HOME ਐਨਕੇਸੀ ਪਬਲਿਕ ਹਾਈ ਸਕੂਲ ਅੱਡਾ ਸਤਨੌਰ ‘ਚ ਸਾਲਾਨਾ ਸਮਾਗਮ ਕਰਵਾਇਆ

ਐਨਕੇਸੀ ਪਬਲਿਕ ਹਾਈ ਸਕੂਲ ਅੱਡਾ ਸਤਨੌਰ ‘ਚ ਸਾਲਾਨਾ ਸਮਾਗਮ ਕਰਵਾਇਆ

3

ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ ) ਐਨਕੇਸੀ ਪਬਲਿਕ ਹਾਈ ਸਕੂਲ ਅੱਡਾ ਸਤਨੌਰ ਦਾ ਸਾਲਾਨਾ ਇਨਾਮ ਵੰਡ ਸਮਾਗਮ ਪ੍ਰਿੰਸੀਪਲ ਸੁਰਜੀਤ ਕੁਮਾਰ ਅਤੇ ਮੈਡਮ ਨਿਰਮਲਾ ਦੇਵੀ ਦੀ ਅਗਵਾਈ ਹੇਠ ਕਰਵਾਇਆ ਗਿਆ  l ਇਸ ਮੌਕੇ ਨੰਨ੍ਹੇ ਮੁੰਨੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ l ਬੱਚਿਆਂ ਵਲੋਂ ਭਾਰਤੀ ਸੰਸਕ੍ਰਿਤੀ ਨੂੰ ਦਰਸਾਉਂਦੇ ਗੀਤ ਅਤੇ ਸਮਾਜਿਕ ਬੁਰਾਈਆਂ ਨੂੰ ਦਰਸਾਉਂਦੀਆਂ ਕਵਿਤਾਵਾਂ, ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਗਿੱਧਾ, ਇਕ ਵੱਖਰੇ ਅੰਦਾਜ਼ ਨਾਲ ਪ੍ਰੋਗਰਾਮ ਪੇਸ਼ ਕੀਤਾ ਗਿਆ l ਇਸ ਮੌਕੇ ਪੜਾਈ ਵਿਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ l ਪ੍ਰਿੰਸੀਪਲ ਸੁਰਜੀਤ ਕੁਮਾਰ ਵਲੋਂ ਸਕੂਲ ਦੇ ਬੱਚਿਆਂ ਨੂੰ ਹਮੇਸ਼ਾ ਮਨ ਲਗਾ ਕੇ ਪੜਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਜ਼ਿੰਦਗੀ ਵਿੱਚ ਹਮੇਸ਼ਾ ਸੱਚਾਈ ਦੇ ਰਾਹ ਤੇ ਚੱਲਣ ਲਈ ਕਿਹਾ l ਪ੍ਰਿੰਸੀਪਲ ਸੁਰਜੀਤ ਕੁਮਾਰ ਵਲੋਂ ਸਮਾਗਮ ਵਿੱਚ ਪਹੁੰਚੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ l ਇਸ ਮੌਕੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਵੀ ਦਿੱਤੀ ਗਈ l ਇਸ ਮੌਕੇ ਮੈਡਮ ਨਿਰਮਲਾ ਦੇਵੀ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ l ਇਸ ਮੌਕੇ ਸਮੂਹ ਸਕੂਲ ਸਟਾਫ਼ ,ਬੱਚੇ ਅਤੇ ਮਾਪੇ ਹਾਜ਼ਰ ਸਨ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਮੀਟਿੰਗ ਪ੍ਰਧਾਨ ਮੁਖਤਿਆਰ ਸਿੰਘ ਹੈਪੀ ਹੀਰ ਦੀ ਅਗਵਾਈ ’ਚ ਭਰੋਸਾ ਪ੍ਰਗਟਾਇਆ
Next articleਬਸਪਾ ਨੇ ਸੂਬਾ ਸੰਗਠਨ ਨੂੰ ਅੱਠ ਜ਼ੋਨ ਵਿੱਚ ਵੰਡਿਆ ਜ਼ਮੀਨੀ ਪੱਧਰ ‘ਤੇ ਬਸਪਾ ਦੀ ਮਜ਼ਬੂਤੀ ਲਈ ਸੰਤਗਠਨਾਤਮਕ ਢਾਂਚੇ ਵਿੱਚ ਫੇਰਬਦਲ ਕੀਤਾ ਗਿਆ