HOME ਕਬਰਾਂ ਸ਼ਿੰਗਾਰੀ ਦੀਆਂ ਨਹੀਂ

ਕਬਰਾਂ ਸ਼ਿੰਗਾਰੀ ਦੀਆਂ ਨਹੀਂ

3
ਅਮ੍ਰਿਤ ਸਰਹੰਦ 

 (ਸਮਾਜ ਵੀਕਲੀ)  

ਕਬਰਾਂ ਸ਼ਿੰਗਾਰੀ ਦੀਆਂ ਨਹੀਂ,
ਵੀਰਾਨੇ ਅਤੇ ਉਜਾੜੇ ਇਹਨਾਂ ਦੇ ਸ਼ਿੰਗਾਰ ਨੇ।
ਕੀ ਕਰਨਾ ਹੈ ਦਿਲ ਪਰਚਾ ਕੇ,
ਟੁੱਟੇ ਦਿਲ ਸਬਰ ਅਤੇ ਹੌਕਿਆਂ ਦੇ ਹੱਕਦਾਰ ਨੇ।
ਆਉਂਦੇ ਨੇ ਲੁੱਟ ਕੇ ਲੈ ਜਾਂਦੇ ਨੇ,
ਕੁੱਝ ਲੋਕ ਕਹਿਣ ਨੂੰ ਮਦਦਗਾਰ ਨੇ।
ਬੰਦਿਆਂ ਤੋਂ ਉਮੀਦਾਂ ਖ਼ਤਮ ਹੋਈਆਂ,
ਕਿਉਂਕਿ ਹੁਣ ਸਿਰਫ਼ ਕੁੱਤੇ ਹੀ ਵਫਾਦਾਰ ਨੇ।
ਖੁਦਾ ਕਰੇ ਕੇ ਫ਼ਸਲ ਬੱਚ ਜਾਏ,
ਹਰ ਖੇਤ ਦੇ ਲੁਟੇਰੇ ਹੀ ਪਹਿਰੇਦਾਰ ਨੇ।
ਪੁੱਛਦਾ ਹੈ ਹਾਲ, ਸਭ ਠੀਕ ਕਹਿੰਨੇ ਹਾਂ,
ਕੀ ਪਤਾ ਭੋਲੇ ਨੂੰ ਅਸੀਂ ਉਹਨੇ ਹੀ ਕੀਤੇ ਬਿਮਾਰ ਨੇ।
ਕੀ ਹੋਇਆ ਜੇ ਸਾਡੇ ਵਾਲ਼ ਚਿੱਟੇ ਹੋ ਗਏ,
ਦਿਲ ਤਾਂ ਬੱਚਾ ਹੈ ਤੇ ਸੁਪਨੇ ਰੰਗਦਾਰ ਨੇ।
ਰੋਕ ਨਾ ਮੈਨੂੰ ਅੱਜ, ਸਭ ਕਹਿ ਲੈਣ ਦੇ।
ਦੋ ਬੀਤ ਗਏ , ਦੋ ਬਾਕੀ ਨੇ, ਸਾਹ ਕੁੱਲ ਸਾਡੇ ਚਾਰ ਨੇ।
           ਅਮ੍ਰਿਤ ਸਰਹੰਦ 
ਮਾਡਰਨ ਵੈਲੀ, ਫ਼ਤਹਿਗੜ੍ਹ ਸਾਹਿਬ
Previous article****ਮਾਵਾਂ*****
Next articleਪੰਜਾਬੀ ਦੇ ਵਿਸਰਦੇ ਜਾ ਰਹੇ ਸ਼ਬਦ