ਬੀਬੀ ਜੋਸ਼ ਵਲੋਂ ਵੱਖ-ਵੱਖ ਪਿੰਡਾਂ ‘ਚ ਵਰਕਰ ਮੀਟਿੰਗਾਂ ਦੌਰਾਨ ਸਮੱਸਿਆਵਾਂ ਸੁਣੀਆਂ

ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਇੰਚਾਰਜ ਬੀਬੀ ਮਹਿੰਦਰ ਕੌਰ ਜੋਸ਼ ਪਿੰਡ ਹਰਗੜ• ਵਿਖੇ ਵਰਕਰਾਂ ਨਾਲ ਮੀਟਿੰਗ ਉਪਰੰਤ ਖੜ•ੇ ਵਿਖਾਈ ਦੇ ਰਹੇ ਹਨ।

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ):ਪੰਜਾਬ ਦੀ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਇੰਚਾਰਜ ਬੀਬੀ ਮਹਿੰਦਰ ਕੌਰ ਜੋਸ਼ ਵਲੋਂ ਅੱਜ ਹਲਕਾ ਸ਼ਾਮਚੁਰਾਸੀ ਦੇ ਵੱਖ-ਵੱਖ ਪਿੰਡਾਂ ਵਿਚ ਵਰਕਰ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।

ਇਸ ਮੌਕੇ ਹਲਕੇ ਦੇ ਪਿੰਡ ਹਰਗੜ• ਵਿਖੇ ਸੰਬੋਧਨ ਕਰਦਿਆਂ ਬੀਬੀ ਮਹਿੰਦਰ ਕੌਰ ਜੋਸ਼ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਲੋਕਾਂ ਨੂੰ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ। ਉਨ•ਾਂ ਕਿਹਾ ਜਿੱਥੇ ਕਰੋਨਾ ਮਹਾਮਾਰੀ ਦੌਰਾਨ ਲੋਕ ਆਰਥਿਕ ਪੱਖੋ ਬੇਹੱਦ ਮਾੜਾ ਹਾਲ ਹੋ ਰਿਹਾ ਹੈ ਉੱਥੇ ਕਾਂਗਰਸ ਸਰਕਾਰ ਮਾਸਕ ਦੇ ਚਲਾਨ ਕੱਟ ਕੇ ਲੋਕਾਂ ਦੀਆਂ ਜੇਬਾ ਤੇ ਡਾਕਾ ਮਾਰ ਕੇ ਕਮਾਈ ਕਰ ਰਹੀ ਹੈ।

ਉਨ•ਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਸੂਬੇ ਦੀ ਆਰਥਿਕ ਦਸ਼ਾ ਨੂੰ ਹਾਸ਼ੀਏ ਤੇ ਲਿਆ ਕੇ ਖੜਾ ਕੀਤਾ ਹੈ, ਉੱਥੇ ਹੀ ਕਾਨੂਨੂੰ ਵਿਵਸਥਾ ਦੀ ਸਥਿਤੀ ਵੀ ਬੁਰੀ ਤਰਾਂ ਵਿਗੜ ਚੁੱਕੀ ਹੈ। ਜਿਸ ਦਾ ਅੰਦਾਜਾ ਜਹਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਤੋਂ ਲਗਾਇਆ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਅਧਿਕਾਰਾ, ਬੀਬੀ ਰਣਜੀਤ ਕੌਰ ਬੈਂਸ ਪ੍ਰਧਾਨ, ਜਸਵੀਰ ਸਿੰਘ ਚੱਕਰਾਜੂ ਸਿੰਘ, ਰਾਮ ਲੁਭਾਇਆ, ਸਤਨਾਮ ਸਿੰਘ ਬਡਿਆਲ, ਗੁਰਦੀਪ ਸਿੰਘ ਹਰਗੜ•, ਕਸ਼ਮੀਰ ਸਿੰਘ, ਸੁਰਿੰਦਰ ਸਿੰਘ, ਟਹਿਲ ਸਿੰਘ, ਅਜੀਤ ਸਿੰਘ, ਕੁੰਦਨ ਸਿੰਘ, ਦਿਲਬਾਗ ਸਿੰਘ, ਸਤਵਿੰਦਰ ਕੌਰ ਵੀ ਸ਼ਾਮਿਲ ਹੋਏ।

Previous articleWhy India must think beyond manufacturing to become product leader
Next articleSkanray manufactures 30,000 advanced ventilators in record time