HOME ਫਿਨਲੈਂਡ ਤੋ ਪਰਤੇ ਅਧਿਆਪਕਾਂ ਦਾ ਸੱਜਣ ਸਿੰਘ ਚੀਮਾ ਵੱਲੋਂ ਸਨਮਾਨ, ਜ਼ਿਲ੍ਹੇ...

ਫਿਨਲੈਂਡ ਤੋ ਪਰਤੇ ਅਧਿਆਪਕਾਂ ਦਾ ਸੱਜਣ ਸਿੰਘ ਚੀਮਾ ਵੱਲੋਂ ਸਨਮਾਨ, ਜ਼ਿਲ੍ਹੇ ਦੇ 160 ਨਵ ਨਿਯੁਕਤ ਅਧਿਆਪਕਾਂ ਨੂੰ ਵੀ ਦਿੱਤੇ ਗਏ ਨਿਯੁਕਤੀ ਪੱਤਰ

3
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਉੱਦਮ ਨਾਲ 72 ਪ੍ਰਾਇਮਰੀ ਅਧਿਆਪਕ ਜਿਸ ਵਿੱਚ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਵੀ ਸ਼ਾਮਿਲ ਸਨ ਦਾ ਦੂਸਰਾ ਬੈੱਚ ਤਿੰਨ ਹਫਤੇ ਦੇ ਟੁਰਕੂ ਯੂਨੀਵਰਸਿਟੀ ਫਿਨਲੈਂਡ ਤੋ ਟ੍ਰੇਨਿੰਗ ਪ੍ਰਾਪਤ ਕਰਕੇ ਵਾਪਿਸ ਪਰਤਿਆ ਹੈ । ਇਸ ਬੈਚ ਵਿੱਚ ਕਪੂਰਥਲਾ ਦੇ ਵੀ ਤਿੰਨ ਅਧਿਆਪਕ ਸ਼ਾਮਿਲ ਸਨ । ਜਿਨ੍ਹਾਂ ਨੂੰ ਅੱਜ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾਂ ਚੇਅਰਮੈਨ ਨਗਰ ਸੁਧਾਰ ਟਰਸਟ ਕਪੂਰਥਲਾ ਵੱਲੋਂ ਡੀ.ਈ.ਓ (ਐ.ਸਿ) ਦੇ ਦਫਤਰ ਕਪੂਰਥਲਾ ਵਿਖੇ ਕੀਤਾ ਗਿਆ। । ਇਹਨਾਂ ਅਧਿਆਪਕਾਂ ਨੂੰ ਸਨਮਾਨਿਤ ਕਰਨ ਮੌਕੇ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਧਿਕਾਰੀ  (ਐ.ਸਿ) , ਡਾਕਟਰ ਬਲਵਿੰਦਰ ਸਿੰਘ ਬੱਟੂ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ(ਐ.ਸਿ), ਸੰਜੀਵ ਕੁਮਾਰ ਬਲਾਕ ਸਿੱਖਿਆ ਅਫ਼ਸਰ ਕਪੂਰਥਲਾ -2 ਅਤੇ ਰਜੇਸ਼ ਕੁਮਾਰ ਬਲਾਕ ਸਿੱਖਿਆ ਅਫ਼ਸਰ ਕਪੂਰਥਲਾ -1 ਅਤੇ ਸੁਦੇਸ਼ ਕੁਮਾਰ ਸ਼ਰਮਾਂ ਜਿਲ੍ਹਾ ਪ੍ਰਧਾਨ ਸੇਵਾ ਮੁਕਤ ਮੁਲਾਜ਼ਮ ਵਿੰਗ ਆਪ  ਵੀ ਹਾਜ਼ਰ ਸਨ । ਸੱਜਣ ਸਿੰਘ ਚੀਮਾਂ ਚੇਅਰਮੈਨ ਨਗਰ ਸੁਧਾਰ ਟਰਸਟ ਵੱਲੋਂ ਫਿਨਲੈਂਡ ਤੋ ਪਰਤੇ ਤਿੰਨ ਅਧਿਆਪਕਾਂ  ਮਨਪ੍ਰੀਤ ਈ.ਟੀ.ਟੀ, ਬਰਿੰਦਰ ਸਿੰਘ ਈ.ਟੀ.ਟੀ ਅਤੇ ਦੀਪਕ ਅਰੋੜਾ ਹੈੱਡ ਟੀਚਰ ਨੂੰ ਸਨਮਾਨਿਤ ਕੀਤਾ ਗਿਆ । ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਇੱਕ ਵਾਰ ਫਿਰ ਤੋਂ ਮੋਹਰੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਨਾ ਕੇਵਲ ਪ੍ਰਾਇਮਰੀ ਅਧਿਆਪਕਾਂ ਬਲਕਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਨੂੰ ਵੀ ਟ੍ਰੇਨਿੰਗ ਲਈ ਸਿੰਘਾਪੁਰ ਭੇਜਿਆ ਜਾ ਰਿਹਾ ਹੈ । ਉਹਨਾਂ ਉਮੀਦ ਜ਼ਾਹਿਰ ਕੀਤੀ ਕਿ ਮੁੱਖ ਮੰਤਰੀ ਪੰਜਾਬ ਦੇ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਅਸੀਂ ਜਲਦ ਪੂਰਾ ਕਰਾਂਗੇ । ਇਸ ਮੌਕੇ 5994 ਭਰਤੀ ਤਹਿਤ ਕਪੂਰਥਲਾ ਜ਼ਿਲ੍ਹੇ ਵਿੱਚ ਨਵ ਨਿਯੁਕਤ ਹੋਣ ਵਾਲੇ 160 ਈ.ਟੀ.ਟੀ ਅਧਿਆਪਕਾਂ ਨੂੰ ਵੀ ਨਿਯੁਕਤੀ ਪੱਤਰ ਸੌਂਪੇ ਗਏ । ਫਿਨਲੈਂਡ ਤੋ ਪਰਤੇ ਅਧਿਆਪਕਾਂ ਅਤੇ ਨਵ ਨਿਯੁਕਤ ਅਧਿਆਪਕਾਂ ਨੂੰ ਮਮਤਾ ਬਜਾਜ ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਅਤੇ ਡਾ ਬਲਵਿੰਦਰ ਸਿੰਘ ਬੱਟੂ ਡਿਪਟੀ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ) ਵੱਲੋਂ ਵੀ ਮੁਬਾਰਕਬਾਦ ਦਿੱਤੀ ਗਈ । ਇਸ ਮੌਕੇ ਰਛਪਾਲ ਸਿੰਘ ਸੀਨੀਅਰ ਆਗੂ ਈ ਟੀ ਟੀ ਯੂਨੀਅਨ  ,ਜ਼ਿਲ੍ਹਾ ਖੇਡ ਕੋਆਰਡੀਨੇਟਰ ਲਕਸ਼ਦੀਪ ਸਰਮਾਂ,ਹੈੱਡ ਟੀਚਰ ਗੁਰਮੁੱਖ ਸਿੰਘ ਧਾਲੀਵਾਲ ਦੋਨਾਂ ,  ਤੋਂ ਇਲਾਵਾ ਡੀ.ਈ.ਓ (ਐ.ਸਿ) ਦਾ ਦਫ਼ਤਰੀ ਅਮਲਾ ਰੂਲਦਾ ਸਿੰਘ ਸੂਪਰਡੈਂਟ , ਪਰਵੇਜ ਕੁਮਾਰ ਸਹਾਇਕ,  ਪ੍ਰਤਿਭਾ ਅਤੇ  ਸਤਵੰਤ ਕੌਰ ਵੀ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਸ਼ਮੇਸ਼ ਕਲੱਬ, ਰੋਪੜ ਵੱਲੋਂ ਖੂਨਦਾਨ ਕੈਂਪ 05 ਅਪ੍ਰੈਲ ਨੂੰ
Next articleਗਾਇਕਾ ਸੀਮਾ ਅਨਜਾਣ ਲੈ ਕੇ ਆ ਰਹੀ ਹੈ ਆਪਣਾ ਨਵਾਂ ਟ੍ਰੈਕ ‘ਲਾਡਲਾ’ – ਅਮਰੀਕ ਮਾਇਕਲ