ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਪ੍ਰਸਿੱਧ ਪੰਜਾਬੀ ਲੋਕ ਗਾਇਕ ਪਰਮਿੰਦਰ ਸੇਖੋਂ (ਪ੍ਰੈਕਟੀਕਲ ਐਗਜ਼ਾਮੀਨਰ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ) ਆਪਣੇ ਪਰਮ ਮਿੱਤਰ ਸੁਨੀਲ ਰਟੈਂਡਾ (ਇੰਟਰਨੈਸ਼ਨਲ ਭੰਗੜਾ ਕੋਚ) ਨੂੰ ਨਾਲ ਲੈ ਕੇ ਫੁੱਟਬਾਲ ਕੋਚ ਤੇ ਖੇਡ ਲੇਖਕ ਸਰਬਜੀਤ ਮੰਗੂਵਾਲ ਨੂੰ ਮਿਲਣ ਲਈ ਉਨ੍ਹਾਂ ਘਰ ਗਏ। ਇਸ ਬਾਰੇ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਦੋ-ਢਾਈ ਘੰਟੇ ਲੋਕ ਸੱਭਿਆਚਾਰ ਅਤੇ ਖੇਡ ਸੱਭਿਆਚਾਰਕ ਵਿਸ਼ੇ ਤੇ ਖੂਬ ਵਿਚਾਰ ਵਟਾਂਦਰਾ ਹੋਇਆ। ਮੇਰੀ ਸਵੈ-ਜੀਵਨੀ ਦੀ ਕਿਤਾਬ ਬਾਰੇ ਗੱਲਬਾਤ ਕਰਦੇ ਹੋਏ ਸੇਖੋਂ ਸਾਹਿਬ ਨੇ ਕਿਹਾ ਕਿ ਤੁਹਾਡੇ ਬਜ਼ੁਰਗਾਂ ਬਾਬਾ ਬੀਰਬਲ ਵਲੋਂ ਵੀਣੀ ਫੜਨ, ਤਾਇਆ ਮੂਲਰਾਜ ਮੂਲੇ ਦਾ ਕੁਸ਼ਤੀ ਤੇ ਗਤਕਾ ਚਲਾਉਣ ‘ਚ ਸ਼ੋਹਲਾਪਣ ਅਤੇ ਪਿਤਾ ਪੁਨੂੰ ਰਾਮ ਜੀ ਦਾ ਸਾਧੂ ਰੂਪ, ਜੋ ਕਿਹਾ ਉਹ ਸੱਚ ਹੋ ਜਾਣਾ ਪਾਠਕਾਂ ਲਈ ਪ੍ਰੇਰਨਾ ਸ੍ਰੋਤ ਹਨ। ਸਾਡੇ ਬੱਚਿਆਂ ਦੀਆਂ ਖੇਡ ਪ੍ਰਾਪਤੀਆਂ ਦੀ ਬਹੁਤ ਸ਼ਲਾਘਾ ਕੀਤੀ। ਤੇ ਸੇਖੋਂ ਨੇ ਦੱਸਿਆ ਮਾਲਵਾ ਕਾਲਜ ਸਮਰਾਲਾ ਵਿਖੇ ਪੜਨ ਦੌਰਾਨ ਲੋਕ ਗੀਤ ਮੁਕਾਬਲਿਆ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ , ਉਸ ਤੋਂ ਬਾਅਦ ਸਾਡੀ ਗੱਲ ਬਾਤ ਪੰਜਾਬੀ ਲੋਕ ਗੀਤਾਂ ਤੇ ਲੋਕ ਸਾਜਾਂ ਬਾਰੇ ਹੋਈ। ਸੁਨੀਲ ਰਟੈਂਡਾ ਨੇ ਦੱਸਿਆ ਕਿ ਉਸ ਦੇ ਕੋਲ ਡਾ. ਚਰਨਜੀਤ ਕੌਰ (ਪ੍ਰਿੰਸੀਪਲ ਅਮਰਦੀਪ ਸ਼ੇਰਗਿੱਲ ਕਾਲਜ ਮੁਕੰਦਪੁਰ) ਨੇ ਵੀ ‘ਫੁੱਟਬਾਲ ਦੇ ਅੰਗ-ਸੰਗ’ ਕਿਤਾਬ ਦੀ ਕਾਫੀ ਸਰਾਹਣਾ ਕੀਤੀ ਹੈ। ਇਸ ਉਪਰੰਤ ਸਰਬਜੀਤ ਮੰਗੂਵਾਲ ਨੇ ਪਰਮਿੰਦਰ ਸੇਖੋਂ ਤੇ ਸੁਨੀਲ ਰਟੈਂਡਾ ਨੂੰ ‘ਫੁੱਟਬਾਲ ਦੇ ਅੰਗ-ਸੰਗ’ ਕਿਤਾਬਾਂ ਵੀ ਭੇਂਟ ਕੀਤੀਆਂ ਤੇ ਉਨ੍ਹਾਂ ਦੇ ਨਾਲ ਸਰਬਜੀਤ ਮੰਗੂਵਾਲ ਅਤੇ ਮੈਡਮ ਸੁਨੀਤਾ ਸ਼ਰਮਾ ਨੇ ਯਾਦਗਾਰੀ ਤਸਵੀਰ ਵੀ ਖਿਚਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



