ਲੁਧਿਆਣਾ (ਸਮਾਜ ਵੀਕਲੀ) ਅਨੁਸੂਚਿਤ ਅਤੇ ਪਛੜੀਆਂ ਜਾਤੀ ਨਾਲ ਸੰਬੰਧਿਤ ਅਧਿਆਪਕਾਂ ਦੇ ਹਿਤਾਂ ਦੀ ਪੈਰਵਾਈ ਕਰਨ ਵਾਲੀ ਅਧਿਆਪਕ ਜਥੇਬੰਦੀ ਐਸ.ਸੀ/ ਬੀ.ਸੀ ਅਧਿਆਪਕ ਯੂਨੀਅਨ ਵੱਲੋਂ ਸੂਬਾਈ ਕਨਵੈਂਸ਼ਨ ਦਾ ਆਯੋਜਨ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ । ਇਸ ਕਨਵੈਂਸ਼ਨ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਸੂਬਾ ਮੀਤ ਪ੍ਰਧਾਨ ਪਰਵਿੰਦਰ ਭਾਰਤੀ , ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਵਿਸ਼ੇਸ਼ ਤੌਰ ਤੇ ਪੁੱਜੇ । ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਨੇ ਵੱਖ ਵੱਖ ਬਲਾਕਾਂ ਦੇ ਪ੍ਰਧਾਨਾਂ ਸਹਿਤ ਸੂਬਾ ਕਮੇਟੀ ਦੇ ਅਹੁਦੇਦਾਰਾਂ ਦਾ ਸਵਾਗਤ ਕੀਤਾ ।ਇਸ ਕਨਵੈਂਸ਼ਨ ਵਿੱਚ ਮੁੱਖ ਤੌਰ ਤੇ ਨਵੀਂ ਸਿੱਖਿਆ ਨੀਤੀ 2020,ਜੰਜੂਆ ਜਜਮੈਂਟ ਦੇ ਵੱਖ-ਵੱਖ ਫੈਸਲੇ ,ਰਾਖਵਾਂਕਰਨ ਅਤੇ ਵੱਖ-ਵੱਖ ਰੋਸਟਰ ਨੁਕਤੇ ਅਤੇ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਜਥੇਬੰਦੀ ਦੇ ਬੁਲਾਰਿਆਂ ਨੇ ਵਿਸਥਾਰਤ ਰੂਪ ਵਿੱਚ ਚਰਚਾ ਕੀਤੀ ਅਤੇ ਇਕੱਤਰ ਹੋਏ ਅਧਿਆਪਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ।
ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਨੇ ਪਿਛਲੇ ਦਿਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੇ ਡਾਕਟਰ ਭੀਮ ਰਾਓ ਅੰਬੇਡਕਰ ਸਬੰਧੀ ਬਿਆਨਾਂ ਦੀ ਪੁਰਜੋਰ ਨਿੰਦਿਆ ਕੀਤੀ ਅਤੇ ਆਖਿਆ ਕਿ ਸੰਵਿਧਾਨ ਨਿਰਮਾਤਾ ਅਤੇ ਨਿਮਨ ਵਰਗਾਂ ਦੇ ਮੁਕਤੀ ਦਾਤਾ ਡਾਕਟਰ ਭੀਮ ਰਾਓ ਅੰਬੇਡਕਰ ਸਬੰਧੀ ਅਜਿਹੀ ਸ਼ਬਦਾਵਲੀ ਰਾਹੀਂ ਮੌਜੂਦਾ ਕੇਂਦਰ ਸਰਕਾਰ ਦੀ ਪਛੜਿਆ ਅਤੇ ਨਿਮਨ ਵਰਗਾਂ ਦੇ ਲੋਕਾਂ ਪ੍ਰਤੀ ਮਾਨਸਿਕਤਾ ਜਗ ਜਾਹਰ ਹੁੰਦੀ ਹੈ।
ਸੂਬਾ ਮੀਤ ਪ੍ਰਧਾਨ ਪਰਵਿੰਦਰ ਭਾਰਤੀ ਨੇ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਤੇ ਪਛੜੀਆਂ ਸ਼੍ਰੇਣੀਆਂ ਦੇ ਅਧਿਆਪਕਾਂ ਦੀਆਂ ਬਤੌਰ ਲੈਕਚਰਾਰ ਤਰੱਕੀਆਂ ਵਿੱਚ ਰੋਸਟਰ ਨੁਕਤਿਆਂ ਨੂੰ ਨਜ਼ਰ ਅੰਦਾਜ਼ ਕਰਨ ਦੀ ਗੱਲ ਆਖੀ l ਇਸ ਕਨਵੈਂਸ਼ਨ ਵਿੱਚ ਵੱਖ ਵੱਖ ਕੇਡਰਾਂ ਵਿੱਚ ਪਦ ਉਨਤ ਹੋਏ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ |
ਬਹੁ ਗਿਣਤੀ ਵਿੱਚ ਹਾਜ਼ਰ ਹੋਏ ਅਧਿਆਪਕਾਂ ਦੀ ਮੌਜੂਦਗੀ ਸਦਕਾ ਕਨਵੈਂਸ਼ਨ ਸਫਲਤਾਪੂਰਵਕ ਸੰਪੰਨ ਹੋਈ ਇਸ ਮੌਕੇ ਤੇ ਪ੍ਰਿੰਸੀਪਲ ਅਮਨਦੀਪ ਸਿੰਘ,ਲੈਕਚਰਾਰ ਰਣਜੀਤ ਸਿੰਘ ਹਠੂਰ ,ਲੈਕ: ਮਨੋਹਰ ਸਿੰਘ ਦਾਖਾ, ਲੈਕ: ਦਰਸ਼ਨ ਸਿੰਘ ਡਾਂਗੋ,ਲੈਕਚਰਾਰ ਗੁਰਜੈਪਾਲ ਸਿੰਘ,ਸਾਬਕਾ ਜਿਲਾ ਪ੍ਰਧਾਨ ਮਾਸਟਰ ਭੁਪਿੰਦਰ ਸਿੰਘ ਚੰਗਣਾ,ਮਾਸਟਰ ਸਤਨਾਮ ਸਿੰਘ ਜਗਰਾਓ, ਮਾਸਟਰ ਬਲਦੇਵ ਸਿੰਘ ਮੁੱਲਾਪੁਰ, ਮਾਸਟਰ ਬਿਆਸ ਲਾਲ, ਮਾਸਟਰ ਬੇਅੰਤ ਸਿੰਘ ਤੋਂ ਇਲਾਵਾ ਸੈਂਕੜੇ ਅਧਿਆਪਕ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly