HOME ਪ੍ਰਵਾਸੀ ਵੀਰਾਂ ਦੇ ਸਹਿਯੋਗ ਨੇ ਪੰਜਾਬ ਦੀ ਕਬੱਡੀ ਨੂੰ ਰੱਖਿਆ ਜਿੰਦਾ:- ਗਿੱਲ...

ਪ੍ਰਵਾਸੀ ਵੀਰਾਂ ਦੇ ਸਹਿਯੋਗ ਨੇ ਪੰਜਾਬ ਦੀ ਕਬੱਡੀ ਨੂੰ ਰੱਖਿਆ ਜਿੰਦਾ:- ਗਿੱਲ ਰੂੰਮੀ। 

ਕਬੱਡੀ ਬੁਲਾਰਿਆਂ ਕਰਕੇ ਖਿਡਾਰੀਆਂ ਦੀ ਬਣੀ ਪਹਿਚਾਣ:- ਮਨਦੀਪ।

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਯੰਗ ਸਪੋਰਟਸ ਕਬੱਡੀ ਕਲੱਬ ਸਰੀ ਕੈਨੇਡਾ ਦੇ ਪ੍ਰਧਾਨ ਇੰਟਰਨੈਸ਼ਨਲ ਕਬੱਡੀ ਪ੍ਰਮੋਟਰ ਸ. ਇੰਦਰਜੀਤ ਸਿੰਘ ਗਿੱਲ ਪਿੰਡ ਰੂੰਮੀ ਅਤੇ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਮਨਦੀਪ ਸਰਾਂ ਕਾਲੀਏ ਵਾਲਾ ਕੈਨੇਡਾ ਨੇ ਆਪਸੀ ਮਿਲਣੀ ਦੌਰਾਨ ਪੰਜਾਬ ਅਤੇ ਕੈਨੇਡਾ ਦੀ ਕਬੱਡੀ ਦੇ ਭਲੇ ਲਈ ਵਿਚਾਰ ਵਟਾਂਦਰਾ ਕੀਤਾ।ਅਤੇ ਆਉਂਣ ਵਾਲੇ ਕੈਨੇਡਾ ਦੇ ਸੀਜ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ।ਨੌਜਵਾਨ ਪੀੜ੍ਹੀ ਨੂੰ ਮਿਹਨਤ ਕਰਕੇ ਅਤੇ ਦੇਸ਼ੀ ਖੁਰਾਕ ਖਾ ਖੇਡਾਂ ਵੱਲ ਆਉਣਾ ਚਾਹੀਦਾ।ਇਨਸਾਨ ਦੀ ਸਿਹਤ ਹੀ ਉਸ ਦਾ ਅਸਲੀ ਗਹਿਣਾ ਆ।ਇਸ ਸਮੇਂ ਉਨ੍ਹਾਂ ਦੇ ਨਾਲ ਨੈਸ਼ਨਲ ਕਬੱਡੀ ਐਸੋਸੀਏਸ਼ਨ ਬੀ ਸੀ ਦੇ ਪ੍ਰਧਾਨ ਕਮਲਜੀਤ ਨੀਟੂ ਕੰਗ ਸਰੀ ਕੈਨੇਡਾ, ਕੱਬਡੀ ਪ੍ਰਮੋਟਰ ਜੋਨਾ ਬੋਲੀਨਾ, ਸਰੀ ਕੈਨੇਡਾ, ਚਰਨਜੀਤ ਬਰਾੜ ਡੱਗਰੂ ਸਰੀ ਕੈਨੇਡਾ, ਜੱਗਾ ਰੰਮੀ ਕਬੱਡੀ ਪ੍ਰਮੋਟਰ ਕੈਨੇਡਾ,  ਦੀਪ ਆਰਟਸ ਕਾਲੀਏ ਵਾਲਾ, ਸਰਪੰਚ ਮਨਪ੍ਰੀਤ ਸਿੰਘ ਗਿੱਲ ਰੂੰਮੀ,ਕਬੱਡੀ ਖਿਡਾਰੀ ਤੇਜੂ ਰੂੰਮੀ,ਜਗਦੇਵ ਕਾਲੀਏ ਵਾਲਾ ਰੈਫਰੀ ਆਦਿ ਹਾਜ਼ਰ ਸਨ।

Previous articleਬੁੱਧ ਚਿੰਤਨ
Next articleਪਿੰਡ ਘਵੱਦੀ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਹੋਲਾ ਮਹੱਲਾ ਮੌਕੇ ਲਗਾਇਆ ਗਿਆ ਵਿਸ਼ਾਲ ਲੰਗਰ