HOME ਦਸ਼ਮੇਸ਼ ਕਲੱਬ, ਰੋਪੜ ਵੱਲੋਂ ਖੂਨਦਾਨ ਕੈਂਪ 05 ਅਪ੍ਰੈਲ ਨੂੰ

ਦਸ਼ਮੇਸ਼ ਕਲੱਬ, ਰੋਪੜ ਵੱਲੋਂ ਖੂਨਦਾਨ ਕੈਂਪ 05 ਅਪ੍ਰੈਲ ਨੂੰ

3

ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਦਸ਼ਮੇਸ਼ ਯੂਥ ਕਲੱਬ (ਰਜਿ:) ਗ੍ਰੀਨ ਐਵੇਨਿਊ, ਰੋਪੜ ਵੱਲੋਂ 05 ਅਪ੍ਰੈਲ, ਸ਼ਨੀਵਾਰ ਨੂੰ ਸ਼ਾਮ 06:00 ਤੋਂ ਰਾਤ 10:00 ਵਜੇ ਤੱਕ ਗੋਬਿੰਦ ਵੈਲੀ ਵਿਖੇ 11ਵਾਂ  ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਕੈਂਪ ਦੇ ਵਿਸ਼ੇਸ਼ ਸਹਿਯੋਗੀ ਬਘੇਲ ਸਿੰਘ (ਐਮ:ਡੀ) ਆਰ: ਪੀ:ਬੀ ਗਰੁੱਪ, ਰੋਪੜ ਹੋਣਗੇ। ਅਲਫਾ ਬਲੱਡ ਸੈਂਟਰ ਡਾ. ਸੁਰਜੀਤ ਸਿੰਘ ਹਸਪਤਾਲ ਦੀ ਤਕਨੀਕੀ ਟੀਮ ਵੱਲੋਂ ਸਬੰਧਤ ਸੇਵਾਵਾਂ ਨਿਭਾਈਆਂ ਜਾਣਗੀਆਂ। ਉਹਨਾਂ ਸਮੂਹ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮਨੁੱਖਤਾਵਾਦੀ ਕਾਰਜ ਵਿੱਚ  ਸ਼ਾਮਲ ਹੋ ਕੇ ਜਰੂਰ ਸਹਿਯੋਗ ਕਰਨ। ਇਸ ਮੌਕੇ ਕਲੱਬ ਮੈਂਬਰ ਮਾ. ਕੁਲਵੰਤ ਸਿੰਘ ਭੱਕੂਮਾਜਰਾ, ਬਲਪ੍ਰੀਤ ਸਿੰਘ, ਹਰਪ੍ਰੀਤ ਸਿੰਘ ਭੂਰਾ, ਅਮਨਪ੍ਰੀਤ ਸਿੰਘ ਜੇ.ਈ., ਰੁਪਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਪੈੜਾਂ ਪਾਉਣ ਵਾਲੇ ਬਿਹਾਰੀ ਲਾਲ ਸੱਦੀ ਦਾ ਹੋਇਆ ਸ਼ਰਧਾਂਜਲੀ ਸਮਾਗਮ
Next articleਫਿਨਲੈਂਡ ਤੋ ਪਰਤੇ ਅਧਿਆਪਕਾਂ ਦਾ ਸੱਜਣ ਸਿੰਘ ਚੀਮਾ ਵੱਲੋਂ ਸਨਮਾਨ, ਜ਼ਿਲ੍ਹੇ ਦੇ 160 ਨਵ ਨਿਯੁਕਤ ਅਧਿਆਪਕਾਂ ਨੂੰ ਵੀ ਦਿੱਤੇ ਗਏ ਨਿਯੁਕਤੀ ਪੱਤਰ