ਸੰਗਰੂਰ (ਸਮਾਜ ਵੀਕਲੀ) ਸਿਵਲ ਸਰਜਨ ਡਾਕਟਰ ਸੰਜੇ ਕਾਮਰਾ ਜੀ ਦੇ ਹੁਕਮਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੀਤਾ ਬਾਂਸਲ ਜੀ ,ਜਿਲਾ੍ ਐਪੀਡੀਮੈਲੋਜਿਸਟ ਡਾਕਟਰ ਉਪਾਸਨਾ ਬਿੰਦਰਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੈਲਥ ਸੁਪਰਵਾਈਜ਼ਰ ਬਲਕਾਰ ਸਿੰਘ ਸੋਹੀ ਜੀ,ਚਮਕੌਰ ਸਿੰਘ ਜੀ ਦੀ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਲੀਆਂ ਵਿਖੇ ਪ੍ਰਿੰਸੀਪਲ ਹਰਦੇਵ ਕੁਮਾਰ ਭਲਵਾਨ ਜੀ ਦੀ ਹਾਜ਼ਰੀ ਵਿੱਚ ਸਕੂਲ ਦੇ ਬੱਚਿਆਂ ਨੂੰ ਵਿਸ਼ਵ ਮਲੇਰੀਆ ਦਿਵਸ ਤਹਿਤ ਮਲੇਰੀਆ ਤੋਂ ਬਚਣ ਦੇ ਉਪਾਅ, ਲੱਛਣ ਮਲੇਰੀਆ ਮੱਛਰ ਦੇ ਸਰੋਤ ਅਤੇ ਸਰਕਾਰੀ ਹਸਪਤਾਲਾਂ ਵਿੱਚ ਹੋ ਰਹੇ ਇਸ ਦੇ ਮੁਫ਼ਤ ਟੈਸਟ ਅਤੇ ਇਲਾਜ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਵਿਸ਼ਵ ਮਲੇਰੀਆ ਦਿਵਸ ਮਨਾਉਣ ਸਮੇਂ ਸਿਹਤ ਕਰਮਚਾਰੀ ਮਨਜਿੰਦਰ ਸਿੰਘ, ਰਵਿੰਦਰ ਸਿੰਘ ਇੰਦਰਜੀਤ ਸਿੰਘ, ਸਰਬਜੀਤ ਸਿੰਘ, ਅਤੇ ਸਕੂਲ ਦਾ ਸਟਾਫ ਮੌਜੂਦ ਸੀ ਬੱਚਿਆਂ ਨੂੰ ਇਹ ਜਾਣਕਾਰੀ ਵੱਧ ਤੋਂ ਵੱਧ ਫੈਲਾਉਣ ਲਈ ਕਿਹਾ ਗਿਆ lਇਸ ਐਕਟੀਵਿਟੀ ਨੂੰ ਕਰਵਾਉਣ ਦਾ ਮੰਤਵ ਡੇਂਗੂ ਅਤੇ ਮਲੇਰੀਆ ਬੁਖਾਰ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ ਹੈ। ਐਕਟੀਵਿਟੀ ਰਾਹੀਂ ਦੱਸਿਆ ਗਿਆ ਕਿ ਡੇਂਗੂ ਅਤੇ ਮਲੇਰੀਆ ਕਾਰਨ ਤੇਜ ਬੁਖਾਰ ਮਾਸਪੇਸ਼ੀਆਂ ਵਿਚ ਤੇਜ ਦਰਦ ਚਮੜੀ ਤੇ ਲਾਲ ਦਾਣੇ ਅਤੇ ਗੰਭੀਰ ਸਥਿਤੀ ਵਿੱਚ ਮਸੂੜੇ ਵਿਚੋਂ ਖ਼ੂਨ ਆਉਣਾ ਇਸਦੇ ਲੱਛਣ ਹਨ। ਅਜਿਹੀ ਸਥਿਤੀ ਵਿੱਚ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਜਾਂ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ। ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰੋ, ਪੂਰੀ ਬਾਹਵਾਂ ਦੇ ਕੱਪੜੇ ਪਹਿਨੋ, ਮੱਛਰ ਦਾਨੀ ਅਤੇ ਮੱਛਰ ਵਾਲੀ ਕਰੀਮ ਵਰਤੋ। ਬੁਖਾਰ ਹੋਣ ਤੇ ਸਿਰਫ ਪੈਰਾਸਿਟਾਮੋਲ ਵਰਤੋ। ਟੁੱਟੇ ਬਰਤਨ, ਡ੍ਰਮ, ਟਾਇਰ ,ਖੁੱਲ੍ਹੇ ਵਿੱਚ ਨਾਂ ਰੱਖੋ। ਪਾਣੀ ਅਤੇ ਤਰਲ ਚੀਜ਼ਾਂ ਜਿਆਦਾ ਪੀਓ ਅਤੇ ਆਰਾਮ ਕਰੋ। ਇਸ ਦੌਰਾਨ ਪੈਂਫਲੈਂਟ ਵੀ ਵੰਡੇ ਗਏ।
ਮਾਸਟਰ ਪਰਮਵੇਦ
ਸੰਗਰੂਰ ( ਪੰਜਾਬ) 9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



