ਆਪਣਾ ਸਮੁੱਚਾ ਜੀਵਨ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਫੈਲਾਉਣ ਅਤੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਸਮਰਪਿਤ ਕੀਤਾ- ਡਾ ਵਿਰਦੀ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਜਿਹੜੇ ਲੋਕ ਸਮਾਜ ਦੇ ਦੁੱਖਾਂ ਨੂੰ ਸਮਝ ਕੇ ਉਨ੍ਹਾਂ ਦੇ ਨਿਵਾਰਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਉਹ ਲੋਕ ਮਹਾਨ ਹੁੰਦੇ ਅਤੇ ਲੋਕਾਂ ਦੇ ਨਾਇਕ ਬਣਦੇ ਹਨ। ਇਹ ਸ਼ਬਦ ਅੰਤਰ ਰਾਸ਼ਟਰੀ ਵਿਦਵਾਨ ਡਾ. ਐੱਸ ਐੱਲ ਵਿਰਦੀ ਐਡਵੋਕੇਟ ਫਗਵਾੜਾ ਨੇ ਉੱਘੇ ਸਮਾਜ ਸੇਵਕ ਅਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸੋਸਾਇਟੀ ਦੇ ਜਨਰਲ ਸਕੱਤਰ ਸ਼੍ਰੀ ਧਰਮ ਪਾਲ ਪੈਂਥਰ ਦੀ ਸੇਵਾ ਮੁੱਕਤੀ ਦੇ ਸੰਬੰਧੀ ਰੱਖੇ ਗਏ ਸਨਮਾਨ ਸਮਾਰੋਹ ਵਿੱਚ ਰੇਲ ਕੋਚ ਫੈਕਟਰੀ ਵਿੱਚ ਸਰੋਤਿਆਂ ਨਾਲ ਸਾਂਝੇ ਕਰਦੇ ਹੋਏ ਕਹੇ। ਵਿਸ਼ਾਲ ਸਮਾਗਮ ਦੇ ਸ਼ੁੱਭ ਮੌਕੇ ਤੇ ਸ਼੍ਰੀ ਵਿਰਦੀ ਨੇ ਧਰਮ ਪਾਲ ਪੈਂਥਰ ਨੂੰ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਇੰਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਫੈਲਾਉਣ ਅਤੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਸਮਰਪਿਤ ਕੀਤਾ ਹੈ। ਪੈਂਥਰ ਨੇ ਦੋ ਕ੍ਰਾਂਤੀਕਾਰੀ ਪੁਸਤਕਾਂ ‘ਨਵੀਆਂ ਲੀਹਾਂ’ ਅਤੇ ‘ਵਿਵਸਥਾ ਪਰਿਵਰਤਨ’ ਸਾਹਿਤ ਅਤੇ ਸਮਾਜ ਨੂੰ ਸਮਰਪਿਤ ਕੀਤੀਆਂ ਹਨ। ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਸਮਾਜ ਦੀ ਸੇਵਾ ਅਤੇ ਲਿਖਤਾਂ ਰਾਹੀਂ ਸਮਾਜ ਦੇ ਉਥਾਨ ਲਈ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਬਹੁਜਨ ਸਮਾਜ ਪਾਰਟੀ ਪੰਜਾਬ ਤੋਂ ਇੰਜੀ ਜਸਵੰਤ ਰਾਏ ਨੇ ਪਾਰਟੀ ਵੱਲੋ ਵਧਾਈ ਦਿੰਦੇ ਹੋਏ ਕਿਹਾ ਕਿ ਬਾਮਸੇਫ ਦੇ ਮਾਧਿਅਮ ਤੋਂ ਸਾਹਿਬ ਕਾਂਸ਼ੀ ਰਾਮ ਵੱਲੋਂ ਸ਼ੁਰੂ ਕੀਤੀ ਗਈ ਸਮਾਜਿਕ ਪਰਿਵਰਤਨ ਅਤੇ ਆਰਥਿਕ ਅੰਦੋਲਨ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਸਿਰਜਣਾ ਕੇਂਦਰ ਕਪੂਰਥਲਾ ਦੇ ਪ੍ਰਧਾਨ ਕੰਵਰ ਇਕਬਾਲ ਨੇ ਕਿਹਾ ਪੈਂਥਰ ਬਹੁਪੱਖੀ ਸ਼ਖ਼ਸੀਅਤ ਅਤੇ ਕਪੂਰਥਲਾ ਲਈ ਮਾਣ ਹੈ। ਇਨ੍ਹਾਂ ਦੀਆਂ ਸੇਵਾਵਾਂ ਸਮਾਜ ਨੂੰ ਪ੍ਰੇਰਣਾ ਦਿੰਦੀਆਂ ਰਹਿਣਗੀਆਂ। ਸਾਹਿਤਕਾਰ ਅਤੇ ਪੱਤਰਕਾਰ ਸ਼੍ਰੀ ਰੌਸ਼ਨ ਖੈੜਾ ਨੇ ਕਿਹਾ ਧਰਮ ਪਾਲ ਨੇ ਜਿੱਥੇ ਸਮਾਜ ਸੇਵਾ ਵਿੱਚ ਮੀਲ ਪੱਥਰ ਗੱਡੇ ਉੱਥੇ ਸਾਹਿਤਕ ਪੱਧਰ ਤੇ ਆਪਣਾ ਯੋਗਦਾਨ ਪਾ ਰਹੇ ਹਨ। ਡਾ. ਪਰਮਜੀਤ ਸਿੰਘ ਮਾਨਸਾ ਨੇ ਕਿਹਾ ਨੇ ਕਿਹਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਸੋਸਾਇਟੀ ਦੇ ਜਨਰਲ ਸਕੱਤਰ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹੋਏ ਅਲੱਗ ਅਲੱਗ ਵਿਸ਼ਿਆਂ ਤੇ ਵਿਚਾਰ ਗੋਸ਼ਟੀਆਂ ਕਰਵਾ ਕੇ ਸਮਾਜ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ। ਆਲ ਇੰਡੀਆ ਐਸਸੀ/ਐਸਟੀ ਰੇਲਵੇ ਇੰਪਲਾਈਜ਼ ਐਸੋਸ਼ੀਏਸ਼ਨ ਦੇ ਜ਼ੋਨਲ ਪ੍ਰਧਾਨ ਜੀਤ ਸਿੰਘ ਨੇ ਕਿਹਾ ਕਿ ਧਰਮ ਪਾਲ ਪੈਂਥਰ ਨੇ ਜਿੱਥੇ ਮੁਲਾਜ਼ਮਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਸਰਗਰਮ ਰਹੇ ਉੱਥੇ ਕਪੂਰਥਲਾ ਦੇ ਪਿੰਡਾਂ ਵਿੱਚ ਅੰਬੇਡਕਰ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਲਈ ਦਿਨ ਰਾਤ ਕੰਮ ਕਰ ਰਹੇ ਹਨ। ਇਨ੍ਹਾਂ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਓ ਬੀ ਸੀ ਐਸੋਸ਼ੀਏਸ਼ਨ ਦੇ ਜ਼ੋਨਲ ਪ੍ਰਧਾਨ ਅਰਵਿੰਦ ਪ੍ਰਸ਼ਾਦ ਅਤੇ ਜ਼ੋਨਲ ਸਕੱਤਰ ਅਸ਼ੋਕ ਕੁਮਾਰ ਨੇ ਕਿਹਾ ਕਿ ਬਾਬਾ ਸਾਹਿਬ ਅਤੇ ਹੋਰ ਮਹਾਪੁਰਸ਼ਾਂ ਬਾਰੇ ਅਤੇ ਉਨ੍ਹਾਂ ਦੇ ਜੀਵਨ ਅਤੇ ਮਿਸ਼ਨ ਪ੍ਰਤੀ ਜਾਗਰੂਕ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ। ਡਾਕਟਰ ਅੰਬੇਦਕਰ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਕਿਹਾ ਕਿ ਪੈਂਥਰ 26 ਸਾਲ ਤੋਂ ਸੋਸਾਇਟੀ ਨੂੰ ਜਨਰਲ ਸਕੱਤਰ ਦੀਆਂ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾਵਾਂ ਦੇ ਰਹੇ ਹਨ । ਇਨ੍ਹਾਂ ਦੀ ਸਖ਼ਤ ਮੇਹਨਤ ਸਦਕਾ ਅੱਜ ਸੋਸਾਇਟੀ ਦਾ ਨਾਮ ਦੇਸ਼ ਵਿਦੇਸ਼ਾਂ ਵਿੱਚ ਗੂੰਜ ਰਿਹਾ ਹੈ। ਪ੍ਰਿੰਸੀਪਲ ਤੀਰਥ ਰਾਮ ਬਸਰਾ ਨੇ ਕਿਹਾ ਕਿ ਬਿਰਲੇ ਲੋਕ ਹੁੰਦੇ ਹਨ ਜਿਹੜੇ ਸਮਾਜ ਦੇ ਦਰਦ ਦਾ ਦਾਰੂ ਬਣਦੇ ਹਨ। ਇਹ ਆਪ ਬਲ ਕੇ ਦੂਸਰਿਆਂ ਲਈ ਰੌਸ਼ਨੀ ਦਾ ਕੰਮ ਕਰਦੇ ਹਨ। ਅਦਬੀ ਸ਼ਾਮ ਦੇ ਪ੍ਰਧਾਨ ਜਨਾਬ ਸ਼ਹਿਬਾਜ਼ ਖ਼ਾਨ ਨੇ ਕਿਹਾ ਕਿ ਧਰਮ ਪਾਲ ਪੈਂਥਰ ਨੇ ਹਮੇਸ਼ਾਂ ਉੱਚ ਕੋਟੀ ਸਾਹਿਤ ਦੀ ਰਚਨਾ ਕੀਤੀ । ਇਨਕਲਾਬੀ ਰਚਨਾਵਾਂ ਲਿਖਦੇ ਹੀ ਨਹੀਂ ਬਲਕਿ ਉਨ੍ਹਾਂ ਉੱਤੇ ਚੱਲਦੇ ਵੀ ਹਨ। ਲਾਰਡ ਬੁੱਧਾ ਐਜੂਕੇਸ਼ਨ ਦੇ ਪ੍ਰਧਾਨ ਪੂਰਨ ਸਿੰਘ ਅਤੇ ਬਾਮਸੇਫ ਦੇ ਰਾਸ਼ਟਰੀ ਪ੍ਰਧਾਨ ਅਤਰਵੀਰ ਸਿੰਘ ਨੇ ਕਿਹਾ ਕਿ ਪੈਂਥਰ ਨੇ ਅੰਬੇਡਕਰ ਮਿਸ਼ਨ ਦੇ ਨਾਲ ਨਾਲ ਅੰਬੇਡਕਾਰ ਬੁੱਧ ਵਿਹਾਰ, ਕਪੂਰਥਲਾ ਦੇ ਟਰੱਸਟੀ ਮੈਂਬਰ ਵੀ ਹਨ ਅਤੇ ਬੁੱਧ ਧਮ ਦੇ ਪ੍ਰਚਾਰ ਪ੍ਰਸਾਰ ਲਈ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸਮਾਗਮ ਵਿੱਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਸਰਪਰਸਤ ਧਰਮ ਪਾਲ, ਐੱਸ ਸੀ/ ਐੱਸ ਟੀ ਦੇ ਜੋਂਨਲ ਸਕਤੱਰ ਆਰ ਸੀ ਮੀਨਾ, ਵਰਕਿੰਗ ਪ੍ਰਧਾਨ ਸੋਹਣ ਬੈਠਾ, ਕਾਨੂੰਨੀ ਸਲਾਹਕਾਰ ਰਣਜੀਤ ਸਿੰਘ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ ਅਤੇ ਸੋਸਾਇਟੀ ਦੇ ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ ਆਦਿ ਨੇ ਵੀ ਸਨਮਾਨ ਸਮਾਰੋਹ ਦੀ ਵਧਾਈ ਦਿੱਤੀ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ। ਇਸ ਸ਼ੁਭ ਮੌਕੇ ਤੇ ਮਿਸ਼ਨਰੀ ਕਲਾਕਾਰ ਪ੍ਰੇਮ ਲਤਾ ਅਤੇ ਬਲਵਿੰਦਰ ਬਿੱਟੂ ਨੇ ਆਪਣੇ ਮਿਸ਼ਨਰੀ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਦਲਿਤ ਸਾਹਿਤ ਸੈਂਟਰ ਪੰਜਾਬ ਵੱਲੋਂ ਮਿਸ਼ਨਰੀ ਕਿਤਾਬਾਂ ਦਾ ਸਟਾਲ ਲਗਾਇਆ ਗਿਆ। ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਧਰਮ ਪਾਲ ਪੈਂਥਰ ਅਤੇ ਉਨ੍ਹਾਂ ਦੀ ਜੀਵਨ ਸਾਥਣ ਸ਼੍ਰੀਮਤੀ ਪਾਲ ਕੌਰ ਨੂੰ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਸੋਸਾਇਟੀ, ਆਲ ਇੰਡੀਆ ਐਸ ਸੀ/ਐਸਟੀ ਰੇਲਵੇ ਇੰਪਲਾਈਜ ਐਸੋਸ਼ੀਏਸ਼ਨ, ਓ ਬੀ ਸੀ ਐਸੋਸ਼ੀਏਸ਼ਨ, ਸ਼੍ਰੀ ਗੁਰੂ ਰਵਿਦਾਸ ਸਭਾ ਕਪੂਰਥਲਾ, ਡਾਕਟਰ ਅੰਬੇਡਕਾਰ ਬੁੱਧ ਵਿਹਾਰ, ਸੰਘਰਾ, ਬਾਮਸੈਫ ਪੰਜਾਬ, ਨਾਰੀ ਸ਼ਕਤੀ
ਸੰਗਠਨ, ਆਰ ਸੀ ਐਫ ਇੰਪਲਾਈਜ ਯੂਨੀਅਨ, ਡਾਕਟਰ ਅੰਬੇਡਕਾਰ ਵੈਲਫੇਅਰ ਸੁਸਾਇਟੀ ਵਿਰਕ ਜਲੰਧਰ, ਲਾਰਡ ਬੁੱਧਾ ਐਜੂਕੇਸ਼ਨ ਟਰੱਸਟ, ਬਹੁਜਨ ਸਮਾਜ ਪਾਰਟੀ ਕਪੂਰਥਲਾ, ਡਾਕਟਰ ਅੰਬੇਡਕਰ ਯੂਨਿਟੀ ਕਲੱਬ ਆਰੀਆਵਲ, ਸਿਰਜਣਾ ਕੇਂਦਰ ਕਪੂਰਥਲਾ, ਅਦਬੀ ਸ਼ਾਮ ਕਪੂਰਥਲਾ, ਡਾਕਟਰ ਅੰਬੇਡਕਰ ਲਾਇਬਰੇਰੀ ਕਪੂਰਥਲਾ, ਬਾਬਾ ਜੀਵਨ ਸਿੰਘ ਰੰਘਰੇਟਾ ਦਲ ਕਪੂਰਥਲਾ, ਯਾਂਤਰਿਕ ਵਿਭਾਗ ਅਤੇ ਪਲਾਂਟ ਵਿਭਾਗ ਆਰ ਸੀ ਐੱਫ ਆਦਿ ਵੱਲੋਂ ਤਥਾਗਤ ਬੁੱਧਾ, ਡਾਕਟਰ ਅੰਬੇਡਕਰ ਸ਼੍ਰੀ ਗੁਰੂ ਰਵਿਦਾਸ ਜੀ ਦੇ ਯਾਦਗਾਰੀ ਮੋਮੇਂਟੋ, ਕਿਤਾਬਾਂ ਅਤੇ ਸ਼ਾਲ ਦੇਕਰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਉੱਪ ਪ੍ਰਧਾਨ ਨਿਰਮਲ ਸਿੰਘ, ਬਾਮਸੇਫ ਦੇ ਕੰਨਵੀਨਰ ਕਸ਼ਮੀਰ ਸਿੰਘ, ਡਾ. ਭੁਪਿੰਦਰ ਕੌਰ, ਸਰਪੰਚ ਸੱਤਪਾਲ ਵਿਰਕ, ਸਰਪੰਚ ਰਾਮ ਸਰੂਪ ਚੰਬਾ, ਮਾਸਟਰ ਹਰਬੰਸ ਲਾਲ, ਧਰਮਵੀਰ ਅੰਬੇਡਕਰੀ, ਸਮਾਜ ਸੇਵਕ ਦੇਸ ਰਾਜ, ਕਰਨੈਲ ਸਿੰਘ ਬੇਲਾ, ਸੰਤੋਖ ਸਿੰਘ ਜੱਬੋਵਾਲ, ਪਰਮਜੀਤ ਪਾਲ, ਅਵਤਾਰ ਸਿੰਘ ਗੁਰਬਖਸ ਸਲੋਹ, ਪੂਰਨ ਚੰਦ ਬੋਧ, ਸੁਰੇਸ਼ ਚੰਦਰ ਬੋਧ, ਬ੍ਰਹਮ ਪਾਲ ਸਿੰਘ, ਜਸਵੀਰ ਸਿੰਘ, ਸੁਰੇਸ਼ ਕੁਮਾਰ, ਅਰਿਸਟੋਟਲ ਚੁੰਬਰ, ਪੂਨਮ ਲੱਧੜ, ਮਲਿਕਾ ਭਾਟੀਆ, ਮੈਡਮ ਬੰਸੋ ਦੇਵੀ, ਹੰਸ ਰਾਜ ਬੂਲਪੁਰ, ਨਿਰਦੇਸ਼ਕ ਇੰਦਰਜੀਤ ਰੂਪੋਵਾਲੀ, ਡਾ. ਜਸਵੰਤ ਸਿੰਘ, ਲੱਖੀ ਬਾਬੂ, ਮੰਗਾ ਇਟਲੀ, ਰਾਮ ਪਾਲ ਬੰਗੜ, ਭਰਤ ਸਿੰਘ, ਸ਼ਿਵ ਸਵਰੂਪ, ਇੰਦਰਜੀਤ ਸਿੰਘ, ਰੰਗਕਰਮੀ ਕਸ਼ਮੀਰ ਸਿੰਘ, ਸ਼ਿਵ ਕੁਮਾਰ ਸੁਲਤਾਨਪੁਰੀ, ਮੈਡਮ ਮੁਨੱਜਾਂ ਖ਼ਾਨ ਆਦਿ ਨੇ ਅਹਿਮ ਭੂਮਿਕਾ ਨਿਭਾਈ। ਪੈਂਥਰ ਵੱਲੋਂ ਸਮੂਹ ਸੰਸਥਾਵਾਂ ਅਤੇ ਅਹੁਦੇਅਰਾਂ ਦਾ ਮਾਣ ਸਨਮਾਨ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



