HOME ਮਹੀਨਾਵਾਰ ਸਾਹਿਤਕ ਸਮਾਗਮ ਕੀਤਾ ਗਿਆ

ਮਹੀਨਾਵਾਰ ਸਾਹਿਤਕ ਸਮਾਗਮ ਕੀਤਾ ਗਿਆ

2

ਪੰਜਾਬੀ ਸਾਹਿਤ ਸਭਾ ਧੂਰੀ   (ਸਮਾਜ ਵੀਕਲੀ)    ( ਸੰਗਰੂਰ ) ਦਾ ਮਾਸਿਕ ਸਾਹਿਤਕ ਸਮਾਗਮ ਹਰ ਵਾਰੀ ਦੀ ਤਰ੍ਹਾਂ ਪਹਿਲੇ ਐਤਵਾਰ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤਕ ਭਵਨ ਵਿਖੇ ਕੀਤਾ ਗਿਆ । ਸੁਆਗਤੀ ਅਤੇ ਧੰਨਵਾਦੀ ਸ਼ਬਦਾਂ ਉਪਰੰਤ ਬੀਤੇ ਮਹੀਨੇ ਦੌਰਾਨ ਸਦੀਵੀ ਵਿਛੋੜਾ ਦੇਣ ਵਾਲ਼ੇ ਲੇਖਕਾਂ ਅਤੇ ਕਲਾਕਾਰਾਂ ਖੋਜੀ ਵਿਦਵਾਨ ਡਾ. ਰਤਨ ਸਿੰਘ ਜੱਗੀ , ਪਾਕਿਸਤਾਨੀ ਕਵੀ ਤਜੱਮਲ ਕਲੀਮ ਅਤੇ ਮਾਝੇ ਦੀ ਸੁਰੀਲੀ ਗਾਇਕਾ ਮੋਹਣੀ ਰਸੀਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਦੂਸਰੇ ਮਤੇ ਰਾਹੀਂ ਸਰਕਾਰ ਤੋਂ ਤੈਲਗੂ ਭਾਸ਼ਾ ਦੇ ਹੇਜ ਦੀ ਥਾਂ ਮਾਤ ਭਾਸ਼ਾ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਮੰਗ ਕੀਤੀ ਗਈ ਅਤੇ ਤੀਜੇ ਮਤੇ ਰਾਹੀਂ ਸ਼ਹਿਰ ਦੇ ਹੋਣਹਾਰ ਨੌਜਵਾਨ ਭਾਵਿਤ ਜੈਨ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਕੇ ਧੂਰੀ ਇਲਾਕੇ ਦਾ ਨਾਂ ਰੌਸ਼ਨ ਕਰਨ ਅਤੇ ਡਾ. ਰਾਜਵੰਤ ਕੌਰ ਪੰਜਾਬੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਨਿਯੁਕਤ ਹੋਣ ‘ਤੇ ਵਧਾਈ ਦਿੱਤੀ ਗਈ । ਦੂਸਰੇ ਦੌਰ ਵਿੱਚ ਇਸ ਮਹੀਨੇ ਜਨਮੇਂ ਮੈਂਬਰਾਂ ਵਿੱਚੋਂ ਹਾਜ਼ਰ ਗੁਰਦਿਆਲ ਨਿਰਮਾਣ , ਕੁਲਜੀਤ ਧਵਨ ਅਤੇ ਜਸਵੀਰ ਸਿੰਘ ਬੰਘਾਂਵਾਲੀ ਦਾ ਜਨਮ ਦਿਨ ਮਨਾ ਕੇ ਸਨਮਾਨਿਤ ਕੀਤਾ ਗਿਆ ਅਤੇ ਚੌਥੇ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਤਾਈਂ ਵਿਦੇਸ਼ ਬੈਠਿਆਂ ਨੂੰ ਮੁਬਾਰਕਬਾਦ ਭੇਜੀ ਗਈ । ਅਖ਼ੀਰ ਵਿੱਚ ਗੁਰਮੀਤ ਸਿੰਘ ਸੋਹੀ ਦੇ ਮੰਚ ਸੰਚਾਲਨ ਅਧੀਨ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਸ਼੍ਰੀ ਰਜਿੰਦਰ ਸਿੰਘ ਰਾਜਨ , ਜਗਦੇਵ ਸ਼ਰਮਾ , ਕਰਮ ਸਿੰਘ ਜ਼ਖ਼ਮੀ , ਪਵਨ ਕੁਮਾਰ ਹੋਸ਼ੀ , ਸਰਬਜੀਤ ਸੰਗਰੂਰਵੀ , ਬਲਜਿੰਦਰ ਈਲਵਾਲ , ਅਕਾਸ਼ ਪ੍ਰੀਤ ਬਾਜਵਾ , ਗੁਰਮੁਖ ਸਿੰਘ ਸੰਗਰੂਰ , ਅਜਾਇਬ ਸਿੰਘ ਕੋਮਲ , ਬਲਜੀਤ ਸਿੰਘ ਬਾਂਸਲ , ਅਮਰ ਗਰਗ ਕਲਮਦਾਨ , ਹਰਬੰਸ ਸਿੰਘ ਬੇਨੜਾ , ਸੁਖਵਿੰਦਰ ਲੋਟੇ , ਮਨਪ੍ਰੀਤ ਕੌਰ ਢੀਂਡਸਾ , ਮਨਜੀਤ ਕੌਰ ਸੰਧੂ , ਰਣਜੀਤ ਆਜ਼ਾਦ ਕਾਂਝਲਾ , ਮੀਤ ਸਕਰੌਦੀ , ਸ਼ੈਲੇਂਦਰ ਕੁਮਾਰ ਗਰਗ , ਪੇਂਟਰ ਸੁਖਦੇਵ ਸਿੰਘ ਅਤੇ ਬੇਟੀ ਗੋਰਸੀ ਸ਼ਰਮਾ ਨੇ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪਰਮਿੰਦਰ ਸੇਖੋਂ ਪ੍ਰਸਿੱਧ ਪੰਜਾਬੀ ਲੋਕ ਗਾਇਕ, ਖੇਡ ਲੇਖਕ ਸਰਬਜੀਤ ਮੰਗੂਵਾਲ ਦੇ ਘਰ ਮਿਲਣ ਲਈ ਪਹੁੰਚੇ
Next articleਤਮਾਸ਼ਾ ਇਹ ਹਿੰਦੋਸਤਾਨ !