HOME ਮਾਪੇ ਅਧਿਆਪਕ ਮਿਲਣੀ ਤੇ ਗ੍ਰੈਜੂਏਸ਼ਨ ਸੈਰਾਮਨੀ ਦੇ ਵੱਖ-ਵੱਖ ਸਕੂਲਾਂ ਵਿੱਚ ਆਯੋਜਿਤ ਸਮਾਗਮਾਂ...

ਮਾਪੇ ਅਧਿਆਪਕ ਮਿਲਣੀ ਤੇ ਗ੍ਰੈਜੂਏਸ਼ਨ ਸੈਰਾਮਨੀ ਦੇ ਵੱਖ-ਵੱਖ ਸਕੂਲਾਂ ਵਿੱਚ ਆਯੋਜਿਤ ਸਮਾਗਮਾਂ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਵੱਲੋਂ ਸ਼ਿਰਕਤ

4
ਕੈਪਸ਼ਨ - ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ,ਜਿਲਾ ਕੋਆਰਡੀਨੇਟਰ ਸਮੱਰਥ ਹਰਮਿੰਦਰ ਸਿੰਘ ਜੋਸਨ ਤੇ ਸੈਂਟਰ ਹੈੱਡ ਟੀਚਰ ਰੇਸ਼ਮ ਰਾਮਪੁਰੀ ਤੇ ਸਮੂਹ ਅਧਿਆਪਕ
ਸਕੂਲ ਮੁਖੀ ਤੇ ਸਮੂਹ ਅਧਿਆਪਕ ਨਵੇਂ ਦਾਖਲਿਆਂ ਵਿਚ ਮਿੱਥੇ ਟੀਚਿਆਂ ਨੂੰ ਸਰ ਕਰਨ ਲਈ ਕਮਰ ਕੱਸੇ ਕਰਨ -ਮਮਤਾ ਬਜਾਜ 
ਕਪੂਰਥਲਾ,  (ਸਮਾਜ ਵੀਕਲੀ)  ( ਵਿਸ਼ੇਸ਼ ਪ੍ਰਤੀਨਿਧ)– ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਚਲਦੇ  ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਤੇ ਪ੍ਰੀ ਪ੍ਰਾਇਮਰੀ ਵਿੰਗ ਦੇ ਪ੍ਰਮੋਟ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਗਰੈਜੂਏਸ਼ਨ ਸੈਰਾਮਨੀ ਸਮਾਗਮਾਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਦੁਆਰਾ ਸ਼ਿਰਕਤ ਕੀਤੀ ਗਈ । ਇਸ ਦੌਰਾਨ ਜ਼ਿਲ੍ਹੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਖੂਪੁਰ ਲਾਲ ਕੋਠੀ, ਸਰਕਾਰੀ ਐਲੀਮੈਂਟਰੀ ਸਕੂਲ ਸੈਦੋਵਾਲ, ਸਰਕਾਰੀ ਐਲੀਮੈਂਟਰੀ ਸਕੂਲ ਜਵਾਲਾਪੁਰ, ਸਰਕਾਰੀ ਐਲੀਮੈਂਟਰੀ ਸਕੂਲ ਰਜਾਪੁਰ ਤੇ ਸਰਕਾਰੀ ਆਲੀਮੈਂਟਰੀ ਸਕੂਲ ਡੇਰਾ ਜੱਗੂ ਸ਼ਾਹ ਵਿੱਚ ਚੱਲ ਰਹੀਆਂ ਮਾਪੇ ਅਧਿਆਪਕ ਮਿਲਣੀਆਂ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਦੁਆਰਾ ਜਿੱਥੇ ਪਹਿਲੀਆਂ ਪੁਜੀਸ਼ਨਾਂ ਲੈਣ ਵਾਲੇ ਵੱਖ-ਵੱਖ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।  