ਸਮਾਜ ਵੀਕਲੀ ਯੂ ਕੇ-
1) ਪਿੰਡ ਦੀ ਕੁੜੀ
ਚਿੱਕੜ ਵਿਚ ਖੜ੍ਹ
ਲਾਉਂਦੀ ਝੋਨਾ
2) ਬਾਗ਼ੇ ਖਿਲੀਆਂ
ਯਾਦਾਂ ਦੀਆਂ ਕਲੀਆਂ
ਆਈ ਬਹਾਰ
3) ਆਯਾ ਸਾਵਣ
ਪੀਘਾਂ ਪੈ ਗਈਆਂ ਨੇ
ਪਿੱਪਲਾਂ ਉਤੇ
4) ਯਾਦਾਂ ਚਿ ਉਹ
ਕਲੀ ਬਣ ਕੇ ਖਿਲੀ
ਆਈ ਬਹਾਰ
5) ਮੀਂਹ ਦਾ ਸਾਥ
ਅਹਿਸਾਸ ਬਾਕੀ ਹੈ
ਬਣਿਆ ਧੋਖਾ
6) ਡੁੱਬੀ ਕਿਸ਼ਤੀ
ਲਹਿਰਾਂ ਦਾ ਸਾਗਰ
ਤੋੜੇ ਕਿਨਾਰਾ
7) ਚਰਦੇ ਘਾਹ
ਪਸ਼ੂਆਂ ਦੇ ਝੁੰਡ ਨੇ
ਜੰਗਲ ਬਦਲੇ
8) ਖੁਸ਼ ਕਿਸਾਨ
ਕਣਕ ਦੇ ਖੇਤ ਤਾਂ
ਨਿਰਾ ਸੋਨਾ ਹੈ
9) ਵੱਸਦੇ ਪਿੰਡ
ਸੁਪਨਿਆਂ ਦੇ ਮੇਲੇ
ਪ੍ਰਕ੍ਰਿਤੀ ਗੋਦ
10) ਮਿਟਾਵੇ ਭੇਤ
ਬਸੰਤ ਦਾ ਮੌਸਮ
ਮਾਨਵ ਇਕ
ਕਸ਼ਮੀਰੀ ਲਾਲ ਚਾਵਲਾ
ਸੰਪਾਦਕ ਅਦਬੀ ਪਰਿਕਰਮਾ ਪੰਜਾਬੀ
ਮੁਕਤਸਰ-152026 ਪੰਜਾਬ ਭਾਰਤ
98148 14791 9592100791