ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬੀਤੇ ਦਿਨ ਦਿਹਾੜੇ ਲਗਭਗ 3-30 ਵਜੇ ਦੋ ਅਣਪਛਾਤੇ ਲੁਟੇਰੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਆ ਰਹੇ ਇੱਕ ਬਜ਼ੁਰਗ ਨੂੰ ਜਖਮੀ ਕਰਕੇ ਧੱਕੇ ਨਾਲ ਉਸਦੀ ਪਤਨੀ ਦੀਆਂ ਸੋਨੇ ਦੀਆਂ ਵਾਲੀਆਂ ਤੇ ਲੇਡੀਜ਼ ਪਰਸ ਲੁੱਟ ਕੇ ਫ਼ਰਾਰ ਹੋ ਗਏ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸ. ਚੂਹੜ ਸਿੰਘ ਪੁੱਤਰ ਚੰਨਣ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਲਗਭਗ 3-30 ਵਜੇ ਆਪਣੀ ਪਤਨੀ ਇੰਦਰਜੀਤ ਕੌਰ ਨਾਲ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੀ ਰਿਸ਼ਤੇਦਾਰੀ ‘ਚ ਮਿਲ ਕੇ ਆ ਰਹੇ ਸਨ, ਕਿ ਪਿੰਡ ਗੜੀ ਮਹਾਂ ਸਿੰਘ ਦੇ ਬਿਲਕੁਲ ਨਜ਼ਦੀਕ ਦੋ ਅਣਪਛਾਤੇ ਲੁਟੇਰਿਆਂ ਦੇ ਦਾਤਰ ਦੀ ਨੋਕ ‘ਤੇ ਮੈਨੂੰ ਘੇਰ ਲਿਆ ਤੇ ਮੈਨੂੰ ਦਾਤਰ ਦੇ ਨਾਲ ਖੱਬੇ ਹੱਥ ‘ਤੇ ਵਾਰ ਕਰਕੇ ਜ਼ਖਮੀ ਕਰ ਦਿੱਤਾ | ਉਪਰੰਤ ਲੁਟੇਰੇ ਧੱਕੇਸ਼ਾਹੀ ਕਰਦੇ ਹੋਏ ਮੇਰੀ ਪਤਨੀ ਇੰਦਰਜੀਤ ਕੌਰ ਦੀਆਂ ਸੋਨੇ ਦੀਆਂ ਵਾਲੀਆਂ ਤੇ ਲੇਡੀਜ਼ ਪਰਸ ਲੁੱਟ ਕੇ ਫ਼ਰਾਰ ਹੋ ਗਏ | ਉਨਾਂ ਅੱਗੇ ਦੱਸਿਆ ਕਿ ਪਰਸ ‘ਚ ਨਕਦੀ ਤੇ ਜਰੂਰੀ ਕਾਗਜ਼ਾਤ ਸਨ | ਸ. ਚੂਹੜ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਦੇ ਕਾਰਣ ਮੇਰਾ ਲਗਭਗ 70 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ | ਘਟਨਾ ਸੰਬੰਧੀ ਅੱਪਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


