HOME ਮੁਹੱਬਲੀਪੁਰ ਸਕੂਲ ਵਿਖੇ ਜਰੂਰਤਮੰਦ ਵਿਦਿਆਰਥੀਆਂ ਨੂੰ ਜੈਕਟਾਂ ਦਿੱਤੀਆਂ ਗਈਆਂ

ਮੁਹੱਬਲੀਪੁਰ ਸਕੂਲ ਵਿਖੇ ਜਰੂਰਤਮੰਦ ਵਿਦਿਆਰਥੀਆਂ ਨੂੰ ਜੈਕਟਾਂ ਦਿੱਤੀਆਂ ਗਈਆਂ

3
ਕੈਪਸ਼ਨ -ਮੁਹੱਬਲੀਪੁਰ ਸਕੂਲ ਵਿਖੇ ਜਰੂਰਤਮੰਦ ਵਿਦਿਆਰਥੀਆਂ ਨੂੰ ਜੈਕਟਾਂ ਭੇਂਟ ਕਰਨ ਮੌਕੇ ਪ੍ਰੀਤਮ ਸਿੰਘ ਮੁਹੱਬਲੀਪੁਰ ਤੇ ਉਹਨਾਂ ਦਾ ਪਰਿਵਾਰ, ਸਕੂਲ ਮੁੱਖੀ ਕੁਲਦੀਪ ਸਿੰਘ ਤੇ ਸਮੂਹ ਸਟਾਫ਼
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਰਕਾਰੀ ਸਮਾਰਟ ਐਲੀਮੈਂਟਰੀ ਸਕੂਲ ਮੁਹੱਬਲੀਪੁਰ ਵਿਖੇ ਜਰੂਰਤਮੰਦ ਵਿਦਿਆਰਥੀਆਂ ਨੂੰ ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਪ੍ਰੀਤਮ ਸਿੰਘ ਮੁਹੱਬਲੀਪੁਰ ਵੱਲੋਂ ਬੱਚਿਆਂ ਨੂੰ ਗਰਮ ਜੈਕਟਾਂ ਭੇਂਟ ਕੀਤੀਆਂ ਗਈਆਂ। ਇਸ ਦੌਰਾਨ ਬਹੁਤ ਹੀ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਦੌਰਾਨ ਸਕੂਲ ਦੇ ਜਰੂਰਤਮੰਦ ਵਿਦਿਆਰਥੀਆਂ ਨੂੰ ਪ੍ਰੀਤਮ ਸਿੰਘ ਮੁਹੱਬਲੀਪੁਰ ਵੱਲੋਂ ਗਰਮ ਜੈਕਟਾਂ ਦਿੱਤੀਆਂ ਗਈਆਂ। ਇਸ ਦੌਰਾਨ ਪ੍ਰੀਤਮ ਸਿੰਘ ਮੁਹੱਬਲੀਪੁਰ ਨੇ ਕਿਹਾ ਕਿ ਜ਼ਰੂਰਤਮੰਦਾਂ ਦੀ ਸੇਵਾ ਇੱਕ ਪਵਿੱਤਰ ਕਾਰਜ ਹੈ। ਇਸ ਨਾਲ  ਮਨ ਨੂੰ ਸ਼ਾਂਤੀ ਮਿਲਦੀ ਹੈ। ਉਹਨਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਕੂਲ ਦੇ ਜਰੂਰਤਮੰਦ ਵਿਦਿਆਰਥੀਆਂ ਤੇ ਸਕੂਲ ਦੇ ਵਿਕਾਸ ਕਾਰਜਾਂ ਲਈ ਹਰ ਸੰਭਵ ਸਹਾਇਤਾ ਦਿੰਦੇ ਰਹਿਣਗੇ। ਇਸ ਦੌਰਾਨ ਸਕੂਲ ਮੁੱਖੀ ਤੇ ਸੈਂਟਰ ਹੈਡ ਟੀਚਰ ਕੁਲਦੀਪ ਸਿੰਘ ਨੇ ਪ੍ਰੀਤਮ ਸਿੰਘ ਮੁਹੱਬਲੀਪੁਰ ਤੇ ਉਹਨਾਂ ਦੇ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰੀਤਮ ਸਿੰਘ ਆੜ੍ਹਤੀਆ,ਅਮਰੀਕ ਸਿੰਘ, ਬੂਟਾ ਰਾਮ ਪੰਚਾਇਤ ਮੈਂਬਰ,ਗੁਰਪਾਲ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਸੈਂਟਰ ਹੈੱਡ ਟੀਚਰ ਮੁਹੱਬਲੀਪੁਰ, ਸੁਖਚੈਨ ਸਿੰਘ ਹੈੱਡ ਟੀਚਰ, ਜਸਪਾਲ ਸਿੰਘ ਹੈੱਡ ਟੀਚਰ, ਬਰਿੰਦਰ ਸਿੰਘ, ਕਮਲਜੀਤ ਸਿੰਘ, ਸੂਰਤ ਸਿੰਘ ਆਦਿ ਸਮੂਹ ਸਟਾਫ਼ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਮੇਂ ਦੇ ਨਾਲ ਬਦਲਾਅ ਵੀ ਬਹੁਤ ਜ਼ਰੂਰੀ
Next articleਆਸ਼ਾ