ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਕਾਲਜ ਦੇ ਸਾਬਕਾ ਪ੍ਰੋਫੈਸਰ ਸਾਹਿਬਾਨ ਦੀ ਆਮਦ ਤੇ ਸਮਾਗਮ ਹੋਇਆ

ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)  ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਲੰਬਾ ਸਮਾਂ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਏ ਪ੍ਰੋ. ਦਰਸ਼ਨ ਸਿੰਘ ਅਤੇ ਪ੍ਰੋ. ਅਵਤਾਰ ਸਿੰਘ ਨੇ ਆਪੋ-ਆਪਣੇ ਪਰਿਵਾਰਾਂ ਸਾਹਿਤ ਕਾਲਜ ਵਿਖੇ ਵਿਸ਼ੇਸ਼ ਤੌਰ ‘ਤੇ ਪਧਾਰੇ । ਕਾਲਜ ਪਹੁੰਚਣ ‘ਤੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਇਸ ਮਿਲਣੀ ਦੌਰਾਨ ਜਿੱਥੇ ਪ੍ਰੋ. ਸਾਹਿਬਾਨ ਨੇ ਭੁੱਲੀਆਂ-ਵਿਸਰੀਆਂ ਯਾਦਾਂ ਨੂੰ ਮੁੜ ਤੋਂ ਆਪਣੇ ਜ਼ਿਹਨ ਵਿੱਚ ਲਿਆ ਕੇ ਤਾਜ਼ਾ ਕੀਤਾ ਉੱਥੇ ਨਾਲ ਹੀ ਕਾਲਜ ਦੇ ਵਿਕਾਸ ਕਾਰਜਾਂ ਬਾਰੇ ਵੀ ਭਰਪੂਰ ਚਰਚਾ ਕੀਤੀ। ਪ੍ਰੋ. ਅਵਤਾਰ ਸਿੰਘ ਹੁਰਾਂ ਨੇ ਦੱਸਿਆ ਕਿ ਸੋਸ਼ਲ ਤੇ ਪ੍ਰਿੰਟ ਮੀਡੀਆ ਰਾਹੀਂ ਮੈਂ ਕਾਲਜ ਨਾਲ ਅੱਜ ਵੀ ਜੁੜਿਆ ਹਾਂ ਤੇ ਉਸ ਰਾਹੀਂ ਕਾਲਜ ਦੀਆਂ ਅਕਾਦਮਿਕ, ਸੱਭਿਆਚਾਰਕ,ਖੇਡਾਂ,ਐੱਨ.ਸੀ.ਸੀ ਤੇ ਐੱਨ. ਐੱਸ.ਐੱਸ ਦੀਆਂ ਪ੍ਰਾਪਤੀਆਂ ਬਾਰੇ ਪਤਾ ਲਗਦਾ ਹੈ ਜਿਸ ਲਈ ਪ੍ਰਿੰਸੀਪਲ ਸਾਹਿਬ ਤੇ ਉਨ੍ਹਾਂ ਦਾ ਸਟਾਫ਼ ਵਧਾਈ ਦਾ ਪਾਤਰ ਹੈ‌। ਕਾਲਜ ਫੇਰੀ ਲਗਾ ਕੇ ਦੇਖਦਿਆਂ ਪ੍ਰੋ. ਦਰਸ਼ਨ ਸਿੰਘ ਹੁਰਾਂ ਨੇ ਨਵੇਂ ਲੱਗੇ ਸੋਲਰ ਪਲਾਂਟ ਅਤੇ ਅਧੁਨਿਕ ਸਹੂਲਤਾਂ ਨਾਲ ਤਿਆਰ ਕੀਤੇ ਪੈਂਜ਼ੀ ਇਕਮਿੰਦਰ ਸਿੰਘ ਸੰਧੂ ਸੈਮੀਨਾਰ ਹਾਲ ਦੀ ਦਿੱਖ ਵੇਖ ਕੇ ਬੇਹੱਦ ਖੁਸ਼ੀ ਜ਼ਾਹਰ ਕੀਤੀ ਤੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੂੰ ਤਕੜੀ ਸ਼ਾਬਾਸ਼ ਦਿੱਤੀ ਤੇ ਕਿਹਾ ਕਿ ਆਰਥਿਕ ਮੰਦਹਾਲੀ ਵਾਲੇ ਸਮੇਂ ਵਿੱਚ ਵੀ ਕਾਲਜ ਨੂੰ ਏਸ ਤਰ੍ਹਾਂ ਦੀ ਤਰੱਕੀ ਵੱਲ ਤੋਰਨਾ ਪ੍ਰਿੰਸੀਪਲ ਭਿੰਡਰ ਦੇ ਵੱਡੇ ਹੌਸਲੇ ਤੇ ਦੂਰਅੰਦੇਸ਼ੀ ਦੀ ਨਿਸ਼ਾਨੀ ਹੈ। ਪ੍ਰਿੰਸੀਪਲ ਸਾਹਿਬ ਨੇ ਵੀ ਇਸ ਮੌਕੇ ਇਨ੍ਹਾਂ ਵਿਕਾਸ ਕਾਰਜਾਂ ਲਈ ਸਹਿਯੋਗ ਦੇਣ ਵਾਲੇ ਸਮੂਹ ਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਪ੍ਰੋ. ਗੁਰਪ੍ਰੀਤ ਸਿੰਘ ਦੀ ਵੀ ਪ੍ਰੋ. ਦਰਸ਼ਨ ਸਿੰਘ ਤੇ ਪ੍ਰੋ. ਅਵਤਾਰ ਸਿੰਘ ਨੇ ਕਾਲਜ ਦੀਆਂ ਬਿਹਤਰੀਨ ਪ੍ਰਾਪਤੀਆਂ ਲਈ ਕੀਤੇ ਕਾਰਜਾਂ ਲਈ ਭਰਪੂਰ ਸ਼ਲਾਘਾ ਕੀਤੀ ਕਿਹਾ ਕਿ ਸਾਡੇ ਸੇਵਾ ਮੁਕਤ ਪਿੱਛੋਂ ਕਾਲਜ ਵਿੱਚ ਆਏ ਇਸ ਨੌਜਵਾਨ ਅਧਿਆਪਕ ਨੇ ਸਾਡੇ ਮਨ ਵਿੱਚ ਵੀ ਇੱਕ ਪਛਾਣ ਕਾਇਮ ਕੀਤੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਵੱਖ-ਵੱਖ ਆਮ ਆਦਮੀ ਕਲੀਨਿਕਾਂ ਦਾ ਦੌਰਾ
Next articleਲੀਡਰ ਜਾਂ ਡੀਲਰ ਦੀ ਪਹਿਚਾਣ ਕਰਨੀ ਸਿੱਖੋ –ਅਮਰ ਦੜੋਚ