ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਨਮੋ ਬੁਧਾਏ ਜੈ ਭੀਮ ਜੈ ਭਾਰਤ ਅੱਜ ਮੇਰੇ ਘਰ ਮਿਸ਼ਨਰੀ ਸਾਥੀ ਟੋਨੀ ਜੱਖੂ ਜੀ (ਇਟਲੀ) ਆਪਣੇ ਪਰਿਵਾਰ ਸਮੇਂਤ ਆਏ। ਉਹਨਾਂ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ। ਉਹ ਮਿਸ਼ਨ ਪ੍ਰਤੀ ਬਹੁਤ ਹੀ ਸਮਰਪਿਤ ਨੇ, ਉਹ ਆਪਣੇ ਹਿੱਸੇ ਦਾ ਯੋਗਦਾਨ ਸਮਾਜ ਵਿੱਚ ਪੇਬੈਕ ਕਰਕੇ ਪਾ ਰਹੇ ਹਨ। ਉਹਨਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਉਹਨਾ ਨੂੰ ਮਿਸ਼ਨ ਪਰਿਵਾਰ ਤੋਂ ਹੀ ਮਿਲਿਆ ਹੈ, ਕਿਉਕਿ ਮਿਸ਼ਨਰੀ ਸਾਥੀ ਸਤਿਕਾਰਯੋਗ ਗੁਰਦਿਆਲ ਬੋਧ ਜੀ, ਉਹਨਾਂ ਦੇ ਰਿਸ਼ਤੇਦਾਰ (ਫੁੱਫੜ ਜੀ) ਹਨ। ਉਹਨਾਂ ਤੋ ਵੀ ਮਿਸ਼ਨ ਵਾਰੇ ਗਿਆਨ ਲੈਂਦੇ ਰਹਿੰਦੇ ਹਨ। ਉਹ ਬਹੁਤ ਹੀ ਸੁਝਵਾਨ ਹਨ। ਉਹਨਾਂ ਨੇ ਬਾਬਾ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਬੱਚਿਆ ਵਿੱਚ ਭਰਿਆ ਹੈ। ਉਹਨਾਂ ਦੇ ਬੱਚੇ ਵੀ ਬਾਬਾ ਸਾਹਿਬ ਦੇ ਵਾਰੇ ਪੜ੍ਹ ਰਹਿੰਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਵਿਦੇਸ਼ਾ ਵਿੱਚ ਰਹਿੰਦੇ ਬਾਕੀ ਭਾਰਤੀ ਵੀ ਬਾਬਾ ਸਾਹਿਬ ਜੀ ਦੇ ਮਿਸ਼ਨ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਉਣਗੇ। ਵਿਦਾਇਗੀ ਸਮੇਂ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਸਨਮਾਨ ਵਜੋਂ “ਭਾਰਤੀ ਸੰਵਿਧਾਨ (ਪੰਜਾਬੀ ਅਨੁਵਾਦ)” ਦੀ ਕਾਪੀ ਭੇਂਟ ਕੀਤੀ। ਮੈ ਦੁਆਂ ਕਰਦਾ ਹਾਂ ਟੋਨੀ ਜੱਖੂ ਜੀ ਅਤੇ ਉਹਨਾਂ ਦਾ ਪਰਿਵਾਰ ਹੋਰ ਤਰੱਕੀਆਂ ਕਰਨ ਅਤੇ ਬਾਬਾ ਸਾਹਿਬ ਜੀ ਦੇ ਮਿਸ਼ਨ ਲਈ ਹੋਰ ਯੋਗਦਾਨ ਪਾਉਣ।
ਧੰਨਵਾਦ ਸਹਿਤ
ਡਾ ਇੰਦਰਜੀਤ ਕਜਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj