ਲੋਕਾ ਨੂੰ ਸਾਧਨਾਂ ਦੇ ਨਾਲ ਕਾਗਜੀ ਕਾਰਵਾਈ ਮੁਕੰਮਲ ਰੱਖਣ ਦੀ ਅਪੀਲ
ਮਹਿਤਪੁਰ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮਹਿਤਪੁਰ ਦੇ ਥਾਣਾ ਮੁਖੀ ਐਸ ਐਚ ਓ ਸੁਖਦੇਵ ਸਿੰਘ ਨੇ ਮਹਿਤਪੁਰ ਇਲਾਕੇ ਦੇ ਮਾੜੇ ਅਨਸਰਾਂ ਨੂੰ ਤਾੜਨਾਂ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ ਮਹਿਤਪੁਰ ਦੇ ਇਲਾਕੇ ਵਿਚ ਕੋਈ ਕੰਮ ਨਹੀਂ ਹੈ। ਸੁਖਦੇਵ ਸਿੰਘ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਮਾੜੇ ਅਨਸਰ ਇਲਾਕਾ ਛੱਡ ਜਾਣ ਇਹ ਉਨ੍ਹਾਂ ਲਈ ਚੰਗਾ ਰਹੇਗਾ। ਜੇਕਰ ਇਲਾਕੇ ਵਿਚ ਰਹਿਣਾ ਹੈ ਤਾਂ ਮਾੜੇ ਕੰਮਾਂ ਤੋਂ ਤੌਬਾ ਕਰ ਲੈਣ। ਥਾਣਾ ਮੁਖੀ ਨੇ ਨਾਕੇ ਦੌਰਾਨ ਸਾਧਨਾਂ ਦੀ ਚੈਕਿੰਗ ਤੋਂ ਪ੍ਰੇਸ਼ਾਨ ਹੋ ਰਹੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਿਫ਼ਾਜ਼ਤ ਲਈ ਪੰਜਾਬ ਸਰਕਾਰ ਅਤੇ ਉਚ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅਸੀਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਵਚਨਬੱਧ ਹਾਂ । ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁਚੱਜੇ ਅਤੇ ਚੰਗੇ ਨਾਗਰਿਕਾ ਦਾ ਮੁਢਲਾ ਫਰਜ਼ ਬਣਦਾ ਹੈ ਕਿ ਉਹ ਕਨੂੰਨ ਦੀ ਉਲੰਘਨਾਂ ਕਰਨ ਦੀ ਬਜਾਏ ਕਨੂੰਨ ਦੀ ਪਾਲਣਾ ਕਰਦਿਆਂ ਆਪਣੇ ਸਾਧਨਾਂ ਨਾਲ ਸੰਬੰਧਿਤ ਕਾਗਜ਼ਾਤ ਆਰਸੀ , ਇਨਸੋਰੈਸ, ਲਾਇਸੈਂਸ, ਪ੍ਰਦੂਸ਼ਣ ਆਦਿ ਮੁਕੰਮਲ ਕਰਵਾ ਕੇ ਵਹੀਕਲਜ਼ ਚਲਾਉਣ ਸਮੇਂਨਾਲ ਰੱਖਣ। ਉਨ੍ਹਾਂ ਕਿਹਾ ਕਿ ਬਿਨਾਂ ਕਾਗਜ਼ , ਬਿਨਾਂ ਨੰਬਰ ਪਲੇਟ, ਪਟਾਕੇ ਮਾਰਨ ਵਾਲੇ ਮੋਟਰਸਾਈਕਲ ਤੇ ਹੁਲੜਬਾਜ਼ੀ ਕਰਨ ਵਾਲਿਆਂ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹਿਤਪੁਰ ਦੇ ਸ਼ਹਿਰੀ ਖੁਦ ਮਹਿਸੂਸ ਕਰਦੇ ਹਨ ਕਿ ਕੁਝ ਸਮੇਂ ਤੋਂ ਇਲਾਕੇ ਵਿਚ ਨਸ਼ਾ, ਲੁੱਟ-ਖੋਹ, ਚੋਰੀ, ਸਮਗਲਿੰਗ ਦੇ ਕੰਮਾਂ ਵਿਚ ਖੜੋਤ ਆਈ ਹੈ । ਜੇਕਰ ਪਬਲਿਕ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦਿਤਾ ਗਿਆ ਤਾਂ ਇਲਾਕੇ ਵਿਚ ਹੋਰ ਵੀ ਸੁਧਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਪਿੰਡਾਂ ਦੇ ਪੰਚਾਂ, ਸਰਪੰਚਾਂ , ਮੋਹਤਬਰਾਂ, ਸਮਾਜ ਸੇਵਕਾਂ ਨੂੰ ਨੂੰ ਵੀ ਸਮਰਥਨ ਦੀ ਅਪੀਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj