78ਸਾਲ ਜਿਹੜੀਆਂ ਸਰਕਾਰਾ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਤੇ ਡਰੱਗ ਮਾਫ਼ੀਆ ਵਲ ਧੱਕਿਆ ਉਨ੍ਹਾਂ ਤੇ ਦੋਬਾਰਾ ਵਿਸ਼ਵਾਸ ਨਾ ਕਰਨ ਲੋਕ: ਠੇਕੇਦਾਰ ਭਗਵਾਨ ਦਾਸ ਸਿੱਧੂ ।
ਹੁਸ਼ਿਆਰਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ) ਅੱਜ ਬਹੁਜਨ ਸਮਾਜ ਪਾਰਟੀ ਦੀ ਅਹਿਮ ਮੀਟਿੰਗ ਮੁਹੱਲਾ ਕਮਾਲਪੁਰ ਸਰਦਾਰ ਮਦਨ ਸਿੰਘ ਬੈਂਸ ਇੰਚਾਰਜ ਬਸਪਾ ਜ਼ਿਲਾ ਹੁਸ਼ਿਆਰਪਰ ਜੀ ਦੀ ਅਗਵਾਈ ਹੇਠ ਹੋਈ।। ਜਿਸ ਵਿਚ ਵਿਸ਼ੇਸ਼ ਤੌਰ ਤੇ ਭਗਵਾਨ ਦਾਸ ਠੇਕੇਦਾਰ ਜਨਰਲ ਸਕੱਤਰ ਬਸਪਾ ਪੰਜਾਬ ਪਹੁੰਚੇ ਤੇ ਉਨਾਂ ਨੇ ਕਿਹਾ ਪਾਰਟੀ ਦੀ ਮਜ਼ਬੂਤੀ ਲਈ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੁਸ਼ਿਆਰਪੁਰ ਵਿਚ ਨਵੀਆਂ ਨਿਯੁਕਤੀਆਂ ਅਤੇ ਬੂਥ ਕੰਮੱਟੀਜ਼ ਨੂੰ ਰੀਵਿਊ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਦੇ ਵਿਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਨਮਾਨ ਦਿੱਤਾ ਜਾ ਰਿਹਾ ਹੈ ਜਿਸ ਦੇ ਤਹਿਤ ਗੁਰਸ਼ਾਨ ਰਾਇਲ ਨੂੰ ਬਹੁਜਨ ਵਲੰਟੀਅਰ ਫੋਰਸ ਸਿਟੀ ਦਾ ਪ੍ਰਧਾਨ ਅਤੇ ਚਿਰਾਗ ਰਾਇ ਨੂੰ ਸਿਟੀ ਦਾ ਉੱਪ ਪ੍ਰਧਾਨ, ਰਵੀ ਕੁਮਾਰ ਝੰਮਟ ਨੂੰ ਬੂਥ ਕਮੇਟੀ ਦਾ ਪ੍ਰਧਾਨ ਲਗਾਇਆ ਗਿਆ।।ਉਨਾਂ ਨੇ ਅੱਗੇ ਬਹੁਜਨ ਸਮਾਜ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਜਿਸ ਤਰ੍ਹਾ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ ਅਤੇ ਪੰਜਾਬ ਵਿੱਚ ਗੈਂਗਸਟਰਵਾਦ ਅਤੇ ਗੁੰਡਾ ਗਰਦੀ ਵੱਧ ਰਹੀ ਹੈ ਅਤੇ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਇਹ ਸਾਰੀ ਦੇਣ ਜਿਹੜੀਆਂ ਸਰਕਾਰਾ 78ਸਾਲ ਰਾਜ਼ ਕਰਦੀਆਂ ਰਹੀਆਂ ਹਨ ਉਨਾਂ ਦੀ ਹੈ ।। ਉਨਾਂ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਬਸਪਾ ਪੰਜਾਬ ਵਲੋਂ ਸ਼ੁਰੂ ਕੀਤੀ ਗਈ ਮਹਿਮਾ ਪੰਜਾਬ ਸੰਭਾਲੋ ਨਾਲ ਲੋਕਾਂ ਨੂੰ ਜੁੜਨਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਅਤੇ ਗੈਂਗਸਟਰਵਾਦ ਮੁਕਤ ਕੀਤਾ ਜਾ ਸਕੇ ।।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਖਦੇਵ ਬਿੱਟਾ ਸਟੇਟ ਆਗੂ ਬਸਪਾ, ਸੁਰਜੀਤ ਮਹਿਮੀ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ,ਕਿਸ਼ੋਰ ਲਾਲ ਉੱਪ ਪ੍ਰਧਾਨ ਬਸਪਾ ਵਿਧਾਨ ਸਭਾ, ਡ. ਸੁਖਦੇਵ ਜੀ, ਰਮੇਸ਼ ਪਟਵਾਰੀ ਜੀ,ਦਿਨੇਸ਼ ਪੱਪੂ,ਸੰਜੀਵ ਕੁਮਾਰ,ਦਵਿੰਦਰ ਸਿੰਘ,ਜਸ਼ਨ ਰਾਇਲ ਆਦਿ ਆਗੂ ਹਾਜ਼ਰ ਸਨ।



