HOME ਖਾਮੋਸ਼ੀ ਦੀ ਦੀਵਾਰ

ਖਾਮੋਸ਼ੀ ਦੀ ਦੀਵਾਰ

2
ਅਮਰਜੀਤ ਚੰਦਰ

   (ਸਮਾਜ ਵੀਕਲੀ)   ਜੀਵਨ ਗਤੀਸ਼ੀਲ ਹੈ।ਜਦੋਂ ਤੱਕ ਸਾਡੇ ਅੰਦਰ ਸਾਹ ਹਨ,ਉਦੋਂ ਤੱਕ ਇਹ ਚੱਲਦਾ ਰਹਿੰਦਾ ਹੈ।ਪਰ ਹਾਲਾਤ ਅਜਿਹੇ ਹੁੰਦੇ ਹਨ ਕਿ ਦਿਨੋ-ਦਿਨ ਬਦਲਦੇ ਰਹਿੰਦੇ ਹਨ।ਜਦੋਂ ਸਮਾਂ ਵਧੀਆ ਹੁੰਦਾ ਹੈ ਤਾਂ ਸੱਭ ਕੁਝ ਆਸਾਨ ਲੱਗਦਾ ਹੈ,ਸੱਭ ਤੁਹਾਡੇ ਨੇੜੇ-ਤੇੜੇ ਘੁੰਮਦੇ ਨਜ਼ਰ ਆਉਣਗੇ ਅਤੇ ਜਦੋਂ ਸਮਾਂ ਮਾੜਾ ਆਉਦਾ ਹੈ ਤਾਂ ਕੋਈ ਤੁਹਾਡੇ ਨੇੜੇ ਨਹੀ ਆਉਣਾ,ਉਦੋਂ ਜੀਵਨ ਵਿੱਚ ਨਿਰਾਸ਼ਾਂ ਹੀ ਨਿਰਾਸ਼ਾਂ ਨਜ਼ਰ ਆਉਦੀ ਹੈ,ਜੀਵਨ ਹਨ੍ਹੇਰੇ ਵਿੱਚ ਡੁੱਬਿਆ ਨਜ਼ਰ ਆਉਦਾ ਹੈ,ਜੀਵਨ ਇਕ ਬੋਝ ਬਣ ਜਾਂਦਾ ਹੈ।ਸਾਡੇ ਰਿਸ਼ਤਿਆਂ ਵਿੱਚ ਵੀ ਕੁੱਝ ਅਜਿਹਾ ਹੀ ਹੁੰਦਾ ਹੈ।ਜਦੋਂ ਰਿਸ਼ਤੇ ਵਧੀਆਂ ਚੱਲ ਰਹੇ ਹੁੰਦੇ ਹਨ ਤਾਂ ਹਰ ਚੀਜ਼ ਰੰਗੀਨ ਨਜ਼ਰ ਆਉਦੀ ਹੈ,ਉਦੋਂ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਦੁਨੀਆਂ ਵਿੱਚ ਹਰ ਸ਼ੈਅ ਬਹੁਤ ਹੀ ਖੂਬਸੂਰਤ ਹੈ ਅਤੇ ਅਸੀ ਦੁਨੀਆਂ ਦੇ ਸੱਭ ਤੋਂ ਖੂਬਸੂਰਤ ਲੋਕ ਹਾਂ।ਪਰ ਜਦੋਂ ਉਸੇ ਰਿਸ਼ਤਿਆਂ ਵਿੱਚ ਕੁੜੱਤਣ ਪੈਦਾ ਹੋ ਜਾਂਦੀ ਹੈ ਤਾਂ ਉਹਨਾਂ ਹਾਲਾਤਾਂ ਵਿੱਚ ਫਿਰ ਅਸੀ ਅੰਦਰੋਂ ਟੁੱਟ ਜਾਂਦੇ ਹਾਂ,ਤਾਂ ਉਹੀ ਦੁਨੀਆਂ ਸਾਨੂੰ ਸੱਭ ਤੋਂ ਭੈੜੀ ਲੱਗਣ ਲੱਗ ਜਾਂਦੀ ਹੈ।ਉਦੋਂ ਫਿਰ ਅਸੀ ਇਕੱਲੇਪਣ ਨੂੰ ਆਪਣਾ ਸਾਥੀ ਮੰਨ ਲੈਦੇ ਹਾਂ ਜੋ ਹੌਲੀ ਹੌਲੀ ਸਾਨੂੰ ਅੰਦਰੋਂ ਖੋਖਲਾ ਬਣਾ ਦਿੰਦਾ ਹੈ।