ਉੱਥੇ ਹੀ ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਦੀ ਮਾਪੇ ਅਧਿਆਪਕ ਮਿਲਣੀ ਸਬੰਧੀ ਫੀਡਬੈਕ ਵੀ ਲਈ । ਜਿਸ ਤੇ  ਮਾਪਿਆਂ ਨੇ ਮਾਪੇ ਅਧਿਆਪਕ ਮਿਲਣੀ ਤੇ ਪੂਰਨ ਤਸੱਲੀ ਪ੍ਰਗਟ ਕਰਦਿਆਂ ਹੋਇਆਂ ਐਸੀਆਂ ਮਿਲਣੀਆਂ ਭਵਿੱਖ ਵਿੱਚ ਵੀ ਜਾਰੀ ਰੱਖਣ ਲਈ ਵੱੱਖ ਵੱਖ ਸੁਝਾਅ ਤੇ ਆਪਣੇ ਵਿਚਾਰ ਦੱਸੇ। ਇਸ ਦੌਰਾਨ ਸ੍ਰੀ ਮਤੀ ਮਮਤਾ ਬਜਾਜ ਨੇ ਸਮੂਹ ਸਕੂਲ ਮੁਖੀਆਂ  ਨੂੰ ਨਵੇਂ ਦਾਖਲਿਆਂ ਵਿਚ ਮਿੱਥੇ ਟੀਚਿਆਂ ਨੂੰ ਸਰ ਕਰਨ ਲਈ ਕਮਰ ਕੱਸੇ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਸਬੰਧੀ ਗੁਰਦੁਆਰਿਆ ਵਿੱਚ ਅਨਾਊਂਸਮੈਂਟ, ਡੋਰ ਟੂ ਡੋਰ ਪ੍ਰਚਾਰ ਕੀਤਾ ਜਾਵੇ ਅਤੇ ਲੋਕਾਂ ਨੂੰ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਦੇ ਨਾਲ ਨਾਲ ਅਧਿਆਪਕਾਂ ਦੀ ਵਧੀਆ ਕਾਰਗੁਜ਼ਾਰੀ ਤੇ ਬੱਚਿਆਂ ਵੱਲੋਂ ਵਿਦਿਅਕ ਖੇਤਰ ਵਿੱਚ ਮਾਰੀਆਂ ਮੱਲ੍ਹਾਂ  ਸਬੰਧੀ ਰੋਸ਼ਨੀ ਪਾਉਣ ਦੇ ਨਾਲ ਨਾਲ ਵੱਧ ਤੋਂ ਵੱਧ ਦਾਖਲੇ ਕਰਕੇ ਵਿਭਾਗ ਵੱਲੋਂ ਦਿੱਤੇ ਗਏ ਟੀਚਿਆਂ ਨੂੰ ਪੂਰਾ ਕੀਤਾ ਜਾਵੇ । ਇਸ ਦੇ ਨਾਲ ਹੀ ਉਹਨਾਂ ਨੇ ਅਧਿਆਪਕਾਂ ਨੂੰ 1 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਤੀਸਰੀ ਤੋਂ ਪੰਜਵੀਂ ਕਲਾਸ ਲਈ ਸਿੱਖਣ ਸਿਖਾਉਣ ਦੀਆਂ ਗਤੀਵਿਧੀਆਂ ਮਿਸ਼ਨ ਸਮਰੱਥ 3.0 ਨੂੰ ਪੂਰੀ ਤਰ੍ਹਾਂ ਲਾਗੂ ਕਰਕੇ ਅਪ੍ਰੈਲ ਤੇ ਮਈ ਦੇ ਦੋਹਾਂ ਮਹੀਨਿਆਂ ਵਿੱਚ ਟੀਚੇ ਪੂਰੇ ਕਰਨ ਲਈ ਵੀ ਵਿਸ਼ੇਸ਼ ਹਦਾਇਤ ਕੀਤੀ । ਉਨ੍ਹਾਂ ਨੇ ਸਕੂਲਾਂ ਵਿੱਚ ਹੋ ਰਹੀ ਮਾਪੇ ਅਧਿਆਪਕ ਮਿਲਣੀ ਨੂੰ  ਸੁਚਾਰੂ ਢੰਗ ਨਾਲ ਕਰਾਉਣ ਤੇ ਵਧੀਆ ਉਪਰਾਲੇ ਕਰਨ ਲਈ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ। ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ  ਤੋ ਇਲਾਵਾ ਸੈਂਟਰ ਹੈਡ ਟੀਚਰ ਰੇਸ਼ਮ ਰਾਮਪੁਰੀ , ਗੁਰਮੇਲ ਸਿੰਘ ਤਲਵੰਡੀ ਚੌਧਰੀਆਂ  ਆਦਿ ਬੱਚਿਆਂ ਦੇ ਮਾਪੇ ਐਸ ਐਮ ਸੀ ਮੈਂਬਰ ਪੰਚਾਇਤਾਂ ਦੇ ਵੱਖ-ਵੱਖ ਨੁਮਾਇੰਦੇ ਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਸ਼ਾਨਦਾਰ ਰਹੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲੁਹਾਰੀ ਕਲਾਂ ਦੇ ਨਤੀਜੇ*
Next articleਈਦ ਮੁਬਾਰਕ