ਖੂਨਦਾਨੀਆਂ ਵਲੋਂ ਕੁੱਲ 61 ਯੂਨਿਟ ਖ਼ੂਨਦਾਨ
ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਕੋਸ਼ਿਸ਼ ਖੂਨਦਾਨ ਸੰਸਥਾ ਰੇਲ ਕੋਚ ਫੈਕਟਰੀ ਵਲੋਂ ਆਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਲਾਲਾ ਲਾਜਪਤ ਰਾਏ ਹਸਪਤਾਲ ਆਰ. ਸੀ. ਐਫ. ਅਤੇ ਹੋਰ ਦਾਨੀ ਸੱਜਣਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17ਵਾਂ ਖੂਨਦਾਨ ਕੈਂਪ ਲਾਲਾ ਰਾਜਪਤ ਰਾਏ ਹਸਪਤਾਲ ਆਰ. ਸੀ. ਐਫ. ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਡਾਕਟਰ ਰਾਜੇਸ਼ ਮੋਹਨ ਅਤੇ ਡਾਕਟਰ ਸ਼ਿਲਪਾ ਬੀ. ਟੀ. ਓ. ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਦੌਰਾਨ ਕੋਸ਼ਿਸ਼ ਖੂਨਦਾਨ ਸੰਸਥਾ ਦੇ ਪ੍ਰਧਾਨ ਹਰਪਾਲ ਸਿੰਘ ਅਤੇ ਸਰਪ੍ਰਸਤ ਰੋਸ਼ਨ ਖੈੜਾ ਨੇ ਸਾਂਝੇ ਤੌਰ ਤੇ ਖੂਨਦਾਨ ਕਰਨ ਵਾਲਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣਾ ਖੂਨਦਾਨ ਕਰਕੇ ਕਿਸੇ ਮਜਬੂਰ ਮਰੀਜ਼ ਦੀ ਜਾਨ ਬਚਾਉਣ ਵਿਚ ਮਦਦ ਕਰਨੀ ਚਾਹੀਦੀ ਹੈ, ਇਹੀ ਸੱਚੀ ਇਨਸਾਨੀਅਤ ਦੀ ਸੇਵਾ ਹੈ। ਇਸ ਕੈਂਪ ਵਿਚ ਖੂਨਦਾਨੀਆਂ ਵਲੋਂ ਕੁੱਲ 61 ਯੂਨਿਟ ਖ਼ੂਨਦਾਨ ਕਰਕੇ ਹਾਜ਼ਰ ਸਰੋਤਿਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਜਦਕਿ ਡਾਕਟਰ ਸ਼ਿਲਪਾ ਬੀ. ਟੀ. ਓ. ਕਪੂਰਥਲਾ ਸਿਵਲ ਹਸਪਤਾਲ ਦੀ ਟੀਮ ਨੇ ਖੂਨਦਾਨ ਇਕੱਤਰ ਕਰਨ ਵਿਚ ਵੱਡਾ ਯੋਗਦਾਨ ਪਾਇਆ। ਇਸ ਖੂਨਦਾਨ ਕੈਂਪ ਵਿਚ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਅਤੇ ਵਿਸ਼ੇਸ਼ ਤੌਰ ਤੇ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਜਨਰਲ ਸਕੱਤਰ ਜੀਤ ਸਿੰਘ ਅਤੇ ਪ੍ਰੈਸ ਸਕੱਤਰ ਟੇਕ ਚੰਦ ਨੇ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ, ਜੋ ਕਿ ਸਾਨੂੰ ਸਾਰਿਆਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਤੁਹਾਡੇ ਕੀਤੇ ਖੂਨਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਖੂਨਦਾਨ ਕੈਂਪ ਵਿਚ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਲਈ ਵਧੀਆ ਖਾਣ ਪੀਣ ਪ੍ਰਬੰਧ ਕੀਤਾ ਗਿਆ। ਜਦਕਿ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਅਤੇ ਆਰਥਿਕ ਤੌਰ ਤੇ ਸਹਿਯੋਗ ਕਰਨ ਵਾਲੇ ਸਹਿਯੋਗੀਆਂ ਨੂੰ ਵਿਸ਼ੇਸ਼ ਤੌਰ ਤੇ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿਚ ਡਬਲਿਊ ਐਮ ਨੀਰਜ਼ ਆਰੇਲਾ, ਹਰਵਿੰਦਰ ਸਿੰਘ ਖਹਿਰਾ, ਸੰਧੂਰਾ ਸਿੰਘ, ਸ੍ਰੇਸ਼ਟ ਅਰੋੜਾ, ਰਾਮ ਸਿੰਘ, ਕੁਲਦੀਪ ਸਿੰਘ, ਵਰਿੰਦਰ ਕੁਮਾਰ, ਕਮਲਪ੍ਰੀਤ ਸਿੰਘ, ਨਵਦੀਪ ਸਿੰਘ, ਹੰਸਰਾਜ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜ ਕੁਮਾਰ, ਗੁਰਮੇਲ ਸਿੰਘ, ਕਲਭੂਸ਼ਨ ਗੁਪਤਾ, ਸੁਰਿੰਦਰ ਸਿੰਘ, ਸੁਖਬੀਰ ਸਿੰਘ, ਮੇਜਰ ਸਿੰਘ, ਦੀਪਕ ਕੁਮਾਰ, ਸਰਬਜੀਤ ਸਿੰਘ ਸਕੱਤਰ ਇੰਪਲਾਈਜ ਯੂਨੀਅਨ, ਦਰਸ਼ਨ ਲਾਲ ਪ੍ਰਧਾਨ ਆਈ. ਆਰ. ਟੀ. ਐਸ. ਏ, ਤਾਲਿਬ ਮੁਹੰਮਦ ਮੈਨਜ ਯੂਨੀਅਨ, ਵਿਜੇ ਕੁਮਾਰ, ਪੂਜਾ ਕੁਮਾਰੀ, ਸੁਨੀਤਾ ਰਾਣੀ, ਸੁਪ੍ਰੀਆ, ਅਤੇ ਹੋਰ ਸਮਾਜਸੇਵੀਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



