HOME ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ...

ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸੌ ਪ੍ਰਤੀਸ਼ਤ ।

5
ਸੰਦੀਪ ਸਿੰਘ ਬਖੋਪੀਰ    (ਸਮਾਜ ਵੀਕਲੀ)     ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਸੀ.ਬੀ.ਐਸ.ਈ ਬੋਰਡ ਦਾ ਨਤੀਜਾ ਘੋਸ਼ਿਤ ਹੋਇਆ ਜਿਸ ਵਿੱਚ ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਦਾ ਬਾਰਵੀਂ ਜਮਾਤ ਦਾ ਨਤੀਜਾ  ਸੌ ਪ੍ਰਤੀਸ਼ਤ ਰਿਹਾ। ਬਾਰਵੀਂ ਜਮਾਤ ਵਿੱਚੋਂ ਸਕੂਲ ਦੀ ਓਵਰਆਲ ਬੈਸਟ ਸਟੂਡੈਂਟ ਸਹਿਜਦੀਪ ਕੌਰ ਸਪੁੱਤਰੀ ਬਲਵਿੰਦਰ ਸਿੰਘ ਨੇ ਪੰਜਾਬੀ ਅਤੇ ਪੋਲੀਟੀਕਲ ਸਾਇੰਸ ਵਿਸ਼ੇ ਵਿੱਚੋਂ 100 ਵਿੱਚੋਂ 99 ਅੰਕ ਹਾਸਲ ਕਰਦੇ ਹੋਏ। 500 ਵਿੱਚੋਂ 480 ਅੰਕ ਪ੍ਰਾਪਤ ਕਰਕੇ 96% ਅੰਕ  ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਤਰਨਪ੍ਰੀਤ ਕੌਰ ਸਪੁੱਤਰੀ ਸਰਬਜੀਤ ਸਿੰਘ ਨੇ 500 ਵਿੱਚੋਂ 446 ਅੰਕ ਹਾਸਲ ਕਰਕੇ 89.2% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਅਤੇ ਸਕੂਲ ਦੇ ਵਿਦਿਆਰਥੀ ਜਗਮੀਤ ਸਿੰਘ ਸਪੁੱਤਰ ਰਣਜੀਤ ਸਿੰਘ ਨੇ 500 ਵਿੱਚੋਂ 434 ਅੰਕ ਹਾਸਲ ਕਰਕੇ 86.8% ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਨੇ ਸਮੂਹ ਮਾਪਿਆਂ ਨੂੰ ਵਧਾਈ ਪੇਸ਼ ਕੀਤੀ ਅਤੇ ਮਿਹਨਤੀ ਅਧਿਆਪਕਾਂ  ਤੇ ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਇਸੇ ਤਰ੍ਹਾਂ ਮਿਹਨਤ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਆਸ਼ੀਰਵਾਦ ਦਿੱਤਾ ਮੌਕੇ ਉੱਤੇ ਸਕੂਲ ਮਨੇਂਜਰ ਸਰਦਾਰ ਸਰਬਜੀਤ ਸਿੰਘ ਜੀ, ਕਮਲਦੀਪ ਸਿੰਘ ਝਨੇੜੀ ਜੀ ਸਕੂਲ ਪ੍ਰਬੰਧਕ ਡਰਾਇਕਟਰ ਡਾ: ਗੁਰਮੀਤ ਸਿੰਘ, ਬਾਰਵੀਂ ਜਮਾਤ ਦੇ ਇੰਚਾਰਜ ਸੰਦੀਪ ਸਿੰਘ ਕੋਆਡੀਨੇਟਰ ਮੈਡਮ ਬਲਜੀਤ ਕੌਰ ਮੈਡਮ ਹਰਗਿੰਦਰ ਕੌਰ ਸਨਮੀਤ ਸਿੰਘ, ਗੁਰਜੰਟ ਸਿੰਘ, ਜਗਤਾਰ ਸਿੰਘ ਅਤੇ ਹਰਵਿੰਦਰ ਸਿੰਘ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਜੀਠਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ, ਵੱਡੀ ਤ੍ਰਾਸਦੀ
Next articleਓਵਰਲੋਡ ਟਰੱਕ ਦੇ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਦੁਕਾਨਦਾਰਾਂ ਦੇ ਸਟਰਾ ਵਿਚ ਆਇਆ ਕਰੰਟ ਕੇਵਲ ਤਾਰ ਨੇ ਮਾਰਿਆ ਪਟਾਕਾ , ਦੁਕਾਨਦਾਰ ਸਹਿਮੇਂ