ਇਸੇ ਲਈ ਕਿਹਾ ਜਾਂਦਾ ਹੈ ਕਿ ਸਾਨੂੰ ਕਿਸੇ ਵੀ ਸਥਿੱਤੀ ਵਿੱਚ ਆਪਣੇ ਆਪ ਨੂੰ ਕਾਬੂ ਕਰਨ ਦਾ ਹੁਨਰ ਆਉਣਾ ਚਾਹੀਦਾ ਹੈ,ਕਿਉਕਿ ਖੁਸੀ ਅਤੇ ਗਮੀ ਇਕੋ ਹੀ ਸਿੱਕੇ ਦੇ ਦੋ ਪਹਿਲੂ ਹਨ,ਜਿੰਨਾਂ ਵਿੱਚ ਲਗਾਤਾਰ ਬਦਲਾਵ ਆਉਣਾ ਸੁਭਾਵਿਕ ਹੈ।ਫਿਰ ਰਿਸ਼ਤਿਆਂ ਵਿੱਚ ਨਿਰਾਸ਼ਾਂ ਕਿਉਂ?

ਪਿੱਛਲੇ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਪੱਛਮੀ ਸਭਿਆਚਾਰ ਸਾਡੇ ਤੇ ਭਾਰੂ ਹੁੰਦਾ ਜਾ ਰਿਹਾ ਹੈ ਸਾਡੇ ਦੇਸ਼ ਵਿੱਚ ਫੈਲਦਾ ਜਾਂ ਰਿਹਾ ਹੈ ਉਸ ਦਾ ਸਾਡੇ ਰਿਸ਼ਤਿਆਂ ‘ਤੇ ਵੀ ਬਹੁਤ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ।ਸਾਡੇ ਭਾਰਤੀ ਸਮਾਜ ਵਿੱਚ ਵਿਆਹ ਨੂੰ ਜਨਮਾਂ ਜਨਮਾਂ ਦਾ ਰਿਸ਼ਤਾ (ਸਾਥ) ਮੰਨਿਆ ਜਾਂਦਾ ਹੈ,ਪਰ ਹੁਣ ਹੌਲੀ ਹੌਲੀ ਸਾਡੇ ਲੋਕਾਂ ਦੀ ਸੋਚ ਬਦਲ ਰਹੀ ਹੈ।ਇਸ ਦਾ ਸਬੁੂਤ ਤਲਾਕ ਅਤੇ ਵੱਖ-ਵੱਖ ਹੋਣ ਦੇ ਵੱਧਦੇ ਮਾਮਲੇ ਹਨ।ਇਸ ਸਥਿੱਤੀ ਵਿੱਚ ਪਰਿਵਾਰਕ ਰਿਸ਼ਤਿਆਂ ਦਾ ਕੀ ਬਣੇਗਾ ਕੁਝ ਨਹੀ ਕਿਹਾ ਜਾ ਸਕਦਾ?ਇਸ ਵਿੱਚ ਵੱਧ ਰਹੀ ਸਿਖਿਆ ਦਰ, ਸਹਿਣਸ਼ੀਲਤਾ,ਅਨਪੜਤਾ ਦੀ ਘਾਟ ਜਾਂ ਫਿਰ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ।ਸਾਨੂੰ ਇਹ ਜਰੂਰ ਸਮਝਣ ਦੀ ਲੋੜ ਹੈ ਕਿ ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਸਵੇਦਨਸ਼ੀਲ ਹੁੰਦਾ ਹੈ,ਜਿਸ ਨੂੰ ਭਰੋਸੇ,ਈਮਾਨਦਾਰੀ ਅਤੇ ਭਾਈਵਾਲੀ ਦੇ ਫੁੱਲਾਂ ਦੀ ਮਾਲਾ ਬਣਾ ਕੇ ਬਰਮਾਲਾ ਦੇ ਰੂਪ ਵਿੱਚ ਇਕ ਦੂਜੇ ਦੇ ਗਲ ਵਿੱਚ ਪਾਇਆ ਜਾਂਦਾ ਹੈ।