HOME ਮਜੀਠਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ, ਵੱਡੀ ਤ੍ਰਾਸਦੀ

ਮਜੀਠਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ, ਵੱਡੀ ਤ੍ਰਾਸਦੀ

2
ਫੋਟੋ: ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ
*ਕਿਹੜੇ ਅਫਸਰਾਂ ਤੇ ਹੋਵੇਗਾ 302 ਦਾ ਪਰਚਾ ਦਰਜ਼ ਤੇ ਕਿੰਨ੍ਹਾਂ ਨੂੰ ਬਚਾਉਣ ਦਾ ਹੋਵੇਗਾ ਹੀਲਾ-ਬਸੀਲਾ- ਐਡਵੋਕੇਟ ਘੁੰਮਣ
  ਲੁਧਿਆਣਾ    (ਸਮਾਜ ਵੀਕਲੀ)    (ਕਰਨੈਲ ਸਿੰਘ ਐੱਮ.ਏ.) ਇਹ ਮਡਰ ਹੈ, ਇਹ ਕਤਲ ਹੈ, ਇਹ ਮੌਤ ਨਹੀਂ ਜ਼ਹਿਰ ਵੰਡਿਆ ਗਿਆ, ਇਨ੍ਹਾਂ ਤੇ ਪਹਿਲਾਂ 302 ਦਾ ਪਰਚਾ ਹੋਣਾ ਚਾਹੀਦਾ ਹੈ। ਇਹ ਸ਼ਬਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੂੰਹੋਂ 2020 ‘ਚ ਇੱਕ ਵੀਡੀੳ ਵਿੱਚ ਬੋਲੇ ਗਏ ਬੋਲ ਹਨ। ਜਦੋਂ ਤਰਨਤਾਰਨ, ਗੁਰਦਾਸਪੁਰ ਜ਼ਿਲ੍ਹੇ ‘ਚ ਮੌਤਾਂ ਹੋਈਆਂ ਸਨ। ਵਿਧਾਨ ਸਭਾ ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਹੁਣ ਇੱਕ ਵਾਰ ਫੇਰ ਅੰਮ੍ਰਿਤਸਰ ਦੇ ਮਜੀਠਾ ਉੱਪਮੰਡਲ ਵਿੱਚ ਐਸੀ ਤ੍ਰਾਸਦੀ ਵਾਪਰੀ ਜਿਸ ਵਿੱਚ 16 ਤੋਂ ਵੱਧ ਬੇਗੁਨਾਹ ਲੋਕਾਂ ਦੀ ਮੌਤ ਨਕਲੀ ਸ਼ਰਾਬ ਪੀਣ ਨਾਲ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਪਹਿਲਾਂ ਜਿਹੜੇ ਸ਼ਰਾਬ ਵੇਚਣ ਵਾਲੇ ਠੇਕੇਦਾਰ ਕੰਮ ਕਰਦੇ ਸਨ ਉਨ੍ਹਾਂ ਨੂੰ ‘ਆਪ’ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਹਟਾ ਕੇ ਆਪਣੇ ਨਜ਼ਦੀਕੀ ਸ਼ਰਾਬ ਦੇ ਠੇਕੇਦਾਰ ਨੂੰ ਸ਼ਰਾਬ ਵੇਚਣ ਦਾ ਕੰਮ ਸੌਂਪਿਆ ਹੋਇਆ ਹੈ। ਹੁਣ ਇਸ ਘਟਨਾ ਵਾਪਰਣ ਤੋਂ ਬਾਅਦ ਮੌਜੂਦਾ ਸਰਕਾਰ ਦੇ ਅਫਸਰ ਉਨ੍ਹਾਂ ਨੂੰ ਬਚਾਉਣ ਦਾ ਹੀਲਾ-ਬਸੀਲਾ ਕਰ ਰਹੇ ਹਨ। ਐਡਵੋਕੇਟ ਘੁੰਮਣ ਨੇ ਸੂਬਾ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਹੁਣ ਦੇਖਦੇ ਹਾਂ ਕਿ ਭਗਵੰਤ ਮਾਨ ਕਿਹੜੇ-ਕਿਹੜੇ ਅਫਸਰਾਂ ਤੇ 302 ਦਾ ਪਰਚਾ ਦਰਜ਼ ਕਰਦੇ ਹਨ ਤੇ ਕਿਹੜੇ ਕਿਹੜੇ ਲੋਕਾਂ ਨੂੰ ਬਚਾਉਂਦੇ ਹਨ। ਉਨ੍ਹਾਂ ਮੌਜੂਦਾ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਦੀ ਪੜ੍ਹਾਈ, ਉਨ੍ਹਾ ਦੇ ਪ੍ਰੀਵਾਰਾਂ ਦੀ 10-10 ਕਰੋੜ ਰੂ: ਮਾਲੀ ਸਹਾਇਤਾ ਦੇ ਨਾਲ-ਨਾਲ ਪ੍ਰੀਵਾਰ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਐਡਵੋਕੇਟ ਘੁੰਮਣ ਨੇ ਪੰਜਾਬ ਦੇ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਤੁਸੀਂ ਮੌਜੂਦਾ ਸਰਕਾਰ ਦੇ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਨੂੰ ਵੇਖ ਚੁੱਕੇ ਹੋ ਤੇ ਆਪਣੇ ਪਿੰਡੇ ਤੇ ਹੰਢਾਅ ਵੀ ਚੁੱਕੇ ਹੋ। ਤੁਹਾਨੂੰ ਸਰਕਾਰ ਦੀ ਕਹਿਣੀ ਤੇ ਕਥਨੀ ਵਿਚਲੇ ਫਰਕ ਦਾ ਪਤਾ ਲੱਗ ਚੁੱਕਿਆ ਹੈ। ਇਨ੍ਹਾਂ ਵੱਲੋਂ ਕੀਤੀ ਜਾ ਰਹੀ ਝੂਠ ਤੇ ਫਰੇਬ ਦੀ ਰਾਜਨੀਤੀ ਅੱਜ ਪੰਜਾਬ ਦੇ ਗਲੇ ਦੀ ਹੱਡੀ ਬਣ ਚੁੱਕੀ ਹੈ। ਉਨ੍ਹਾਂ ਕਿਹਾ, ਆਪਣੀ ਜਾਨ ਦੇ ਆਪ ਰਾਖੇ ਬਨਣ ਦਾ ਸਮਾ ਆ ਚੁੱਕਿਆ ਹੈ। ਇਹ ਲੋਕ ਰੰਗਲੇ ਪੰਜਾਬ ਦੀ ਸਿਰਜਨਾ ਦੇ ਝੂਠੇ ਲਾਰੇ ਲਾ ਕੇ ਅਪਣੀਆਂ ਰਾਜਸੀ ਰੋਟੀਆਂ ਸੇਕਣ ਲੱਗੇ ਹੋਏ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦਿਆਰਥੀ ਹੁਣ ਆਈਲੈਟਸ ਦੇ ਨਾਲ ਜਾਂ ਬਿਨਾ ਯੂ.ਕੇ ਵਿੱਚ ਪੜਾਈ ਕਰ ਸਕਦੇ-ਅਮਿਤੋਜ ਸਿੰਘ 
Next articleਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸੌ ਪ੍ਰਤੀਸ਼ਤ ।