ਭੀਖੀ, (ਸਮਾਜ ਵੀਕਲੀ) ( ਕਮਲ ਜਿੰਦਲ) ਚਹਿਲ ਫਾਊਂਡੇਸ਼ਨ ਸਮਾਉ ਵੱਲੋ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋ ਬੇਟੀ ਬਚਾਓ ਬੇਟੀ ਪੜ੍ਹਾਓ ਨਵ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਨਵ ਜੰਮੀਆ ਧੀਆ ਦੀ ਮਾਨਸਾ ਹਲਕੇ ਦੇ ਪਿੰਡਾ ਵਿੱਚ ਨਵ ਜੰਮੀਆ ਧੀਆ ਲੋਹੜੀ ਮਨਾਉਣ ਦਾ ਪ੍ਰੋਗਰਾਮ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਪਿੰਡ ਮੋਹਰ ਸਿੰਘ ਵਾਲਾ ਦੀ ਧਰਮਸ਼ਾਲਾ ਵਿਖੇ ਧਲੇਵਾਂ ,ਜੱਸੜ ਵਾਲਾ ਅਤੇ ਮੋਹਰ ਸਿੰਘ ਵਾਲਾ ਵਿਖੇ ਨਵ ਜੰਮਿਆਂ ਧੀਆ ਦੀ ਸਾਂਝੀ ਲੋਹੜੀ ਮਨਾਈ ਗਈ ।ਧੀਆ ਦੀ ਲੋਹੜੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਸਰਪੰਚ ਬਲਜਿੰਦਰ ਸਿੰਘ, ਸਰਪੰਚ ਹਰਬੰਸ ਸਿੰਘ ਅਤੇ ਪੰਚ ਰਾਣੀ ਕੋਰ,ਬਿਮਲਾ ਕੋਰ, ਪ੍ਰਿਤਪਾਲ ਸਿੰਘ ,ਸੁੱਖਵਿੰਦਰ ਸਿੰਘ, ਰਾਜਵਿੰਦਰ ਸਿੰਘ ਮਿਸਤਰੀ ਬਿੰਦਰ ਸਿੰਘ,ਜਗਸੀਰ ਸਿੰਘ ਅਤੇ ਗੋਬਿੰਦ ਸਿੰਘ , ਸੇਵਕ ਸਿੰਘ , ਕਰਮ ਸਿੰਘ ਆਦਿ ਨੇ ਰਿਬਨ ਕੱਟ ਕੇ ਕੀਤੀ । ਚਹਿਲ ਫਾਊਂਡੇਸ਼ਨ ਸੰਸਥਾ ਦੇ ਚੈਅਰਮੈਨ ਡਾਂ ਗੁਰਤੇਜ ਸਿੰਘ ਚਹਿਲ ਬੀਜੇਪੀ ਢੈਪਈ ਮੰਡਲ ਦੇ ਪ੍ਰਧਾਨ ਨੇ ਸਮੂਹ ਨਵ ਜੰਮੀਆ ਧੀਆ ਨੂੰ ਖੇਡਾਂ ਝੂਲੇ ਦਾ ਗਿਫ਼ਟ ਅਤੇ ਮੂੰਗਫਲੀਆਂ ਤੇ ਰਿਉੜੀਆਂ ਵੰਡਣ ਦੇ ਨਾਲ ਵਧਾਈਆ ਦਿੱਤੀਆ। ਅਤੇ ਦੋਵਾ ਸਰਪੰਚਾਂ ਵਲੋਂ ਵੀ ਨਵ ਜੰਮੀਆ ਬੱਚਿਆਂ ਨੂੰ ਸ਼ਗਨ ਦਿੱਤਾ ਗਿਆ । ਸਕੂਲ ਅਤੇ ਕਾਲਜ ਦੇ ਵਿਦਿਆਰਥੀਆ ਵੱਲੋ ਲੋਹੜੀ ਨਾਲ ਸਬੰਧਿਤ ਗੀਤ ਪ੍ਰੋਗਰਾਮ ਵਿੱਚ ਪੇਸ਼ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj