ਸਮਾਜ ਵੀਕਲੀ ਯੂ ਕੇ-
ਵਾਹ ਪ੍ਰਗਟਿਓ ਮਰਦ ਅਗੰਮਜਾ ਵਰੀਆਮ ਇਕੇਲਾ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 358ਵੇਂ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਪੰਜਾਬੀ ਲਿਸਨਰਜ ਕਲੱਬ ਦੇ ਸਿਹਯੋਗ ਨਾਲ ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਲੈਸਟਰ ਵਿਖੇ 5 ਜਨਵਰੀ 2025 ਨੁੰ 1.30-3.30 ਦੁਪਿਹਰ ਬਾਅਦ ਕਵੀ ਸਮੇਲਨ ਕਰਵਾਇਆ ਗਿਆ ਜੋ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਬੜੀ ਹੀ ਸ਼ਰਧਾ ਭਾਵਨਾ ਨਾਲ ਸਰਵਣ ਕੀਤਾ।
ਕਵੀ ਦਰਬਾਰ ਵਿੱਚ ਤਰਲੋਚਨ ਸਿੰਘ ਚੰਨ ਜੰਡਿਆਲਵੀ, ਦਰਸ਼ਣ ਸਿੰਘ ਕੰਗ, ਗਿਆਨੀ ਮਲੂਕ ਸਿੰਘ ਦੋਸ਼ੀ, ਰਾਮ ਸਿੰਘ ਫਰਵਾਲਾ, ਕੇਹਰ ਸਿੰਘ ਲਾਇਬਰੇਰੀਨ ,ਬਲਵੰਤ ਸਿੰਘ ਲਿਤਰਾਂ, ਪਾਲ ਸਿੰਘ, ਬੀਬੀ ਕੁਲਵਿੰਦਰ ਕੌਰ ਆਦਿ ਕਵੀ ਸਾਹਿਬਾਨਾ ਵਲੋਂ ਆਪਣੀਆ ਕਵਿਤਾਵਾਂ ਰਾਹੀਂ ਸਤਿਗੁਰਾਂ ਦੇ ਜੀਵਨ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਮਹਾਨ ਕਾਰਜਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਸਾਝੀਂ ਕੲਵਾਈ ਗਈ।
ਪਤਵੰਤੇ ਸੱਜਣਾ ਵਿੱਚ ਲੈਸਟਰ ਦੀਆਂ ਜਾਣੀਆਂ ਪਹਿਚਾਣੀਆਂ ਸਖਸ਼ੀਅਤਾਂ ਗੁਰਨਾਮ ਸਿੰਘ ਰੁਪੋਵਾਲ, ਅੰਮ੍ਰਿਤਪਾਲ ਸਿੰਘ, ਚਮਕੌਰ ਸਿੰਘ, ਜਸਪਾਲ ਸਿੰਘ ਕੰਗ, ਭਾਈ ਕੁਲਜੀਤ ਸਿੰਘ ਜੀ ਆਦਿ ਵਲੋਂ ਸਰੋਤਿਆਂ ਵਲੋਂ ਆਪਣੀਆ ਹਾਜਰੀਆਂ ਗੁਰੂ ਚਰਨਾਂ ਵਿੱਚ ਲਗਵਾਈਆਂ। ਗੁਰੂ ਦਰਬਾਰ ਸੰਗਤਾਂ ਨਾਲ ਭਰਿਆ ਹੋਇਆ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਪਈ ਸੰਗਤਾਂ ਗੁਰੂ ਸਾਹਿਬਾਨਾ ਵਲੋਂ ਵਰੋਸਾਏ ਕਵੀ ਸਾਹਿਬਾਨ ਨੂੰ ਕਿੰਨੀ ਸ਼ਰਧਾ ਭਾਵਨਾ ਨਾਲ ਸਰਵਣ ਕਰਦੇ ਹਨ।
