HOME ਨੀਲੋਂ ਪੁਲ ਦਰਗਾਹ ਦੇ ਉੱਪਰ 25ਵਾਂ ਸਲਾਨਾ ਮੇਲਾ ਤੇ ਭੰਡਾਰਾ 

ਨੀਲੋਂ ਪੁਲ ਦਰਗਾਹ ਦੇ ਉੱਪਰ 25ਵਾਂ ਸਲਾਨਾ ਮੇਲਾ ਤੇ ਭੰਡਾਰਾ 

4
ਹਰਜੀਤ ਸਿੰਘ ਲੱਲ ਕਲਾ ਤੇ ਕਰਮਜੀਤ ਅਨਮੋਲ ਦਾ ਹੋਇਆ ਸਨਮਾਨ
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਲੁਧਿਆਣਾ ਚੰਡੀਗੜ੍ਹ ਸੜਕ ਦੇ ਉੱਪਰ ਸਥਿਤ ਪੁਰਾਣੇ ਵੀਡੀਓ ਕੋਲ ਨਾਲ ਬਣੀ ਖਵਾਜਾ ਖਿੱਜਰ ਵਲੀ ਦੀ ਦਰਗਾਹ ਉਤੇ ਕ25ਵਾ ਜੋੜ ਮੇਲਾ ਤੇ ਭੰਡਾਰਾ ਕਰਵਾਇਆ ਗਿਆ। ਜਿਸਦੀ ਸੇਵਾ ਇਥੋਂ ਦੇ ਮੁੱਖ ਸੇਵਾਦਾਰ ਬਾਬਾ ਮਨਜੋਤ ਸਿੰਘ ਗਰੇਵਾਲ ਦੀ ਯੋਗ ਅਗਵਾਈ ਹੇਠ ਕੀਤੀ ਗਈ। ਇਸ ਧਾਰਮਿਕ ਪ੍ਰੋਗਰਾਮ ਵਿੱਚ ਪ੍ਸਿੱਧ ਗਾਇਕ ਕਲਾਕਾਰਾਂ ਨੇ ਹਾਜਰੀ ਭਰੀ। ਇਸ ਮੌਕੇ ਕਰਮਜੀਤ ਅਨਮੋਲ, ਪਾਲੀ ਦੇਵਤਵਾਲੀਆ, ਕੌਰ ਸਿੰਮੀ, ਮੁਸਕਾਨ ਚੋਪੜਾ, ਸੋਹਨ ਸਿਕੰਦਰ ਜੇ ਕਲਾਕਾਰਾਂ ਨੇ ਆਪਣੀ ਗਾਇਕੀ ਦੇ ਜ਼ੌਹਰ ਦਿਖਾਏ। ਇਸ ਮੇਲੇ ਦੇ ਵਿੱਚ ਨੌਜਵਾਨ ਸੰਗੀਤਕਾਰ ਸੁਰਿੰਦਰ ਬੱਬੂ ਨੇ ਸਟੇਜ ਉੱਤੇ ਆਪਣੇ ਸਾਥੀਆਂ ਦੇ ਨਾਲ ਸੰਗੀਤਕਾਰ ਦੀਆਂ ਸੇਵਾਵਾਂ ਨਿਭਾਈਆਂ। ਹਰਜੀਤ ਸਿੰਘ ਲੱਲ ਕਲਾ ਨੇ ਸਟੇਜ ਦੀ ਭੂਮਿਕਾ ਬਹੁਤ ਹੀ ਸੁੱਚਜੇ ਢੰਗ ਨਾਲ ਨਿਭਾਈ, ਵੱਡੀ ਗਿਣਤੀ ਵਿੱਚ ਸੰਗਤਾ ਨੇ ਇਸ ਮੇਲੇ ਦਾ ਆਨੰਦ ਮਾਣਿਆ। ਇਸ ਮੌਕੇ ਬਾਬਾ ਮਨਜੋਤ ਸਿੰਘ ਗਰੇਵਾਲ ਵਲੋ ਗਾਇਕ ਕਰਮਜੀਤ ਅਨਮੋਲ ਦਾ ਯਮਲਾ ਜੱਟ ਐਵਾਰਡ ਦੇ ਨਾਲ ਤੇ ਕਬੱਡੀ ਕੋਚ ਹਰਜੀਤ ਸਿੰਘ ਲੱਲ ਕਲਾ ਦਾ  ਵਿਸ਼ੇਸ਼ ਤੌਰ ਉੱਤੇ ਸਨਮਾਨ ਕੀਤਾ।ਇਸ ਮੌਕੇ ਸਾਰੀਆਂ ਸੰਗਤਾਂ ਨੂੰ ਫ਼ਲਦਾਰ, ਫੁੱਲਦਾਰ ਬੂਟੇ ਵੀ ਵੰਡੇ ਗਏ। ਅਖੀਰ ਵਿੱਚ ਬਾਬਾ ਮਨਜੋਤ ਸਿੰਘ ਗਰੇਵਾਲ ਵਾਲੇ ਆਈਆਂ ਸੰਗਤਾ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤਹਿਸੀਲਦਾਰ ਹਰਪਾਲ ਸਿੰਘ, ਗੁਰਮੁਖ ਸਿੰਘ ਚੱਕ ਸਰਵਣ ਨਾਥ, ਗੁਰਨਾਮ ਸਿੰਘ, ਸੈਲੀ ਗਰੇਵਾਲ, ਰਿੱਕੀ ਗਰੇਵਾਲ, ਸਤਵੰਤ ਕੂੰਨਰ ਕੋਟ ਗੁੰਗੂ ਰਾਏ, ਮਨਦੀਪ ਸਿੰਘ ਹੀਰਾ, ਜਸਪਾਲ ਸਿੰਘ ਨਾਗਰਾ, ਜੌਲੀ ਕਲੇਰ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੰਮ੍ਰਿਤ ਗੰਗਾ ਪ੍ਰਗਟ ਦਿਵਸ ਉੱਤੇ ਖੁਰਾਲਗੜ੍ਹ ਵਿਖੇ ਪੁੱਜੀਆਂ ਸੰਗਤਾਂ ਦਾ ਧੰਨਵਾਦ- ਬਾਬਾ ਸੁੱਚਾ ਸਿੰਘ
Next articleਮਾਤਾ ਗੁਰਦੇਵ ਕੌਰ ਅਕਲੀਆ ਦੀ ਅੰਤਮ ਅਰਦਾਸ 22 ਅਪਰੈਲ ਨੂੰ