HOME ਇੱਕ ਸੰਸਥਾ ਸਨ ਬਾਪੂ ਪ੍ਰੀਤਮ ਸਿੰਘ ਗਿੱਲ ।

ਇੱਕ ਸੰਸਥਾ ਸਨ ਬਾਪੂ ਪ੍ਰੀਤਮ ਸਿੰਘ ਗਿੱਲ ।

3

ਜਗਰਾਓਂ ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਕੈਨੇਡਾ ਯੰਗ ਸਪੋਰਟਸ ਕਲੱਬਸਰੀ ਦੇ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਦੇ ਮਰਹੂਮ ਦਾਦਾ ਪ੍ਰੀਤਮ ਸਿੰਘ ਗਿੱਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਜਲੀ ਸਮਾਗਮ ‘ਚ ਪੰਜਾਬ ਭਰ ਤੋਂ ਰਾਜਨੀਤਿਕ ਪਾਰਟੀਆ ਦੇ ਆਗੂਆ, ਸਮਾਜ ਸੇਵੀ ਸ਼ਖਸੀਅਤਾ ਤੇ ਹਰ ਵਰਗ ਦੇ ਲੋਕਾ ਦੇ ਵੱਡੇ ਇਕੱਠ ਨੇ ਸ਼ਮੂਲੀਅਤ ਕਰਦਿਆ ਗਿੱਲ ਪਰਿਵਾਰ ਦੀ ਸੇਵਾਵਾ ਦੀ ਸ਼ਲਾਘਾ ਕੀਤੀ।ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਸ਼ਰਧਾਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ, ਸਾਬਕਾ ਐੱਮਪੀ ਅਮਰੀਕ ਸਿੰਘ ਆਲੀਵਾਲ, ਜ਼ਿਲ੍ਹਾ ਕਾਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ, ਬਿੰਦਰ ਮਨੀਲਾ, ਅਕਾਲੀ ਆਗੂ ਚੰਦ ਸਿੰਘ ਡੱਲਾ ਨੇ ਕਿਹਾ ਮਰਹੂਮ ਪ੍ਰੀਤਮ ਸਿੰਘਗਿੱਲ ਇੱਕ ਸੰਸਥਾ ਸਨ, ਜਿਨ੍ਹਾ ਆਪਣੇ ਪੁੱਤ, ਪੋਤਿਆ ਨੂੰ ਦੇਸ਼ ਹੀ ਨਹੀਂ ਵਿਦੇਸ਼ਾ ‘ਚ ਵੀ ਸਮਾਜ ਸੇਵੀ ਦੇ ਕੰਮਾ ਲਈ ਪ੍ਰੇਰਿਆ, ਜਿਨ੍ਹਾ ਸੱਤ ਸਮੁੰਦਰ ਪਾਰ ਕੈਨੇਡਾ ਦੀ ਧਰਤੀ ‘ਤੇਰਹਿੰਦਿਆ ਪੰਜਾਬ ਪ੍ਰਤੀ ਮਿੱਟੀ ਦੇ ਮੋਹ ਸਦਕਾ ਸੈਂਕੜੇ ਨੌਜਵਾਨਾ ਦੀ ਬਾਹ ਫੜੀ। ਅੱਜ ਉਨ੍ਹਾ ਦੇ ਸਹਿਯੋਗ ਸਦਕਾ ਅਨੇਕਾ ਨੌਜਵਾਨ ਕੈਨੇਡਾ ਦੀ ਧਰਤੀ ‘ਤੇ ਨਾਮਣਾ ਖੱਟ ਰਹੇ ਹਨ। ਉਥੇ ਪਿੰਡ ਤੋਂ ਇਲਾਵਾ ਇਲਾਕੇ ‘ਚ ਸਮਾਜ ਸੇਵਾ ਦੇ ਕੰਮਾ ਲਈ ਗਿੱਲ ਪਰਿਵਾਰ ਪ੍ਰਸ਼ੰਸਾ ਦਾ ਪਾਤਰ ਹੈ। ਸ਼ਰਧਾਜਲੀ ਸਮਾਗਮ ‘ਚ ਪੁੱਜੀਆ ਸ਼ਖਸੀਅਤਾ ਤੇ ਸੰਗਤ ਦਾ ਪ੍ਰਧਾਨ ਇੰਦਰਜੀਤ ਸਿੰਘ ਰੂਮੀ ਨੇ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ, ਜਗਰਾਓ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਕੈਪਟਨ ਸੰਦੀਪ ਸੰਧੂ, ਡਾ. ਕੇਐਨ ਐਸ ਕੰਗ, ਹਰਪਾਲ ਸਿੰਘ ਮੀਰਪੁਰ ਹਾਸ, ਕੌਂਸਲਰ ਮਨਜੀਤ ਸਿੰਘ ਲੁਧਿਆਣਾ, ਹਰਪਾਲ ਸਿੰਘ ਖਹਿਰਾ, ਜਸਵੀਰ ਸਿੰਘ ਅਖਾੜਾ, ਪਰਮਿੰਦਰ ਸਿੰਘ ਚੀਮਾ, ਸਰਪੰਚ ਮਨਪ੍ਰੀਤ ਸਿੰਘ, ਪੰਡਿਤ ਤੇਜਪਾਲ, ਮਨਦੀਪ ਸਿੰਘ ਕਮਾਲਪੁਰਾ, ਮਲਕੀਤ ਸਿੰਘ ਰੂਮੀ, ਸਰਪੰਚ ਇਕਬਾਲ ਸਿੰਘ, ਕਬੱਡੀ ਕੋਚ ਸੁਖਚੈਨ ਸਿੰਘ ਸਿੱਧਵਾ, ਗੀਤਕਾਰ ਬਿੱਟੂ, ਪ੍ਰਧਾਨ ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 31/05/2025
Next articleਸਲਾਨਾ ਜੋੜ ਮੇਲਾ ਗੁਰਦੁਆਰਾ ਸੱਦੋਆਣਾ ਸਾਹਿਬ ।