ਨਕੋਦਰ ਦੇ ਹਾਦਸਿਆਂ ਵਾਲੇ ਚੋਂਕ ਵਿੱਚ ਟਰੈਫਿਕ ਲਾਈਟਾਂ ਲਗਾਈਆਂ ਜਾਣ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ

ਐੱਸ.ਡੀ.ਐੱਮ ਲਾਲ ਵਿਸ਼ਵਾਸ ਜੀ ਨੂੰ ਮੰਗ ਪੱਤਰ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਅਤੇ ਨੰਬਰਦਾਰ ਯੂਨੀਅਨ ਦੇ ਸਿਪਾਸਿਲਾਰ।

ਤਤਕਾਲ ਐਕਸ਼ਨ ਲੈਣ ‘ਤੇ ਯੂਨੀਅਨ ਅਤੇ ਪੱਤਰਕਾਰਾਂ ਨੇ ਕੀਤੀ ਐੱਸ.ਡੀ.ਐੱਮ ਸਾਹਿਬ ਦੀ ਕੀਤੀ ਭਰਭੂਰ ਸ਼ਲਾਘਾ 

ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦਾ ਇੱਕ ਵਫਦ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਅਗਵਾਈ ਹੇਠ ਐੱਸ.ਡੀ.ਐੱਮ ਨਕੋਦਰ ਲਾਲ ਵਿਸ਼ਵਾਸ ਪੀ.ਸੀ.ਐਸ ਨੂੰ ਸਰਬੱਤ ਦੇ ਭਲੇ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਮੰਗ ਪੱਤਰ ਦੇਣ ਵਾਸਤੇ ਪਹੁੰਚਿਆ। ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ, ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ, ਕੈਸ਼ੀਅਰ ਰਾਮ ਦਾਸ ਬਾਲੂ, ਪੀ.ਆਰ.ਓ ਜਗਨ ਨਾਥ ਚਾਹਲ, ਪ੍ਰੈੱਸ ਸਕੱਤਰ ਤਰਸੇਮ ਲਾਲ ਉੱਪਲ, ਸਲਾਹਕਾਰ ਮਹਿੰਦਰ ਸਿੰਘ ਨਾਹਲ, ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਚਾਰਟਰ ਮੈਂਬਰ ਲਾਇਨ ਦਿਨਕਰ ਸੰਧੂ ਨੇ ਐੱਸ.ਡੀ.ਐੱਮ ਸਾਹਿਬ ਨੂੰ ਦੱਸਿਆ ਕਿ ਨਕੋਦਰ ਵਿਖੇ ਨਕੋਦਰ-ਜਲੰਧਰ ਚੋਂਕ (ਨੇੜੇ ਕਮਲ ਹਸਪਤਾਲ) ਵਿੱਚ ਰੋਜ਼ਾਨਾ ਭਾਰੀ ਭਰਕਮ ਟਰੈਫਿਕ ਲੰਘਦਾ ਹੈ। ਲੋਡ-ਓਵਰਲੋਡ ਟਰੱਕ, ਬੱਸਾਂ, ਕਾਰ ਬਾਈਕ ਵਾਲੇ ਚਾਲਕ ਤੇਜ਼ ਤਰਾਰ ਰਫ਼ਤਾਰ ਅਤੇ ਕਾਹਲੀ ਵਿੱਚ ਆਪਣਾ ਵਾਹਨ ਚਲਾਉਂਦੇ ਹਨ। ਚੋਂਕ ਵਿੱਚ ਟਰੈਫਿਕ ਲਾਈਟਾਂ, ਰਾਊਂਡ ਅਬਾਊਟ, ਟਰੈਫਿਕ ਮੁਲਾਜਮਾਂ, ਹਾਈਲਾਈਟਰ ਦੀ ਵਿਵਸਥਾ ਨਾ ਹੋਣ ਕਾਰਣ ਨਿੱਤ ਹਾਦਸੇ ਹੁੰਦੇ ਹਨ। ਲੋਕਾਂ ਦੀ ਜਾਨ ਜਾਣ ਦਾ ਖੌਅ ਦਿਨ ਰਾਤ ਬਣਿਆ ਰਹਿੰਦਾ ਹੈ। ਧੁੰਦ ਦੇ ਦਿਨ ਹੋਣ ਕਾਰਣ ਖਤਰਾ ਹੋਰ ਵੱਧ ਜਾਂਦਾ ਹੈ। ਲੋਕਾਂ ਵੱਲੋਂ ਵਾਹਨਾਂ ਦੇ ਵਜਾਏ ਜਾਂਦੇ ਹਾਰਨ ਕਮਲ ਹਸਪਤਾਲ ਦੇ ਮਰੀਜਾਂ ਨੂੰ ਅਤਿਅੰਤ ਪ੍ਰੇਸ਼ਾਨ ਕਰਦੇ ਹਨ। ਨੰਬਰਦਾਰ ਯੂਨੀਅਨ ਵੱਲੋਂ ਮੰਗ ਪੱਤਰ ਸਵੀਕਾਰ ਕਰਨ ਉਪਰੰਤ ਐੱਸ.