ਬਹਿਰੀਨ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 :- ਜਸਬੀਰ ਗੁਰਦਾਸਪੁਰੀਆ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬਹਿਰੀਨ ਦੀ ਧਰਤੀ ਤੇ 16 ਦਸੰਬਰ ਨੂੰ ਦੂਜਾ ਜੀ ਸੀ ਸੀ ਕਬੱਡੀ ਕੱਪ ਸਲਮਾਬਾਦ ਦੀ ਗਰਾਊਂਡ ਵਿੱਚ ਖੇਡਿਆ ਗਿਆ। ਜਿਸ ਵਿੱਚ ਜੀ ਸੀ ਸੀ ਦੀਆਂ 4 ਮੁਲਕਾਂ ਨੇ ਹਿੱਸਾ ਲਿਆ ਜਿਹਨਾਂ ਵਿੱਚ ਕਤਰ , ਕੁਵੈਤ, ਦੁਬਈ ਅਤੇ ਬਹਿਰੀਨ ਦੀਆਂ 8 ਟੀਮਾਂ ਸ਼ਾਮਿਲ ਹੋਈਆ। ਜਿਹਨਾਂ ਵਿਚ ਫਾਈਨਲ ਦੀ ਬਾਜੀ ਕੁਵੈਤ ਦੀ ਟੀਮ ਨੇ ਮਾਰੀ ਜਿਸ ਵਿਚ ਪੇਨੀ ਕੁਵੈਤ, ਬੈਸਟ ਸਟੋਪਰ ਰਿਹਾ। ਇਹਨਾਂ ਟੀਮਾਂ ਦੇ ਖੇਡਣ ਤੋਂ ਬਾਅਦ ਇਕ ਮੈਚ ਵੀ ਖੇਡਿਆ ਗਿਆ । ਜੋ ਕਿ ਭਾਰਤ ਅਤੇ ਪਾਕਿਸਤਾਨ ਦਾ ਹੋਇਆ ਜਿਹਨਾਂ ਵਿਚ ਭਾਰਤ ਨੇ ਬਾਜੀ ਮਾਰਦੇ ਹੋਏ ਇਹ ਸੋਮੈਚ ਜਿੱਤਿਆ। ਦਰਸ਼ਕਾਂ ਦਾ ਧਾਠਾ ਮਾਰਦਾ ਇਕੱਠ ਸੀ ਜੀ ਕੇ 10 ਹਜ਼ਾਰ ਤੋਂ ਉੱਪਰ ਸੀ। ਇਹ ਜੀ ਸੀ ਸੀ ਕੱਪ ਕਰਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਜਤਿੰਦਰ ਜੌਹਲ ਯੂ ਐੱਸ ਏ ਸਚਿਨ ਪੰਡਤ ਯੂ ਐੱਸ ਏ ਤੇ ਹੋਰ ਬਹੁਤ ਸਾਰੇ ਐਨ ਆਰ ਆਈ ਭਰਾਵਾਂ ਦਾ ਰਿਹਾ। ਜੀ ਸੀ ਸੀ ਕੱਪ ਦੇ ਮੇਨ 3 ਆਰਗਨਾਈਜ਼ਸ਼ਰ ਹਨ ਜੋ ਕਿ ਡੇਜਟਸ ਲਾਈਨ ਕਬੱਡੀ ਪ੍ਰਮੋਟਰ, ਟਾਈਗਰ ਬਹਿਰੀਨ ਕਲੱਬ ਅਤੇ ਕਸ਼ਮੀਰੀ ਸਚਿਨ ਪੰਡਿਤ ਬਰਦਰ ਗਰੁੱਪ ਸਨ। ਜਿਹਨਾਂ ਵਲੋ ਬਹੁਤ ਤਰੀਕੇ ਨਾਲ ਇਸ ਕੱਪ ਨੂੰ ਸਿਰੇ ਚਾੜਿਆ ਅਤੇ ਆਉਂਦੇ ਸਾਲ ਇਸ ਤੋਂ ਵਧੀਆ ਕੱਪ ਕਰਾਉਣ ਦਾ ਯਕੀਨ ਕਰਵਾਇਆ।