HOME ਬਸਪਾ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਨੂੰ ਜਨਤਕ ਅੰਦੋਲਨ ਦਾ ਰੂਪ ਦਿੱਤਾ ਜਾਵੇ...

ਬਸਪਾ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਨੂੰ ਜਨਤਕ ਅੰਦੋਲਨ ਦਾ ਰੂਪ ਦਿੱਤਾ ਜਾਵੇ –ਪ੍ਰਵੀਨ ਬੰਗਾ

4

ਬੰਗਾ    (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਬਸਪਾ ਵਲੋਂ ਪੰਜਾਬ ਸੰਭਾਲੋ ਮੁਹਿੰਮ ਨੂੰ ਜਨਤਕ ਅੰਦੋਲਨ ਬਣਾਉਣ ਲਈ ਬੰਗਾ ਹਲਕੇ ਦੇ ਪਿੰਡ ਮੰਢਾਲੀ ਵਿਖੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਨੇ ਬਸਪਾ ਆਗੂ ਮਲਕੀਤ ਮੰਢਾਲੀ ਦੇ ਘਰ ਵਿਖੇ ਸਾਥੀਆਂ ਨਾਲ ਵਿਚਾਰ ਵਿਟਾਂਦਰਾ ਕਰਦਿਆਂ ਹੋਏ ਸੈਕਟਰ ਤੇ ਬੂਥ ਕਮੇਟੀਆਂ ਨੂੰ ਚੁਸਤ ਦਰੁਸਤ ਕਰਨ ਲਈ ਜਥੇਬੰਦਕ ਢਾਂਚੇ ਨੂੰ ਮਜਬੂਤ ਬਨਾਉਣ ਦੀ ਅਪੀਲ ਕੀਤੀ ਬੀ ਵੀ ਐਫ ਵਿੱਚ ਨਿਰੰਤਰ ਕੰਮ ਕਰਨ ਵਾਲੇ ਪਿੰਡ ਦੇ ਨੋਜਵਾਨ ਆਗੂ ਚਰਨਜੀਤ ਮੰਢਾਲੀ ਨੂੰ ਬੰਗਾ ਹਲਕੇ ਦੇ ਨਵੇਂ ਜਨਰਲ ਸਕੱਤਰ ਬਣਾਏ ਜਾਣ ਤੇ ਉਨ੍ਹਾਂ ਦੇ ਨਿਵਾਸ ਤੇ ਲੀਡਰਸ਼ਿਪ ਸਮੇਤ ਪਹੁੰਚਕੇ ਉਨ੍ਹਾਂ ਨੂੰ ਮੁਬਾਰਕਾਂ ਦਿਤੀਆਂ ਮੰਢਾਲੀ ਯੂਨਿਟ ਵਲੋਂ ਮੇਰੇ ਸਮੇਤ ਨਵੇਂ ਬਣੇ ਜਨਰਲ ਸਕੱਤਰ ਦਾ ਸਨਮਾਨ ਕੀਤਾ ਤੇ ਪਿੰਡ ਦੇ ਨਿਧੜਕ ਮਹਿਲਾ ਆਗੂ ਬੀਬੀ ਬਲਵਿੰਦਰ ਕੋਰ ਪਤਨੀ ਜਸਵਿੰਦਰ ਕੁਮਾਰ ਬੀਤੇ ਦਿਨੀ ਅਚਾਨਕ ਬੇਵਕਤੀ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਈ ਸੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੋਕੇ ਤੇ ਸੈਕਟਰ ਪ੍ਰਧਾਨ ਮਹਿੰਦਰ ਪਾਲ ਬੈਂਸ ਮੰਢਾਲੀ ਦੇ ਪ੍ਰਧਾਨ ਕੁਲਵਿੰਦਰ ਗੋਰਾ, ਸਾਬਕਾ ਸਰਪੰਚ ਕਮਲਜੀਤ ਕੋਰ ਜੀ,ਗੁਰਮੇਲ ਭਟੀ ਜੀ, ਰਾਜ ਕੁਮਾਰ ਸਾਬਕਾ ਪੰਚ, ਸੀਨੀਅਰ ਆਗੂ ਪ੍ਰੇਮ ਕੁਮਾਰ ਜੀ, ਪਰਮਜੀਤ ਕੁਮਾਰ ਜੀ ਬਲਰਾਮ ਬਾਲੀ,ਹਰਬੰਸ ਲਾਲ, ਸਤਨਾਮ ਸ਼ਾਮਾ, ਰਮਨ ਕੁਮਾਰ ਨਿੱਕਾ ਤੋ ਇਲਾਵਾ ਸਾਥੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ KWS ਵਲੋਂ ਪਿੰਡ ਕੁਲਥਮ ਵਿੱਚ ਪੌਦੇ ਲਗਾਏ ਗਏ
Next articleਪਰਮਿੰਦਰ ਸੇਖੋਂ ਪ੍ਰਸਿੱਧ ਪੰਜਾਬੀ ਲੋਕ ਗਾਇਕ, ਖੇਡ ਲੇਖਕ ਸਰਬਜੀਤ ਮੰਗੂਵਾਲ ਦੇ ਘਰ ਮਿਲਣ ਲਈ ਪਹੁੰਚੇ