ਡੀ.ਐੱਮ ਸਾਹਿਬ ਨੇ ਤੁਰੰਤ ਐਕਸ਼ਨ ਲੈਂਦਿਆ ਡੀ.ਐਸ.ਪੀ ਸੁਖਪਾਲ ਸਿੰਘ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਫਸਰਾਂ ਆਦਿ ਨਾਲ ਸੰਪਰਕ ਸਾਧਿਆ, ਲਿਖਤੀ ਤੌਰ ‘ਤੇ ਸਰਕਾਰੀ ਹੁਕਮ ਵੀ ਜਾਰੀ ਕੀਤੇ। ਤਤਕਾਲ ਐਕਸ਼ਨ ਲੈਣ ‘ਤੇ ਯੂਨੀਅਨ ਅਤੇ ਪੱਤਰਕਾਰ ਸਹਿਬਾਨਾਂ ਨੇ ਐੱਸ.ਡੀ.ਐੱਮ ਸਾਹਿਬ ਦੀ ਭਰਭੂਰ ਸ਼ਲਾਘਾ ਕੀਤੀ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਕਿਹਾ ਕਿ ਅਫਸਰਾਂ ਵੱਲੋਂ ਝੱਟਪਟ ਐਕਸ਼ਨ ਲੈਣੇ ਫਿਲਮਾਂ ਵਿੱਚ ਹੀ ਦੇਖਿਆ ਜਾਂਦਾ ਸੀ, ਅੱਜ ਅੱਖੀਂ ਵੀ ਦੇਖ ਲਿਆ। ਉਹਨਾਂ ਕਿਹਾ ਕਿ ਜੇਕਰ ਹਰ ਸਰਕਾਰੀ ਸੀਟ ‘ਤੇ ਬੈਠਾ ਸਰਕਾਰੀ ਅਫਸਰ ਝੱਟਪਟ ਲੋਕ ਹਿਤ ਵਿੱਚ ਫੈਸਲੇ ਲਵੇ ਤਾਂ ਪੰਜਾਬ ਸਵਰਗ ਬਣ ਜਾਵੇ। ਨੰਬਰਦਾਰ ਯੂਨੀਅਨ ਨੇ ਜਦੋਂ ਨੰਬਰਦਾਰ ਸਹਿਬਾਨਾਂ ਦੇ ਮਾਣ ਭੱਤਾ ਦੇਰੀ ਨਾਲ ਮਿਲਣ ਦੀ ਗੱਲ ਕੀਤੀ ਤਾਂ ਐੱਸ.ਡੀ.ਐੱਮ ਸਾਹਿਬ ਨੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਯੂਨੀਅਨ ਦੇ ਸਾਹਮਣੇ ਹੀ ਬੁਲਾਇਆ ਅਤੇ ਜਿੱਥੇ ਨੰਬਰਦਾਰਾਂ ਨੂੰ ਮਾਣ ਭੱਤਾ ਸਮੇਂ ਸਿਰ ਦੇਣ ਦੇ ਹੁਕਮ ਜਾਰੀ ਕੀਤੇ ਉੱਥੇ ਇੱਕ ਹਫ਼ਤੇ ਵਿੱਚ ਰੋਕਿਆ ਹੋਇਆ ਮਾਣ ਭੱਤਾ ਜਾਰੀ ਕਰਨ ਦੀ ਸਖਤ ਹਦਾਇਤ ਵੀ ਦਿੱਤੀ। ਬਾਅਦ ਵਿੱਚ ਯੂਨੀਅਨ ਦੇ ਸਿਪਾਸਿਲਾਰਾਂ ਨੇ ਡੀ.ਐਸ.ਪੀ ਸੁਖਪਾਲ ਸਿੰਘ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਨੇ ਪੱਕੇ ਤੌਰ ਟਰੈਫਿਕ ਮੁਲਾਜਮ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਵਲੋਂ ਜ਼ਿਲੇ ਅੰਦਰ ਚੱਲ ਰਹੇ ਪ੍ਰੋਗਰਾਮਾਂ ਦੀ ਸਮੀਖਿਆ ਲਈ ਐਸ ਐਮ ਓ ਜ਼ ਨਾਲ ਕੀਤੀ ਵਿਸ਼ੇਸ਼ ਮੀਟਿੰਗ
Next articleਡਾ. ਅਵਤਾਰ ਸਿੰਘ ਕਰੀਮਪੁਰੀ ਨੇ ਜੰਮੂ-ਕਸ਼ਮੀਰ ਵਿੱਚ ਬਸਪਾ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕੀਤੀ