HOME ਮਿਸੀਸਾਗਾ ਚ ਉੱਘੇ ਟਰਾਂਸਪੋਰਟਰ ਢੱਡਾ ਦਾ ਗੋਲੀਆਂ ਮਾਰ ਕੇ ਕਤਲ

ਮਿਸੀਸਾਗਾ ਚ ਉੱਘੇ ਟਰਾਂਸਪੋਰਟਰ ਢੱਡਾ ਦਾ ਗੋਲੀਆਂ ਮਾਰ ਕੇ ਕਤਲ

4
ਢੱਡਾ ਦੀ ਇੱਕ ਪੁਰਾਣੀ ਤਸਵੀਰ

ਪਿਛਲੇ ਸਮੇਂ ਤੋਂ ਫਰੌਤੀਆਂ ਮੰਗਣ ਵਾਲਿਆਂ ਵੱਲੋਂ ਮਿਲ ਰਹੀਆਂ ਸਨ ਧਮਕੀਆਂ

ਵੈਨਕੂਵਰ,    (ਸਮਾਜ ਵੀਕਲੀ)   (ਮਲਕੀਤ ਸਿੰਘ)– ਕੈਨੇਡਾ ਦੇ ਓਨਟਾਰੀਓ ਸੂਬੇ ਦੇ ਮਿਸੀਸਾਗਾ ਚ ਡਿਕਸਨ- ਡੈਰੀ ਰੋਡ ਨੇੜੇ ਬੁੱਧਵਾਰ ਨੂੰ ਦੁਪਹਿਰ ਸਮੇਂ ਕੁਝ ਅਗਿਆਤ ਵਿਅਕਤੀਆਂ ਵੱਲੋਂ ਉੱਘੇ ਪੰਜਾਬੀ ਟਰਾਂਸਪੋਰਟਰ ਹਰਜੀਤ ਸਿੰਘ ਢੱਡਾ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਸਨਸਨੀਖੇਜ ਘਟਨਾ ਬਾਰੇ ਪਤਾ ਲੱਗਾ ਹੈ। ਇਸ ਸਬੰਧੀ ਪ੍ਰਾਪਤ ਹੋਰਨਾਂ ਵੇਰਵਿਆਂ ਮੁਤਾਬਕ ਸ ਢੱਡਾ ਨੂੰ ਪਿਛਲੇ ਕੁਝ ਸਮੇਂ ਤੋਂ ਫਿਰੌਤੀਆਂ ਮੰਗਣ ਵਾਲੇ ਕੁਝ ਅਗਿਆਤ ਵਿਅਕਤੀਆਂ ਵੱਲੋਂ ਅਗਿਆਤ ਫੋਨ ਕਾਲਾ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਕਤਲ ਧਮਕੀਆਂ ਦੇਣ ਦੇ ਮਾਮਲੇ ਨਾਲ ਵੀ ਸੰਬੰਧਿਤ ਹੋ ਸਕਦਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਸਬੰਧੀ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਐਗਲਾਂ ਤੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ। ਸ ਢੱਡਾ ਦੇ ਕਤਲ ਨਾਲ ਸਥਾਨਕ ਪੰਜਾਬੀ ਭਾਈਚਾਰੇ ਚ ਦਹਿਸਤ ਦਾ ਮਾਹੌਲ ਮਹਿਸੂਸ ਕੀਤਾ ਜਾ ਰਿਹਾ ਹੈ। ਵਰਣਨਯੋਗ ਹੈ ਕਿ ਕੈਨੇਡਾ ਦੇ ਉੱਘੇ ਕਾਰੋਬਾਰੀਆਂ ਦੀ ਮੋਹਰਲੀ ਕਤਾਰ ਚ ਗਿਣੇ ਜਾਂਦੇ ਸ ਢੱਡਾ ਦਾ ਪਿਛੋਕੜ ਉੱਤਰਾਖੰਡ ਸੂਬੇ ਦੇ ਬਾਜਪੁਰ ਇਲਾਕੇ ਨਾਲ ਸੰਬੰਧਿਤ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਲਾਨਾ ਜੋੜ ਮੇਲਾ ( ਪੰਜ ਪੀਰ ਸਰਕਾਰ ਦਾ) ਪਿੰਡ ਲੰਗੇਰੀ ਵਿਖ਼ੇ ਮਨਾਇਆ ਗਿਆ
Next articleਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਬੁੱਧ ਪੂਰਨਿਮਾ ਧੂਮ ਧਾਮ ਨਾਲ ਮਨਾਈ ਗਈ