(ਸਮਾਜ ਵੀਕਲੀ)
ਰੁੱਤ ਹੁਣ ਗਰਮੀ ਦੀ ਆਈ
ਬੱਚਿਓ,
ਮੱਚੀ ਪਈ ਹਾਲ ਦੁਹਾਈ
ਬੱਚਿਓ।
ਦੁਪਹਿਰ ਵੇਲੇ ਤੱਤੀ ਤੱਤੀ ਹਵਾ
ਵੱਗਦੀ,
ਧੁੱਪ ਜਾਵੇ ਧਰਤੀ ਮੱਚਾਈ
ਬੱਚਿਓ।
ਰੁੱਤ ਹੁਣ ਗਰਮੀ,,,,,,,,,,,
ਜਿਸ ਨੂੰ ਵੀ ਹੱਥ ਲਾਈਏ ਹੱਥ
ਮੱਚਦਾ,
ਹੋਵੇ ਜੋ ਸਿਆਣਾਂ ਬਾਹਰ ਜਾਣੋ
ਬੱਚਦਾ।
ਅੰਦਰ ਬੈਠ ਕਰਿਓ ਪੜ੍ਹਾਈ
ਬੱਚਿਓ।
ਰੁੱਤ ਹੁਣ ਗਰਮੀ,,,,,,,,,,,
ਨੰਗੇ ਸਿਰ ਪੈਰੀਂ ਬਾਹਰ ਜਾਇਓ
ਨਾ,
ਬੇਹੀ ਵਾਸੀ ਚੀਜ਼ ਕੋਈ ਖਾਇਓ
ਨਾ।
ਉਹੀ ਖਾਇਓ ਘਰ ਜੋ ਬਣਾਈ
ਬੱਚਿਓ।
ਰੁੱਤ ਹੁਣ ਗਰਮੀ,,,,,,,,,,
‘ਹਰਪ੍ਰੀਤ’ ਗਰਮੀ ਲਗਾ ਕੇ ਬਹਿ
ਗਿਆ,
ਬੱਚਣ ਦਾ ਸੁਨੇਹਾ ਕਵਿਤਾ ਚ’
ਕਹਿ ਗਿਆ।
ਡਾਕਟਰ ਤੋਂ ਸੂਈ ਲਵਾਈ
ਬੱਚਿਓ।
ਰੁੱਤ ਹੁਣ ਗਰਮੀ,,,,,,,,,,,
‘ਪੱਤੋ’ ਹੁਣ ਕੰਨਾਂ ਤਾਂਈ ਹੱਥ
ਲਾਉਂਦਾ ਹੈ,
ਨਹੀ ਜਾਊਂਗਾ ਧੁੱਪੇ ਵਾਸਤੇ ਨੂੰ
ਪਾਉਂਦਾ ਹੈ।
ਜਾਵੇ ਬਰਫ਼ ਦੀਆਂ ਪੱਟੀਆਂ
ਧਰਾਈ ਬੱਚਿਓ।
ਰੁੱਤ ਹੁਣ ਗਰਮੀ ਦੀ ਆਈ
ਬੱਚਿਓ।
ਮੱਚੀ ਪਈ ਹਾਲ ਦੁਹਾਈ
ਬੱਚਿਓ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417



