ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ ) ਹੈਬੋਵਾਲ ਬੀਤ ਵਿਖੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਗੁਰੂ ਦੱਤ ਭਾਰਦਵਾਜ ਨੇ ਤ੍ਰਿਵੈਣੀ ਲਗਾ ਕੇ ਵਾਤਾਵਰਨ ਪੱਖੀ ਜਨਮ ਦਿਨ ਮਨਾਇਆ। ਇਸ ਮੌਕੇ ਉਹਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਦੇ ਵਿਦਿਆਰਥੀਆਂ ਨੂੰ ਕੜਾਹ ਪ੍ਰਸ਼ਾਦ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਬੋਲਦਿਆਂ ਗਰੀਨ ਵਿਲੇਜ਼ ਵੈਲਫੇਅਰ ਸੁਸਾਇਟੀ ਬੀਣੇਵਾਲ ਦੇ ਪ੍ਰਧਾਨ ਪ੍ਰਿੰਸੀਪਲ ਰਾਜ ਕੁਮਾਰ ਨੇ ਕਿਹਾ ਕਿ ਪੌਦੇ ਲਗਾਉਣਾ ਅਤੇ ਉਹਨਾਂ ਨੂੰ ਪਾਲਣਾ ਸਮੇਂ ਦੀ ਲੋੜ ਹੈ। ਲੈਕਚਰਾਰ ਅਮਰੀਕ ਸਿੰਘ ਦਿਆਲ ਨੇ ਸ੍ਰੀ ਭਾਰਦਵਾਜ ਨੂੰ ਇਸ ਨੇਕ ਕਾਰਜ ਲਈ ਵਧਾਈ ਦਿੱਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਸ਼ੀ ਦੇ ਮੌਕਿਆਂ ਅਤੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਇੱਕ-ਇੱਕ ਪੌਦਾ ਜ਼ਰੂਰ ਲਗਾਉਣ ਅਤੇ ਉਸ ਦੀ ਦੇਖਭਾਲ ਕਰਨ। ਮਹੇਸ਼ ਪੁਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰੂ ਦੱਤ ਭਾਰਦਵਾਜ, ਸਰਪੰਚ ਹੈਬੋਵਾਲ ਦੀਪਕ ਕੁਮਾਰ, ਸੁਰਿੰਦਰ ਚੰਦ ਡੀ.ਪੀ.ਈ, ਸੂਬੇਦਾਰ ਵਰਿੰਦਰ ਸ਼ਰਮਾ, ਜਸਬੀਰ ਵਿੱਕੀ ਸ਼ਿਵਾਲਕ ਮੈਡੀਕੋਜ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj