ਉਹਨਾਂ ਨੂੰ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰ ਸਕਣ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੈਡਮ ਜੀ ਤੁਸੀਂ ਆਉਗੇ ਨਾ ਸਾਡੇ ਘਰੇ
Next articleਸਰਕਾਰੀ ਕੰਨਿਆ ਹਾਈ ਸਕੂਲ ਨਗਰ ਦਾ 8ਵੀਂ ਤੇ 10ਵੀਂ ਦਾ ਨਤੀਜਾ ਸ਼ਾਨਦਾਰ ਰਿਹਾ