HOME ਓਵਰਲੋਡ ਟਰੱਕ ਦੇ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਦੁਕਾਨਦਾਰਾਂ ਦੇ ਸਟਰਾ...

ਓਵਰਲੋਡ ਟਰੱਕ ਦੇ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਦੁਕਾਨਦਾਰਾਂ ਦੇ ਸਟਰਾ ਵਿਚ ਆਇਆ ਕਰੰਟ ਕੇਵਲ ਤਾਰ ਨੇ ਮਾਰਿਆ ਪਟਾਕਾ , ਦੁਕਾਨਦਾਰ ਸਹਿਮੇਂ 

3
ਕਿਸੇ ਜਾਨੀ ਮਾਲੀ ਨੁਕਸਾਨ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ – ਲਖਵੀਰ ਸਿੰਘ ਗੋਬਿੰਦਪੁਰ 

ਮਹਿਤਪੁਰ    (ਸਮਾਜ ਵੀਕਲੀ)    (ਹਰਜਿੰਦਰ ਸਿੰਘ ਚੰਦੀ)– ਮਹਿਤਪੁਰ ਸੀਵਰੇਜ ਟਰੀਟਮੈਂਟ ਕਾਰਨ ਪਰਜੀਆ ਰੋਡ ਪੁਟਿਆ ਹੋਣ ਕਰਕੇ ਵੱਡੇ ਟਰਾਲੇ ਅਤੇ ਟਿੱਪਰ ਅਤੇ ਟਰੱਕ ਵਾਰਡ ਨੰਬਰ 7 ਵਿਚ ਦੀ ਹੋ ਕੇ ਲੰਘਣ ਲਈ ਮਜਬੂਰ ਹਨ। ਜ਼ਿਕਰਯੋਗ ਹੈ ਕਿ ਇਹ ਸੜਕ ਟੈਲ  ਇੱਟਾਂ ਵਾਲੀ ਮਹੱਲੇ ਦੀ ਸੜਕ ਹੈ ਅਤੇ ਇਸ ਮਹੱਲੇ ਵਿਚ ਮੋੜ ਉਤੇ ਮੇਨ ਸਪਲਾਈ ਦਾ ਟਰਾਂਸਫਾਰਮਰ ਲੱਗਿਆ ਹੋਇਆ ਹੈ ਅਤੇ ਦੂਜੇ ਪਾਸੇ ਮੋੜ ਤੇ ਮੁਹੱਲੇ ਨੂੰ ਜਾਦੀ ਬਿਜਲੀ ਸਪਲਾਈ ਦੇ ਮੀਟਰਾਂ ਵਾਲਾ ਬੋਕਸ ਲੱਗਾ ਹੋਇਆ ਹੈ। ਇਸ ਛੋਟੀ ਗਲੀ ਵਿਚ ਪੂਰਾ ਜੋਖ਼ਮ ਉਠਾ ਕੇ ਲੰਘਦੇ ਓਵਰ ਲੋਡ ਟਰੱਕਾਂ ਕਾਰਨ ਵੱਡਾ ਹਾਦਸਾ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਰੋਡ ਤੇ ਓਵਰ ਲੋਡ ਟਰੱਕ ਲੰਘਣ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਜਿਸ ਨਾਲ ਮੀਟਰ ਤੋਂ ਘਰਾਂ ਨੂੰ ਜਾਂਦੀਆਂ ਕੇਬਲ ਖਿਚੀਆਂ ਗਈਆ ਤੇ  ਕੇਬਲਾਂ ਦੀਆਂ ਤਾਰਾਂ ਟਰੈਕ ਹੋ ਗਈਆ ਜਿਸ ਨਾਲ ਵਾਰਡ ਨੰਬਰ 7 ਦੀਆਂ ਦੁਕਾਨਾਂ ਦੇ ਸਟਰਾ ਵਿਚ ਕਰੰਟ ਆ ਗਿਆ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਸ਼ਾਮ ਦੁਕਾਨ ਬੰਦ ਕਰਨ ਸਮੇਂ ਦੁਕਾਨ ਦੇ ਸਟਰ ਤੇ ਦੁਕਾਨਦਾਰ ਨੂੰ ਕਰੰਟ ਦਾ ਤੜਕਾ ਝਟਕਾ ਲੱਗਿਆ। ਦੁਕਾਨਦਾਰਾਂ ਵਿਚ ਹਫੜਾ ਦਫੜੀ ਮੱਚ ਗਈ ਤੇ ਦੁਕਾਨਦਾਰ ਟੈਸਟ ਪੈਨ ਲੈ ਕੇ ਆਪੋ ਆਪਣੇ ਸਟਰ ਚੈੱਕ ਕਰਨ ਲੱਗੇ। ਇਸ ਮੌਕੇ ਹਾਜ਼ਰ ਪੱਤਰਕਾਰ ਵੱਲੋਂ ਐਸ ਡੀ ਓ ਸਾਹਬ ਨੂੰ ਫੋਨ ਕਰਕੇ ਜਾਣੂੰ ਕਰਵਾਇਆ ਗਿਆ ਜਿਸ ਤੇ ਮੁਲਾਜ਼ਮਾਂ ਵੱਲੋਂ ਸ਼ਹਿਰ ਦੀ ਸਪਲਾਈ ਬੰਦ ਕਰਕੇ ਟਰੱਕ ਲੰਘਣ ਨਾਲ ਕਰੈਕ ਹੋਈਆਂ ਨੂੰ ਕੱਟ ਕੇ ਸਪਲਾਈ ਬਹਾਲ ਕੀਤੀ। ਇਸ ਮੌਕੇ ਦੁਕਾਨਦਾਰ ਇੰਨਾਂ ਡਰ ਗਏ ਕਿ ਬਿਜਲੀ ਅਧਿਕਾਰੀਆਂ ਦੇ ਭਰੋਸਾ ਦਿਵਾਉਣ ਦਾ ਬਾਵਜੂਦ ਟੈਸਟ ਪੈਨ ਨਾਲ ਸਟਰ ਚੈੱਕ ਕਰਦੇ ਰਹੇ। ਇਸ ਮੌਕੇ ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਨੇ ਸਖ਼ਤ ਸਟੈਂਡ ਲੈਂਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਦੁਕਾਨ ਦਾ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਇਸ ਦਾ ਜ਼ਿੰਮੇਵਾਰ ਪ੍ਰਸਾਸਨ ਹੋਵੇਗਾ। ਉਨ੍ਹਾਂ ਕਿਹਾ ਕਿ ਪਰਜੀਆ ਰੋਡ ਨੂੰ ਤੁਰੰਤ ਮੁਕੰਮਲ ਕਰਕੇ ਆਵਾਜਾਈ ਬਹਾਲ ਕੀਤੀ ਜਾਵੇ ਅਤੇ ਵਾਰਡ ਨੰਬਰ 7 ਵਿਚ ਓਵਰ ਲੋਡ ਟਰੱਕਾਂ ਦਾ ਆਉਣਾ ਵੀ ਬੰਦ ਕੀਤਾ ਜਾਵੇ। ਨਹੀਂ ਤਾਂ ਯੂਨੀਅਨ ਵੱਲੋਂ ਦੁਕਾਨਦਾਰਾਂ ਨੂੰ ਨਾਲ ਲੈਕੇ ਸੰਘਰਸ਼ ਆਰੰਭਿਆ ਜਾਵੇਗਾ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸੌ ਪ੍ਰਤੀਸ਼ਤ ।
Next articleਰਾਸ਼ਟਰੀ ਡੇਂਗੂ ਦਿਵਸ: ਆਓ ! ਸਾਂਝੇ ਯਤਨਾਂ ਨਾਲ ਡੇਂਗੂ ਨੂੰ ਹਰਾਈਏ