HOME ਜੰਗ

ਜੰਗ

ਜਸਵੀਰ ਸਿੰਘ ਮੋਰੋਂ

(ਸਮਾਜ ਵੀਕਲੀ)

ਜਦ ਕਿੱਧਰੇ ਵੀ ਹੋਵੇ ਜੰਗ,
ਕਰਨ ਵਾਲੇ ਹੋ ਜਾਂਦੇ ਨੰਗ l

ਖ਼ੁਸ਼ ਹੋਵਣ ਦਾ ਰਹੇ ਭੁਲੇਖਾ,
ਪਹਿਲਾਂ ਤੋਂ ਵੀ ਹੋਈਏ ਤੰਗ l

ਕੱਟ ਹੋ ਜਾਵੇ,ਡੋਰ ਸਾਹਾਂ ਦੀ,
ਵੱਢ ਕਿਸੇ ਦੇ,ਹੋ ਜਾਣ ਅੰਗ l

ਫੇਰ, ਬੱਚੇ,ਬੁੱਢੇ ਅਤੇ ਔਰਤਾਂ,
ਸਭ ਤੋਂ ਜ਼ਿਆਦਾ ਹੋਵਣ ਤੰਗ l

ਹੱਲ ਕੋਈ,ਕੀ ਕਰਨਾ ਇਸਨੇ,
ਮਸਲਾ ਖੁਦ ਹੀ,ਹੁੰਦੀ ਜੰਗ l

ਮਾਰ ਲੋਕਾਂ ਨੂੰ,ਜੀਵਨ ਲੱਭਣ,
ਕਿਹੜਾ ਆਖੇ,ਸਹੀ ਇਹ ਢੰਗ l

ਸ਼ੈਤਾਨ ਲੋਕ ਨੇ,ਜੰਗ ਦੇ ਹਾਮੀ,
ਸਿਆਣੇ ਲੋਕਾਂ ਦੀ, ਨਾ ਮੰਗ l

ਜਸਵੀਰ ਮੋਰੋਂ ,ਚਰਚਾ ਕਰਕੇ,
ਹਰੇਕ ਤਰ੍ਹਾਂ ਦੀ ਮੁੱਕਦੀ  ਜੰਗ l

ਜਸਵੀਰ ਸਿੰਘ ਮੋਰੋਂ, ਐਨ.ਆਰ.ਆਈ.ਕਲੋਨੀ, ਬੰਗਾ,
ਜਿਲਾ ਸ਼ਹੀਦ ਭਗਤ ਸਿੰਘ ਨਗਰ , ਪੰਜਾਬ
ਫੋਨ- 9417262838

Previous articleਬੁੱਧਵਾਰ ਸ਼ਾਮ 7 ਵਜੇ ਵੱਜਣਗੇ ਸਾਇਰਨ ਅਤੇ ਰਾਤ 8 ਵਜੇ ਹੋਵੇਗਾ ਬਲੈਕ ਆਊਟ – ਡਿਪਟੀ ਕਮਿਸ਼ਨਰ
Next articleSAMAJ WEEKLY = 07/05/2025