(ਸਮਾਜ ਵੀਕਲੀ) ਤੁਸੀਂ ਜਦੋਂ ਆਪਣੇ ਵਿਚਾਰਾਂ ਨੂੰ ਬਦਲ ਕੇ ਆਪਣੀ ਜਿੰਦਗੀ ਨੂੰ ਬਦਲ ਸਕਦੇ ਹੋ । ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਲੋਕ ਆਪਣੇ ਵਿਹਾਰ ਨੂੰ ਬਦਲ ਕੇ ਆਪਣੀ ਜ਼ਿੰਦਗੀ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆ ਸਕਦਾ ਹੈ ।ਵਿਅਕਤੀ ਦੇ ਵਿਚਾਰ ਉਸਦੀ ਮਨੋਦਸ਼ਾ ਨੂੰ ਪ੍ਰਭਾਵਿਤ ਕਰਦੇ ਹਨ।
ਜ਼ੇਕਰ ਕੋਈ ਵਿਅਕਤੀ ਆਪਣੀ ਸੁਭਾਵਿਕ ਸੁਸਤੀ ਜਾਂ ਆਲਸ ਉੱਪਰ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਤਾਂ.ਨਿਸਚੇ ਹੀ ਉਹ ਆਪਣੇ. ਔਸਤ ਪੱਧਰ ਤੋਂ ਉੱਚਾ ਨਹੀਂ ਉੱਠ ਸਕਦਾ ।
ਜਿਹੜਾ ਕੰਮ ਤੁਹਾਂਨੂੰ ਸੌਪਿਆ ਗਿਆ ਹੈ ਉਸ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਖੂਬਸੂਰਤੀ ਅਤੇ ਨਿਪੁੰਨਤਾ ਨਾਲ ਨੇਪਰੇ ਚਾੜ੍ਹਨਾ ਹੋਵੇ ਤਾਂ ਆਤਮਵਿਸ਼ਵਾਸ਼ ਦੀ ਲੋੜ ਪੈਂਦੀ ਹੈ।” ਪ੍ਰਤੀ ਦਿਨ ਮੈਂ ਪਹਿਲਾਂ ਨਾਲੋਂ ਬਿਹਤਰ ਬਣਦਾ ਜਾ ਰਿਹਾ ਹਾਂ”। ਇਹ ਆਤਮ- ਸੁਝਾਅ ਤੁਹਾਨੂੰ ਉਨਤੀ ਦੇ ਪ੍ਰਤੀ.ਨਿਸਚੇਵਾਨ ਬਨਾਉਂਦਾ ਜਾਵੇਗਾ। ਆਪਣੇ ਵਿਵਹਾਰ ਵਿੱਚ ਕੁਝ ਵਿਸ਼ੇਸ਼ਤਾਈਆਂ ਪੈਦਾ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਦੇ ਝੰਡੇ ਗੱਡ ਸਕਦੇ ਹੋ। ਵਾਰ ਵਾਰ ਅਭਿਆਸ ਕਰਦੇ ਜਾਣ ਨਾਲ ਇਹ ਉੱਤਮ ਗੱਲਾਂ ਤੁਹਾਡੀਆਂ ਆਦਤਾਂ ਵਿੱਚ ਸ਼ਾਮਲ ਹੋ ਜਾਣਗੀਆਂ।
ਮੁਸਕਰਾਹਟ ਵੰਡੋ…………..
ਮੁਸਕਰਾਹਟ ਜਾਦੂ ਦੀ ਛੜੀ ਹੈ ਜਿਹੜੀ ਹਰ ਵਿਅਕਤੀ ਨੂੰ ਆਪਣੇ ਵੱਲ ਖਿੱਚਦੀ ਹੈ। ਹਰ ਬੰਦਾ ਹੱਸਮੁੱਖ ਅਤੇ ਸਦਾ ਪ੍ਰਸੰਨਚਿੱਤ ਰਹਿਣ ਵਾਲੇ ਲੋਕਾਂ ਦੀ ਸੰਗਤ ਹੀ ਪਸੰਦ ਕਰਦਾ ਹੈ। ਆਪਣੇ ਸੁਭਾਅ ਵਿੱਚ ਹਾਸੇ ਅਤੇ ਮੁਸਕਰਾਹਟਾਂ ਵੰਡਣ ਦੀ ਖੂਬੀ ਪੈਦਾ ਕਰੋ। ਫੇਰ ਦੇਖੋ ਮੁਸ਼ਕਲ ਤੋਂ ਮੁਸ਼ਕਲ ਕੰਮ ਵੀ ਕਿੰਨੇ ਸੁਖਾਲੇ ਹੁੰਦੇ ਹਨ।
ਆਲੋਚਨਾ ਤੋਂ ਦੂਰ ਰਹੋ…………..
ਦੂਜਿਆਂ ਦੇ ਕੰਮਾਂ ਵਿੱਚ ਐਵੇਂ ਬਿਨਾ ਵਜ੍ਹਾ ਨੁਕਸ ਨਾ ਕੱਢਦੇ ਰਹਿਣ.ਨਾਲ ਅਤੇ ਨਿਰੰਤਰ ਆਲੋਚਨਾ ਕਰਦੇ ਰਹਿਣ ਨਾਲ ਤੁਸੀ ਕਿਸੇ ਨੂੰ ਆਪਣਾ ਮਿੱਤਰ ਨਹੀਂ ਬਣਾ ਸਕਦੇ। ਕੋਈ ਵੀ ਵਿਅਕਤੀ ਸੰਪੂਰਨ ਨਹੀਂ ਹੁੰਦਾ ।ਦੂਜਿਆਂ ਵਿਚੋਂ ਦੋਸ਼ ਲੱਭਣਾ ਆਸਾਨ ਹੈ। ਜੇਕਰ ਦੋਸ਼ ਲੱਭਣੇ ਹੀ ਹਨ ਤਾਂ ਆਪਣੇ ਆਪ ਵਿੱਚੋ ਲੱਭੋ ਅਤੇ ਦੂਜਿਆਂ ਦੀਆਂ ਖੂਬੀਆਂ ਵੱਲ ਧਿਆਨ ਦੇਵੋ।
ਦੂਜਿਆਂ ਦੀ ਵਡਿਆਈ ਕਰੋ………
ਇਮਾਨਦਾਰੀ ਨਾਲ ਅਤੇ ਦਿਲੋਂ ਕੀਤੀ ਹੋਈ ਵਡਿਆਈ ਜਾਦੂ ਦਾ ਕੰਮ ਕਰਦੀ ਹੈ ।ਦੂਜਿਆਂ ਦੁਆਰਾ ਕੀਤੇ ਗਏ ਵਧੀਆ ਕੰਮਾਂ ਦੀ ਪ੍ਰਸੰਸਾ ਕਰੋ। ਅਤੇ ਉਨ੍ਹਾਂ ਦੇ ਚੰਗੇ ਵਿਹਾਰ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਨੂੰ ਚੰਗਾ ਮਿੱਤਰ ਬਣਾ ਸਕਦੇ ਹੋ।
ਚੰਗੇ ਸਰੋਤੇ ਬਣੋ…….
ਦੂਜਿਆਂ ਦੀਆਂ ਗੱਲ ਨੂੰ ਧਿਆਨ ਨਾਲ ਸੁਣਨਾ ਇੱਕ ਇਹੋ ਜਿਹਾ ਗੁਣ ਹੈ ਜਿਹੜਾ ਅੱਧਿਉਂ ਬਹੁਤੀਆਂ ਸ਼ਿਕਾਇਤਾਂ ਦੂਰ ਕਰਦਾ ਹੈ ।ਆਪਣੀ ਰਾਇ ਦੇਣ ਤੋਂ ਪਹਿਲਾਂ ਦੂਜਿਆਂ ਦੀ ਗੱਲ ਪਹਿਲਾਂ ਚੰਗੀ ਤਰ੍ਹਾਂ ਧਿਆਨ ਨਾਲ ਸੁਣੋ ।ਫੇਰ ਚੰਗੀ ਤਰ੍ਹਾਂ ਸੋਚ-ਵਿਚਾਰ ਕੇ ਆਪਣੀ ਰਾਇ ਦਿਓ।
ਦਿਲਚਸਪੀ ਦਿਖਾਓ……………
ਸਾਹਮਣੇ ਵਾਲਿਆਂ ਦੀ ਗੱਲ.ਵਿੱਚ.ਤੁਸੀਂ ਅਪਣੀ ਰੁਚੀ ਵਿਖਾ ਕੇ ਉਨ੍ਹਾਂ ਨੂੰ ਆਪਣੇ ਵੱਲ ਖਿੱਚ ਸਕਦੇ ਹੋ। ਦੂਜੇ ਵਿਅਕਤੀ ਵਿਚ ਦਿਲਚਸਪੀ ਦਿਖਾ ਕੇ ਤੁਸੀਂ ਇੱਕ ਤਰਾਂ ਨਾਲ ਕਦਰ ਕਰਦੇ ਹੋ ਜਿਹੜੀ ਕਦੇ ਅਜਾਈਂ ਨਹੀਂ ਜਾਂਦੀ।
ਫਜ਼ੂਲ ਦੀ ਬਹਿਸ ਬਾਜੀ ਤੋਂ ਬਚੋ…………. .
ਫਜ਼ੂਲ ਦੀ ਬਹਿਸ ਬਾਜੀ ਵਿੱਚ ਕੋਈ. ਵਿਅਕਤੀ ਜਿੱਤ ਨਹੀਂ ਸਕਦਾ। ਜੇਕਰ ਕਿਤੇ ਇਸ.ਤਰਾਂ ਦੀ ਆਪਸੀ ਬਹਿਸ ਬਾਜੀ ਤੁਸੀਂ ਜਿੱਤ ਗਏ ਤਾਂ ਸਮਝੋ ਤੁਸੀਂ ਮਿੱਤਰ ਗੁਆ ਲਿਆ ਹੈ। ਬੇਹਤਰ ਇਹੋ ਹੀ ਹੈ ਕਿ ਫਜ਼ੂਲ ਦੀ ਬਹਿਸ ਬਾਜੀ ਤੋਂ ਪਰਹੇਜ਼ ਕੀਤਾ ਜਾਵੇ।
ਨਾਂ ਲੈ ਕੇ ਬੁਲਾਉ. …….
ਹਰ ਵਿਅਕਤੀ ਆਪਣਾ ਨਾਮ ਸੁਣਨਾ ਪਸੰਦ ਕਰਦਾ ਹੈ। ਇਸ ਲਈ ਜ਼ਰੂਰੀ ਹੈ ਤੁਹਾਨੂੰ ਵੱਧ ਤੋਂ ਵੱਧ ਲੋਕਾਂ ਦੇ ਨਾਮ ਯਾਦ ਹੋਣ। ਕਿਸੇ ਵੀ ਖਿੱਤੇ ਦੇ ਕਾਮਯਾਬ ਨੇਤਾਵਾਂ ਦੀ ਇਹ ਖਾਸ ਪਛਾਣ ਹੁੰਦੀ ਹੈ ਕਿ ਉਹ ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰ ਸਖ਼ਸ਼ ਨੂੰ ਨਾਮ ਲੈ ਕੇ ਬਲਾਉਂਦੇ ਹਨ।
ਗੁੱਸੇ ਤੇ ਕਾਬੂ ਪਾਓ……….
ਗ਼ੁੱਸੇ ਵਿੱਚ ਖੁਦ ਨੂੰ ਕਾਬੂ ਵਿਚ ਨਾ ਰੱਖ ਸਕਣ ਕਰਕੇ ਕਈ ਵਾਰ ਉਮਰ ਭਰ ਦੀ ਦੋਸਤੀ ਦੁਸ਼ਮਣੀ ਵਿੱਚ ਬਦਲ ਜਾਂਦੀ ਹੈ। ਜਦ ਵੀ ਇੱਕ ਕਰੋਧ ਚੜ੍ਹਦਾ ਮਹਿਸੂਸ ਹੋਵੇ ਤਾਂ ਮਨ ਹੀ ਮਨ ਵਿਚ ਇਕ ਤੋਂ ਲੈ ਕੇ ਦਸ.ਤੱਕ ਦੀ ਗਿਣਤੀ ਗਿਣੋ ।ਹੋ ਸਕੇ ਤਾਂ ਉਸ ਥਾਂ ਤੋਂ ਪਰੇ ਹਟ ਜਾਓ।
ਨਿਮਰਤਾ ਦਾ ਪ੍ਰਭਾਵ……..
ਨਰਮ ਸੁਭਾਅ ਵਾਲਾ ਵਿਅਕਤੀ ਹਮੇਸ਼ਾਂ ਪ੍ਰਸੰਸਾ ਦਾ ਪਾਤਰ ਹੁੰਦਾ ਹੈ ।ਮਿਠਤ ਕਾਰਨ ਲੋਕ.ਤੁਹਾਡੀ ਦੋਸਤੀ ਕਰਨ ਦੇ ਇੱਛਕ ਹੁੰਦੇ ਹਨ। ਏਸ ਗੁਣ ਕਾਰਨ ਤੁਸੀਂ ਅਸਾਨੀ ਨਾਲ ਹੋਰਾਂ ਤੋਂ ਆਪਣਾ ਕੰਮ.ਕਢਵਾ ਸਕਦੇ ਹੋ ।ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ ”ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੂ”।
ਗਲਤੀ ਸਿੱਖਣ ਦਾ ਤਰੀਕਾ…………..
ਸਿੱਧਾ ਠਾਹ ਸੋਟਾ ਮਾਰਨ ਦੀ ਬਜਾਏ ਪਹਿਲਾਂ ਦੂਜੇ ਨੂੰ ਉਸ ਦੀਆਂ ਗ਼ਲਤੀਆਂ ਬਾਰੇ ਦੱਸੋ ,ਅਤੇ ਫਿਰ ਹੌਲੀ-ਹੌਲੀ ਉਸ ਦੀਆਂ ਗਲਤੀਆਂ ਦੀ ਵੀ ਚਰਚਾ ਕਰੋ। ਗਲਤੀਆਂ ਸਾਹਮਣੇ ਦੱਸੀਆ ਜਾਣ ਤਾਂ ਚੰਗਾ ਰਹਿੰਦਾ ਹੈ। ਉਸ ਤੋਂ ਪਹਿਲਾਂ ਆਪਣੀਆਂ ਗਲਤੀਆਂ ਦੀ ਗੱਲ ਕਰੋ ।ਦੂਜੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਅਦੇਸ਼ ਦੇਣ ਦੀ ਬਜਾਏ ਸਲਾਹ ਦਿੱਤੀ ਜਾਵੇ ਤਾਂ ਚੰਗਾ ਨਤੀਜਾ ਮਿਲਣ ਦੀ ਸੰਭਾਵਨਾ ਵਧਦੀ ਹੈ।
ਆਓ ਆਪਾਂ ਕੁਝ ਗੱਲਾਂ ਨੂੰ ਅਮਲ ਵਿਚ ਲਿਆ ਕੇ ਜ਼ਿੰਦਗੀ ਨੂੰ ਖੂਬਸੂਰਤ ਬਣਾਈਏ।
ਸ਼ੁਭਚਿੰਤਕ
ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