ਪਰ ਅੱਜ ਸਮਾਂ ਏਨਾ ਬਦਲ ਗਿਆ ਹੈ ਕਿ ਵਿਆਹ ਦੇ ਕੁੱਝ ਹੀ ਦਿਨਾਂ ਬਾਅਦ ਜਾਂ ਕੁਝ ਮਹੀਨਿਆਂ ਦੇ ਬਾਅਦ ਹੀ ਇਕ ਦੂਜੇ ਨੂੰ ਨਜ਼ਰ-ਅੰਦਾਜ,ਅੱਖੋ-ਪਰੋਖੇ ਕਰਨਾ ਸ਼ੁਰੂ ਕਰ ਦਿੰਦੇ ਹਾਂ।ਜਿਸ ਕਾਰਨ ਆਪਸ ਵਿੱਚ ਮਤਭੇਦ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਹਨ।ਜੇਕਰ ਉਸ ਸਥਿੱਤੀ ਨੂੰ ਸਮੇਂ ਸਿਰ ਸੰਭਾਲਿਆ ਨਾ ਜਾਵੇ ਤਾਂ ਨੌਬਤ ਤਲਾਕ ਤੱਕ ਪਹੁੰਚ ਜਾਦੀ ਹੈ,ਜਿਆਦਾ ਗੁਸੇ ਵਿੱਚ ਆ ਜਾਣ ਤਾਂ ਪਤੀ ਪਤਨੀ ਅਲੱਗ ਅਲੱਗ ਵੀ ਹੋ ਜਾਂਦੇ ਹਨ ਜਾਂ ਕਈ ਵਾਰ ਦੋਹਾਂ ਵਿੱਚੋਂ ਇਕ ਜਣਾ ਆਪਣੀ ਲੀਲਾ ਵੀ ਖਤਮ ਕਰ ਲੈਦਾ ਹੈ।ਇਹ ਕੋਈ ਕਾਨੂੰਨੀ ਦਾਅ-ਪੇਚ ਨਾਲ ਨਹੀ ਸਗੋਂ ਆਪਣੇ ਵਲੋਂ ਲਏ ਗਏ ਫੈਸਲੇ ਹੀ ਹੁੰਦੇ ਹਨ।

ਇੱਕ ਮਜ਼ਬੂਤ ਰਿਸ਼ਤੇ ਦੀ ਬੁਨਿਆਦ ਵਿਸ਼ਵਾਸ਼ ਦੇ ਅਧਾਰਿਤ ਹੁੰਦੀ ਹੈ,ਜਿੱਥੇ ਦੋਵੇਂ ਇਕ ਦੂਜੇ ਦਾ ਆਦਰ,ਇੱਜ਼ਤ,ਪ੍ਰਸੰਸਾ ਅਤੇ ਕਦਰ ਕਰਦੇ ਹੋਣ ਅਤੇ ਉਹ ਇਸ ਪਵਿੱਤਰ ਰਿਸ਼ਤੇ ਨੂੰ ਚੁੱਪ ਵੱਲ ਲੈ ਜਾਂਦੇ ਹਨ।ਜਦੋਂ ਕਿ ਕਈ ਵਾਰ ਇਹ ਚੁੱਪ ਭਾਵੁਕ ਤੌਰ ‘ਤੇ ਇਕ ਦੂਜੇ ਨੂੰ ਵੱਖ ਕਰਨ ਦਾ ਕੰਮ ਕਰਦੀ ਹੈ ਅਤੇ ਅੰਦਰ ਹੀ ਅੰਦਰ ਇਕ ਭਿਆਨਕ ਰੋਗ ਦਾ ਰੂਪ ਧਾਰਨ ਲੱਗ ਜਾਂਦੀ ਹੈ।ਜਿਸ ਦਾ ਅਸਰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਦਿਖਾਈ ਦਿੰਦਾ ਹੈ।ਅਜਿਹੀ ਸਥਿੱਤੀ ਵਿੱਚ ‘ਹੈਪੀ ਹਾਰਮੋਨ’ ਯਾਨੀ ਕਿ ਦਿਮਾਗ਼ ਵਿੱਚ ਖੁਸ਼ੀ ਪੈਦਾ ਕਰਨ ਵਾਲੇ ਕੈਮੀਕਲ ਦਾ ਉਤਪਾਦਨ ਕਈ ਗੁਣਾਂ ਘੱਟ ਜਾਂਦਾ ਹੈ।ਅਸੀ ਆਪਣੇ ਆਪ ਨੂੰ ਜਿੰਨਾਂ ਮਰਜੀ ਸਹੀ ਮੰਨ ਲਈਏ,ਆਪਣੇ ਆਪ ਨੂੰ ਜਿੰਨਾ ਮਰਜੀ ਸੱਚੇ-ਸੁੱਚੇ ਬਣ ਲਈਏ,ਪਰ ਉਸ ਬੁਰੇ ਵਕਤ ਦਾ ਦਰਦ ਕਦੇ ਖਤਮ ਨਹੀ ਹੁੰਦਾ,ਕੋਈ ਵੀ ਹੋਵੇ ਮਰਦ ਹੋਵੇ ਜਾਂ ਔਰਤ ਦੋਵੇਂ ਹੀ ਇਸ ਦੇ ਪੀੜ੍ਹਤ ਹਨ।ਫ਼ਰਕ ਸਿਰਫ਼ ਇਹ ਹੈ ਕਿ ਕੋਈ ਸਹਿ ਲੈਦਾ ਹੈ ਅਤੇ ਕੋਈ ਅੰਦਰੋ ਅੰਦਰੀ ਆਪਣੇ ਆਪ ਨੂੰ ਜਖਮੀ ਕਰ ਲੈਦਾ ਹੈ।

ਇਸ ਦੇ ਨਾਲ ਨਾਲ ਹੀ ਅੱਜ ਦੇ ਸਮੇਂ ਅੰਦਰ ਦੋਵੇਂ ਕਿਰਤੀ ਲੋਕ ਵੀ ਬੇਰੁਜਗਾਰੀ ਦਾ ਕਾਰਨ ਬਣਦੇ ਹਨ ਕਿਉਕਿ ਗਰੀਬੀ ਵੀ ਸਾਡੇ ਜੀਵਨ ਦਾ ਇਕ ਅਹਿਮ ਹਿੱਸਾ ਹੈ,ਕੁੱਛ ਕੰਮਾਂਕਾਰਾ ਦੇ ਹਾਲਤਾਂ ਦੇ ਅਨੁਸਾਰ ਸਥਿੱਤੀ ਬਣਦੀ ਰਹਿੰਦੀ ਹੈ।ਅਜਿਹੀ ਸਥਿੱਤੀ ਵਿੱਚ,ਕੰਮਕਾਰ ਅਤੇ ਪਰਿਵਾਰ ਵਿੱਚ ਇੱਕਜੁਟਤਾ ਬਣਾਈ ਰੱਖਣਾ ਬਹੁਤ ਜਰੂਰੀ ਹੈ।ਇਹਨਾਂ ਵਿੱਚ ਇਕ ਸਮਾਂ ਨਿਸ਼ਚਿਤ ਕੀਤਾ ਜਾ ਸਕਦਾ ਹੈ,ਜਿਸ ਵਿੱਚ ਦੋਵੇਂ ਇਕ ਦੂਜੇ ਨਾਲ ਮਿਲ ਕੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹੋ, ਅਤੇ ਇਹ ਵੀ ਬਹੁਤ ਜਰੂਰੀ ਹੈ ਕਿ ਉਹ ਆਪਣੇ ਬਾਹਰ ਦੀਆਂ ਸਮੱਸਿਆਵਾਂ ਨੂੰ ਘਰ ਆਉਦਿਆਂ ਹੀ ਭੁਲਾ ਦੇਵੇ ਤਾਂ ਹੀ ਘਰ ਦੀਆਂ ਸਮੱਸਿਆਵਾਂ ਦਾ ਹਲ ਸਹੀ ਤਰੀਕੇ ਨਾਲ ਹੋ ਸਕਦਾ ਹੈ,ਬੰਦਾ ਘਰ ਆਉਦਿਆਂ ਭੁਲਾ ਵੀ ਦੇਵੇਗਾ,ਪਰ ਉਹਦੇ ਆਉਦਿਆਂ ਹੀ ਜੇਕਰ ਘਰ ਦਾ ਮਹੌਲ ਹੀ ਗਰਮ ਹੋਵੇ ਤਾਂ ਫਿਰ ਉਹ ਵੀ ਕੀ ਕਰੇਗਾ।ਇਕ ਤਾਂ ਉਹ ਪਹਿਲਾਂ ਹੀ ਬਾਹਰੋਂ ਸਤਿਆ ਹੋਇਆ ਆਉਦਾ ਹੈ ਫਿਰ ਘਰ ਦਾ ਮਹੌਲ ਦੇਖ ਹੋਰ ਵੀ ਟੈਸ਼ਨ ਵਿੱਚ ਪੈ ਜਾਂਦਾ ਹੈ,ਕਿਸੇ ਵੀ ਲੜਾਈ ਝਗੜੇ ਨੂੰ ਲੰਬਾ ਖਿਚਣਾ,ਜਾਂ ਮਨ ਵਿੱਚ ਹਰ ਗੱਲ ਦੀ ਟੈਸ਼ਨ ਰੱਖਣਾ ਘਰੇਲੂ ਝਗੜਿਆ ਦਾ ਹੱਲ ਨਹੀ ਹੁੰਦਾ।ਇਸ ਲਈ ਸਮੇਂ ਸਮੇਂ ਤੇ ਆਪਣੇ ਘਰ ਦੀਆਂ ਸਮੱਸਿਆਵਾਂ ਨੂੰ ਬੜੇ ਸ਼ਾਂਤ ਸੁਭਾਅ ਨਾਲ ਸੁਲਝਾ ਲਿਆ ਜਾਵੇ ਤਾਂ ਸਹੀ ਰਹਿੰਦਾ ਹੈ।

ਜਦੋਂ ਅਸੀ ਸੋਚਿਆਂ ਹੀ ਹੁੰਦਾ ਹੈ ਕਿ ਮੈਂ ਇਸ ਦੀ ਕੋਈ ਮੰਨਣੀ ਹੀ ਨਹੀ ਹੈ,ਤਾਂ ਫਿਰ ਸਿਆਣਾ ਬੰਦਾ ਚੁੱਪ ਧਾਰਨ ਕਰ ਲੈਦਾ ਹੈ।ਚੁੱਪ ਇਕੱਲਾਪਣ‘ਚੁੱਪ ਕਾਤਲ’(ਕੈਂਸਰ)ਵਾਂਗ ਕੰਮ ਕਰਦਾ ਹੈ।ਜਿਸ ਤਰਾਂ ਹਾਈ ਬਲੱਡ ਪ੍ਰੈਸ਼ਰ ਸਰੀਰ ਵਿੱਚ ਖਾਮੋਸ਼ ਕਾਤਲ ਦਾ ਕੰਮ ਕਰਦਾ ਹੈ ਅਤੇ ਸਰੀਰ ਦੇ ਜਰੂਰੀ ਅੰਗਾਂ ਨੂੰ ਨੁਕਸਾਨ ਪਹੁੰਚਾਉਦਾ ਰਹਿੰਦਾ ਹੈ।ਉਸੇ ਤਰਾਂ ਹੀ ਚੁੱਪ ਇਕੱਲਤਾ ਵੀ ਸਾਡੀ ਖੁਸ਼ੀ ‘ਤੇ ਗ੍ਰਹਿਣ ਦਾ ਕੰਮ ਕਰਦੀ ਹੈ।ਇਹ ਬੱਸ ਸਾਨੂੰ ਤਸੱਲੀ ਹੀ ਦਿੰਦਾ ਹੈ ਕਿ ਅਸੀ ਲੜਾਈ ਤੋਂ ਬਹੁਤ ਦੂਰ,ਸ਼ਾਤੀ ਨਾਲ ਇੱਕ ਛੱਤ ਸਾਂਝੀ ਕਰ ਰਹੇ ਹਾਂ।ਪਰ ਇਹ ਸਿਰਫ਼ ਆਪਣੇ ਮਨ ਨੂੰ ਇਕ ਝੂਠੀ ਤਸੱਲੀ ਦੇ ਰਿਹਾ ਹੈ,ਇਹ ਅਸੀ ਆਪਣੇ ਮਨ ਅੰਦਰ ਇਕ ਵਹਿਮ ਪਾਲ ਰਹੇ ਹਾਂ,ਪਰ ਇਹ ਸਾਡੇ ਸਰੀਰ ਨੂੰ ਅੰਦਰੋ ਅੰਦਰ ਮਿੱਠੀ ਜਹਿਰ ਵਾਂਗ ਖਾਈ ਜਾ ਰਿਹਾ ਹੈ।ਜੇਕਰ ਅਸੀ ਇਸ ਨੂੰ ਸਮੇਂ ਦੇ ਰਹਿੰਦੇ ਨਾ ਰੋਕਿਆ ਤਾਂ ਇਸ ਦੇ ਬਹੁਤ ਗੰਭੀਰ ਨਤੀਜੇ ਵੀ ਨਿਕਲ ਸਕਦੇ ਹਨ।

