ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਸਟੇਟ ਐਵਾਰਡੀ ਅਧਿਆਪਕ ਮਾਸਟਰ ਸੰਜੀਵ ਧਰਮਾਣੀ ਨੇ ਸਵੇਰ ਦੀ ਸਭਾ ਦੇ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ( ਚੰਗੇ ਅਤੇ ਬੁਰੇ ਸਪਰਸ਼/ਛੋਹ ) ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਬੱਚਿਆਂ ਨੂੰ ਚੰਗੇ ਸਪਰਸ਼ ਦੇ ਨਾਲ਼ ਹੀ ਬੁਰੇ ਸਪਰਸ਼ ਬਾਰੇ ਸਮਝਾਉਂਦੇ ਹੋਇਆਂ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਤੁਹਾਡੇ ਬੁੱਲਾਂ , ਛਾਤੀ , ਪੇਟ ਤੋਂ ਹੇਠਾਂ , ਪਿੱਠ ਤੋਂ ਹੇਠਾਂ ਸਪਰਸ਼ ਕਰੇ / ਛੂਹੇ , ਤਾਂ ਇਸ ਨੂੰ ਬੁਰਾ ਸਪਰਸ਼ /ਬੈਡ ਟੱਚ ਸਮਝਿਆ ਜਾਵੇ ਅਤੇ ਇਸ ਦੀ ਜਾਣਕਾਰੀ ਤੁਰੰਤ ਆਪਣੇ ਅਧਿਆਪਕਾਂ , ਆਪਣੇ ਮਾਤਾ – ਪਿਤਾ ਅਤੇ ਪਿੰਡ ਵਾਸੀਆਂ ਨੂੰ ਦਿੱਤੀ ਜਾਵੇ ਅਤੇ ਅਜਿਹੇ ਇਨਸਾਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕੀਤੀ ਜਾਵੇ ; ਕਿਉਂਕਿ ਅਜਿਹਾ ਸਪਰਸ਼/ ਟੱਚ ਕਰਨ ਵਾਲ਼ੇ ਵਿਅਕਤੀ ਤੁਹਾਨੂੰ ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ ਇਨਸਾਨਾਂ ਤੋਂ ਸਾਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਬੁਲਾਉਣ ਅਤੇ ਮਿਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਬੁਰੇ ਸਪਰਸ਼ ਕਰਨ ਵਾਲੇ ਇਨਸਾਨਾਂ ਤੋਂ ਕੁਝ ਵੀ ਲੈ ਕੇ ਖਾਣਾ ਵੀ ਨਹੀਂ ਚਾਹੀਦਾ।ਅਜਿਹੇ ਇਨਸਾਨ ਸਾਨੂੰ ਆਪਣੇ ਸਮਾਜ , ਭੀੜ – ਭੜੱਕੇ ਵਾਲੀਆਂ ਥਾਵਾਂ , ਮੇਲਿਆਂ , ਵਿਆਹਾਂ , ਰੇਲਵੇ ਸਟੇਸ਼ਨਾਂ , ਸਫ਼ਰ ਦੌਰਾਨ ਜਾਂ ਇਕਾਂਤ ਵਾਲੀਆਂ ਥਾਵਾਂ ‘ਤੇ ਮਿਲ ਸਕਦੇ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਹਿਫਾਜ਼ਤ ਦੇ ਲਈ ਵੱਖ-ਵੱਖ ਤਰ੍ਹਾਂ ਦੇ ਟਿਪਸ ਵੀ ਦੱਸੇ ਤਾਂ ਜੋ ਬੱਚੇ ਅਜੋਕੇ ਮਾਹੌਲ ਵਿੱਚ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਸਕਣ ਅਤੇ ਸੁਰੱਖਿਅਤ ਰਹਿ ਸਕਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



