HOME ਮਾਹੀ ਜਠੇਰਿਆ ਦਾ ਸਾਲਾਨਾ ਜੋੜ ਮੇਲਾ ਮਨਾਇਆ

ਮਾਹੀ ਜਠੇਰਿਆ ਦਾ ਸਾਲਾਨਾ ਜੋੜ ਮੇਲਾ ਮਨਾਇਆ

5

    (ਸਮਾਜ ਵੀਕਲੀ)    ਬੰਗਾ ਨਜ਼ਦੀਕ ਪਿੰਡ ਜੰਡਿਆਲਾ ਜਿਲ੍ਹਾ ਸ਼. ਭ. ਸ. ਨਗਰ ਵਿਖ਼ੇ ਮਾਹੀ ਜਠੇਰਿਆ ਦਾ ਸਾਲਾਨਾ ਜੋੜ ਮੇਲਾ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਮੇਲੇ ਵਾਲੇ ਦਿਨ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਧਾਰਮਿਕ ਸਟੇਜ਼ ਲਗਾਈ ਗਈ, ਜਿਸ ‘ਚ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ, ਗਾਇਕਾ ਵਿਸ਼ਾਲੀ ਰੱਤੂ – ਬੇਬੀ ਏ ਕੌਰ ਚੱਕ ਰਾਮੂੰ, ਅਤੇ ਉਂਕਾਰ ਗੋਵਿੰਦਪੁਰੀ ਪਾਰਟੀ ਵਲੋਂ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ ਗਿਆ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਮੌਕੇ ਵਰਿੰਦਰ ਕੁਮਾਰ, ਗਿਆਨ ਚੰਦ, ਸੰਤੋਖ ਕੁਮਾਰ, ਮਨੋਜ ਕੁਮਾਰ, ਰਕੇਸ਼ ਲਾਲ, ਗੁਰਮੁਖ ਸਿੰਘ, ਦੇਸ ਰਾਜ, ਅਸ਼ੋਕ ਕੁਮਾਰ, ਨੰਜੂ ਰਾਮ, ਮੰਗੀ ਮਾਹੀ , ਮੁਲਖ ਰਾਜ ਮਾਹੀ, ਰਣਵੀਰ ਬੇਰਾਜ, ਗੀਤਕਾਰ ਮੁਕੇਸ਼ ਕਟਾਰੀਆਂ ਵਾਲਾ, ਕੁਲਵਿੰਦਰ ਮਾਹੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਰਕਾਰ ਵਲੋਂ 55 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ : ਜੈ ਕ੍ਰਿਸ਼ਨ ਸਿੰਘ ਰੌੜੀ
Next articleਇਫਟੂ ਵਲੋਂ ਹੜਤਾਲ ਕਰਕੇ ਨਵਾਂਸ਼ਹਿਰ ‘ਚ ਰੈਲੀ ਅਤੇ ਪ੍ਰਦਰਸ਼ਨ -ਜਿਲਾ ਪ੍ਰਸ਼ਾਸਨ ਨੂੰ ਸੌਂਪਿਆ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