ਰਿਸ਼ਤਿਆਂ ਨੂੰ ਸਮੇਂ ਸਮੇਂ ‘ਤੇ ਮੁਰੰਮਤ ਦੀ ਲੋੜ ਹੁੰਦੀ ਹੈ,ਜਿਵੇਂ ਕਿ ਟੁਟਿਆ ਹੋਇਆ ਘਰ ਮਜ਼ਬੂਤ ਨਹੀ ਹੁੰਦਾ ਅਤੇ ਉਸ ਨੂੰ ਸਮੇਂ ਸਮੇਂ ਦੇ ਅਨੁਸਾਰ ਮੁਰੰਮਤ ਕਰਾਉਣੀ ਪੈਦੀ ਹੈ,ਇਸ ਕਰਕੇ ਸਮੇ ਦੇ ਰਹਿੰਦੇ ਹੀ ਆਪਣੇ ਸਰੀਰ ਵੱਲ ਧਿਆਨ ਦੇ ਦਿਆ ਕਰੋ,ਇਸ ਵੱਲ ਧਿਆਨ ਦਿੰਦੇ ਰਹੋਗੇ ਤਾਂ ਇਹ ਜਿੰਦਗੀ ਭਰ ਤੁਹਾਡੇ ਫਾਇਦੇ ਵਿੱਚ ਰਹੇਗਾ,ਨਹੀ ਤਾਂ ਇਕ ਵਾਰ ਦੋਫਾੜ ਪੈ ਗਈ ਲੱਖ ਕੋਸ਼ਿਸ਼ ਕਰ ਲਿਓ,ਦੁਬਾਰਾ ਗੱਡੀ ਲੀਹ ਤੇ ਲਿਆਉਣ ਲਈ ਸੰਘਰਸ਼ ਕੀਤੇ ਵੀ ਕੰਮ ਨਹੀ ਆਉਦੇ।ਕਿਸੇ ਵੀ ਰਿਸ਼ਤੇ ਨੂੰ ਸੁਰੱਖਿਅਤ ਰੱਖਣਾ ਚੌਵੀ ਘੰਟੇ ਕੰਮ ਕਰ ਵਾਂਗ ਹੁੰਦਾ ਹੈ।

ਅਮਰਜੀਤ ਚੰਦਰ ਲੁਧਿਆਣਾ 9417600014

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿੱਧੂ ਅਤੇ ਧਾਲੀਵਾਲ ਪਰਿਵਾਰ ਵਲੋ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪਿਤਾ ਜੀ ਡਾ. ਬਲਦੇਵ ਸਿੰਘ ਸਿੱਧੂ ਜੀ ਆਪਣੀ ਸੰਸਾਰਕ ਯਾਤਰਾ ਮਿੱਤੀ 9 ਜੂਨ 2024 ਨੂੰ ਪੁਰੀ ਕਰ ਗਏ ਸਨ।
Next articleਸਾਹਿਤਕ ਸੱਥ ਪੱਤੋ ਹੀਰਾ ਸਿੰਘ ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਪਲੇਠਾ ਸਾਹਿਤਕ ਸਮਾਗਮ