ਪ੍ਰਸਿੱਧ ਕਵੀ ਤਰਲੋਚਨ ਸਿੰਘ ਚੰਨ ਜੰਢਿਆਲਵੀ ਜੌ ਟੀ ਵੀ ਰੇਡੀਓ ਤੇ ਹੋ ਰਹੇ ਕਵੀ ਸਮੇਲਨ ਵਿੱਚ ਭਾਗ ਲੈਂਦੇ ਰਹਿੰਦੇ ਹਨ ਅਤੇ ਜਿਨ੍ਹਾ ਨੇ ਪਿਛਲੇ ਮਹੀਨੇ ਆਪਣੀ 20ਵੀਂ ਕਿਤਾਬ ਮਾਂ-ਬੋਲੀ ਪੰਜਾਬੀ ਦੀ ਝੋਲੀ ਪਾਈ ਹੈ, ਉਨ੍ਹੀ ਆਪਣੇ ਸਰਨਾਮੀ ਦੇ ਉਦਮ ਸਦਕਾ ਦੀ ਸਿਫਤ ਕੀਤੀ ਅਤੇ ਕਵੀ ਦਰਬਾਰ ਵਿੱਚ ਅਵਸਰ ਦਵਾਉਣ ਦਾ ਧੰਨਵਾਦ ਕੀਤਾ। ਚੰਨ ਜੀ ਨੇ “ਉਹ ਮੇਰਾ ਮਰਦ ਅਗੰਮੜ ਗੁਰੂ ਮੇਰਾ ਮੁਰਦਾ ਕੌਮ ਨੂੰ ਜੀਣਾ ਸਿਖਾ ਗਿਆ ਜੋ” ਅਤੇ “ ਤੂੰ ਕਲਗੀਧਰ ਦਾ ਸੂਰਾ ਏਂ ਗੱਲ ਸੂਰਮਿਆ ਜੲ੍ਹੀ ਕਰਿਆ ਕਰ” ਕਵਿਤਾਵਾਂ ਪੇਸ਼ ਕੀਤੀਆਂ।
ਢਾਡੀ ਰਾਮ ਸਿੰਘ ਫਰਵਾਲਾ ਜੀ ਨੇ “ਪਟਨੇ ਵਿੱਚ ਅਵਤਾਰ ਧਾਰਿਆ” ਗੀਤ ਪੇਸ਼ ਕੀਤਾ ਜੋ ਉਨ੍ਹਾ ਦੇ ਅਜੀਜ ਦੋਸਤ ਸਰਦਾਰ ਗੁਰਪ੍ਰੀਤ ਸਿੰਘ ਹੁੰਦਲ ਜੀ ਨੇ ਫੇਸਬੁਕ
ਅਤੇ ਯੂ ਟਿਊਬ ਤੇ ਰਿਕਾਰਡ ਕਰਕੇ ਪਾਇਆ ਹੋਇਆ ਹੈ ਅਤੇ ਦੱਸਿਆ ਕਿ ਇਸ ਤਰਾਂ ਦੇ ਕਵੀ ਸਮੇਲਨ ਹਰ ਇੱਕ ਗੁਰਦਵਾਰਾ ਸਾਹਿਬ ਵਿਖੇ ਹੋਣੇ ਚਾਹੀਦੇ ਹਨ। ਮਾਂ-ਬੋਲੀ ਪੰਜਾਬੀ ਦੀ ਸੇਵਾ ਵਿਰਲਿਆ ਦੇ ਕਰਮਾਂ ਵਿੱਚ ਹੀ ਹੁੰਦੀ ਹੈ।
ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮੁੱਖ ਗ੍ਰੰਥੀ ਗਿਆਨੀ ਮਲੂਕ ਸਿੰਘ ਜੀ ਦੋਸ਼ੀ ਨੇ “ਸਮੇ” ਤੇ “ਕੌੜੇ ਸੱਚ” ਕਵਿਤਾਵਾਂ ਪੇਸ਼ ਕੀਤੀਆ। ਕੌੜੇ ਸੱਚ ਦੀਆਂ ਕੁੱਝ ਸਤਰਾਂ ਇਹ ਸਨ…..”ਜੋ ਕਰਿਆ ਕਰਨਾ ਆ ਜਾਵੇ, ਫਿਰ ਲੋੜ੍ਹ ਨਹੀਂ ਦੁਹਰਾਵਨ ਦੀ । ਜੇ ਗੁਰੂ ‘ਤੇ ਸ਼ਰਧਾ ਆ ਜਾਵੇ, ਫਿਰ ਲੋੜ ਨਹੀਂ ਕਿਤੇ ਜਾਵਨ ਦੀ। ਅਸੀਂ ਦੋਸ਼ ਕਿਸੇ ਨੂੰ ਕੀ ਦੇਣੈ, ਜਦ ਆਪ ਰਾਹੋਂ ਖੁਞੇ ਆਂ। ਪਾਇਆ ਸੀ ਸਾਨੂੰ ਪਲੰਘਾ ‘ਤੇ, ਅਸੀਂ ਫੇਰ ਭੁਞੇ ਦੇ ਹੋਏ ਹਾਂ”। ਗਿਆਨੀ ਜੀ ਨੇ ਕਿਹਾ ਕਿ ਸਮੇ ਦੀ ਲੋੜ ਹੈ ਕਿ ਕਵੀ ਦਰਬਾਰ ਜਿਆਦਾ ਅਤੇ ਸਾਰੇ ਹੀ ਗੁਰਦਵਾਰਾ ਸਾਹਿਬ ਵਿੱਚ ਕਰਵਾਉਣੇ ਚਾਹੀਦੇੇ ਹਨ ਅਤੇ ਉਨ੍ਹੀ ਸਟੇਜ ਦੀ ਸੇਵਾ ਬਾਖੂਬੀ ਨਿਭਾਈ।
ਆਖੀਰ ਵਿੱਚ ਸ: ਦਰਸ਼ਣ ਸਿੰਘ ਕੰਗ ਵਲੋਂ ਰਚਿੱਤ ਕਾਵਿ ਸੰਗ੍ਰਿਹ “ਸਿੱਖੀ ਦਾ ਮਹਲ” ਲੋਕ ਅਰਪਨ ਕੀਤੀ ਗਈ ਅਤੇ ਗੁਰਦਵਾਰਾ ਪ੍ਰਬਂਧਕਾਂ ਵਲੋਂ ਸਮੂਹ ਕਵੀਆਂ ਨੂੰ ਸਨਮਾਨਿੱਤ ਕੀਤਾ ਗਿਆ। ਇਸ ਕਵੀ ਸਮੇਲਨ ਦੀ ਪੀਟੀਸੀ ਨਿਊਜ ਨੇ ਰੀਕਾਰਡਿੰਗ ਕਰਕੇ 6 ਜਨਵਰੀ ਨੂੰ ਟੈਲੀਕਾਸਟ ਕੀਤੀ।