HOME ਸਫ਼ਲਤਾ ਲਈ ਸਾਰਥਿਕ ਦ੍ਰਿਸ਼ਟੀਕੋਣ ਰੱਖਣ ਦੀ ਲੋੜ ‘ਤੇ ਜ਼ੋਰ, ਢਾਹਾਂ ਕਲੇਰਾਂ ਦੇ...

ਸਫ਼ਲਤਾ ਲਈ ਸਾਰਥਿਕ ਦ੍ਰਿਸ਼ਟੀਕੋਣ ਰੱਖਣ ਦੀ ਲੋੜ ‘ਤੇ ਜ਼ੋਰ, ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀਆਂ ਸੇਵਾਵਾਂ ਦੀ ਪ੍ਰੋੜਤਾ

4
ਕੈਪਸਨ- ਢਾਹਾਂ ਕਲੇਰਾਂ ਵਿਖੇ ਮੀਡੀਆ ਟੀਮ ਦੀ ਮੀਟਿੰਗ ਦੌਰਾਨ ਸਮੂਹ ਨੁਮਾਇੰਦੇ।

ਬੰਗਾ,  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਦਫ਼ਤਰ ‘ਚ ਮੀਡੀਆ ਟੀਮ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਇਕੱਤਰਤਾ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਸਾਰਥਿਕ ਦ੍ਰਿਸ਼ਟੀਕੋਣ ਰੱਖ ਕੇ ਹੀ ਜੀਵਨ ਨੂੰ ਸਫ਼ਲਤਾ ਦੇ ਰਾਹੇ ਤੋਰਿਆ ਜਾ ਸਕਦਾ ਹੈ। ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਉਸਾਰੂ ਅਤੇ ਉਤਸ਼ਾਹੂ ਧਾਰਨਾ ਵਿੱਚ ਲਬਰੇਜ਼ ਮਿਸ਼ਨ ਦੇ ਹਾਮੀਦਾਰ ਬਣਨ ਅਤੇ ਲੋਕ ਭਲਾਈ ਦੇ ਕਾਰਜਾਂ ਲਈ ਵਲੰਟੀਅਰ ਵਜੋਂ ਸੇਵਾਵਾਂ ਨਿਭਾ ਕੇ ਸ਼ਖ਼ਸੀਅਤ ਦਾ ਬਹੁਪੱਖੀ ਨਿਰਮਾਣ ਹੁੰਦਾ ਹੈ। ਉਹਨਾਂ ਆਪਣੀ ਪਹੁੰਚ ਨੂੰ ਕੌਮਾਂਤਰੀ ਹੁੰਗਾਰਾ ਦੇਣ ਲਈ ਕਾਰਜਸ਼ੀਲਤਾ ਨੂੰ ਅਧਿਐਨਾਤਮਕ ਮਾਹੌਲ ਦੇਣਾ ਨੂੰ ਪਹਿਲ ਦੇਣੀ ਚਾਹੀਦੀ ਹੈ। ਹਾਜ਼ਰ ਨੁਮਾਇੰਦਿਆਂ ‘ਚੋਂ ਸਮਾਜਿਕ ਚਿੰਤਕ ਡਾ. ਗੁਰਤੇਜ ਸਿੰਘ, ਗੁਰੂ ਨਾਨਕ ਕਾਲਜ ਆਫ ਨਰਸਿੰਗ ਦੇ ਵਾਇਸ ਪ੍ਰਿੰਸੀਪਲ ਰਮਨਦੀਪ ਕੌਰ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ ਅਤੇ ਮੈਡਮ ਗੁਰਪ੍ਰੀਤ ਕੌਰ ਨੇ ਵੀ ਉਕਤ ਵਿਚਾਰਾਂ ਦੀ ਪ੍ਰੋੜਤਾ ਕੀਤੀ ਅਤੇ ਸਮੇਂ ਦੇ ਹਾਣੀ ਬਣਨ ਲਈ ਚੰਗੀ ਸੰਗਤ ਅਤੇ ਚੰਗੇ ਸਾਹਿਤ ਨਾਲ ਜੁੜਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਫਰੰਟ ਡੈੱਸਕ ਮੈਨੇਜਰ ਜੋਤੀ ਭਾਟੀਆ, ਸਾਹਿਤਕਾਰ ਸੁਰਜੀਤ ਮਜਾਰੀ, ਅਧਿਆਪਕ ਰਮਨ ਕੁਮਾਰ ਅਤੇ ਫੋਟੋਗਰਾਫਰ ਰੁਪਿੰਦਰ ਸੰਧੂ ਨੇ ਵੀ ਵਿਚਾਰਾਂ ਦੀ ਸਾਂਝ ਪਾਈ। ਸਮੂਹ ਹਾਜ਼ਰੀਨ ਨੇ ਉਕਤ ਟਰੱਸਟ ਦੀ ਅਗਵਾਈ ਵਿੱਚ ਚੱਲਦੇ ਮੈਡੀਕਲ ਅਤੇ ਸਿੱਖਿਆ ਅਦਾਰਿਆਂ ਦੀਆਂ ਸੇਵਾਵਾਂ ਦੀ ਭਰਪੂਰ ਪ੍ਰੋੜਤਾ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਨੇ “ਮਾਂ ਦਿਵਸ” ਮਨਾਇਆ
Next articleਪੀ ਆਰ ਪੋਲੀਵਰ ਵੱਲੋਂ ਜਿਮਨੀ ਚੋਣ ਲੜਨ ਦੀ ਚਰਚਾ !