ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਮਿਤੀ 15 ਜਨਵਰੀ ਦਿਨ ਬੁੱਧਵਾਰ ਸਮਾਂ 10.00 ਵਜੇ ਸਥਾਨ ਬਹੁਜਨ ਸਮਾਜ ਪਾਰਟੀ ਦਫਤਰ ਕੇ ਸੀ ਟਾਵਰ ਨਵਾਂਸ਼ਹਿਰ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਤੇ ਆਗੂ ਸਾਹਿਬਾਨ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਜੀਵਨ ਸੰਘਰਸ਼ ਤੇ ਚਾਨਣਾ ਪਾਉਣਗੇ ਅਤੇ ਜਨਮ ਦਿਨ ਦੀ ਖੁਸ਼ੀ ਚ ਕੇਕ ਕੱਟਿਆ ਜਾਵੇਗਾ। ਇਸ ਪ੍ਰੋਗਰਾਮ ਰਾਮ ਵਿੱਚ ਮੁੱਖ ਮਹਿਮਾਨ ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ ਜੀ ਹੋਣਗੇ। ਆਪ ਸਭ ਨੂੰ ਇਸ ਪ੍ਰੋਗਰਾਮ ਚ ਵਿਧਾਨ ਸਭਾ ਬੰਗਾ, ਨਵਾਂਸ਼ਹਿਰ, ਬਲਾਚੌਰ ਦੇ ਸਾਰੇ ਵਰਕਰ ਸਾਥੀਆਂ ਨੂੰ ਪਹੁੰਚ ਦੀ ਅਪੀਲ ਹੈ। ਵੱਲੋਂ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਰਕਰ ਅਤੇ ਆਗੂ ਸਾਹਿਬਾਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj