ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਜਿਲਾ ਲੁਧਿਆਣਾ ਦੀ ਇਤਿਹਾਸਕ ਨਗਰੀ ਸ੍ਰੀ ਮਾਛੀਵੜਾ ਸਾਹਿਬ ਦਾ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹੈ। ਸ਼ਹੀਦੀ ਦਿਨਾਂ ਦੇ ਸੰਬੰਧ ਵਿੱਚ ਚਮਕੌਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਜੰਗ ਦੇ ਦਰਮਿਆਨ ਮਾਛੀਵਾੜਾ ਦੇ ਜੰਗਲਾਂ ਵਿੱਚ ਆ ਕੇ ਰੁਕੇ ਅਨੇਕਾਂ ਧਾਰਮਿਕ ਇਤਿਹਾਸਿਕ ਧਾਰਮਿਕ ਸਮਾਗਮ ਮਾਛੀਵਾੜਾ ਵਿੱਚ ਮਨਾਏ ਜਾਂਦੇ ਹਨ। ਇਹਨਾਂ ਦਿਨਾਂ ਵਿੱਚ ਚੱਲ ਰਹੀ ਸ਼ਹੀਦੀ ਸਭਾ ਦਾ ਜੋੜ ਮੇਲ ਵੀ ਮਾਛੀਵਾੜਾ ਵਿੱਚ ਮਨਾਇਆ ਜਾਂਦਾ ਹੈ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਵਿੱਚ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਜੋ ਸੰਗਤ ਸ਼ਹੀਦੀ ਸਭਾ ਦੇ ਦਿਨ ਵਿੱਚ ਮਾਛੀਵਾੜਾ ਸਾਹਿਬ ਵਿੱਚ ਗੁਰੂਆਂ ਦੀ ਯਾਦ ਵਿੱਚ ਪੁੱਜਦੀ ਹੈ ਉਹਨਾਂ ਦੀ ਸੇਵਾ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਲੰਗਰ ਲਗਾਏ ਜਾਂਦੇ ਹਨ ਨੇੜਲੇ ਪਿੰਡ ਧਨੂੰਰ ਤੇ ਇਲਾਕੇ ਦੀ ਸੰਗਤ ਵੱਲੋਂ ਹੋਲੇ ਮਹੱਲੇ ਅਤੇ ਸਭਾ ਦੇ ਦਿਨਾਂ ਵਿੱਚ ਲੰਗਰ ਲਾਇਆ ਜਾਂਦਾ ਹੈ ਇਸ ਲੰਗਰ ਦੇ ਵਿੱਚ ਦਾਲ ਫੁਲਕਾ ਸਾਹਿਬ ਦੇ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਤੇ ਛਕਾਇਆ ਜਾਂਦਾ ਹੈ। ਜਥੇਦਾਰ ਬਾਬਾ ਗੁਰਨਾਮ ਸਿੰਘ ਧਨੂਰ ਲੰਮੇ ਸਮੇਂ ਤੋਂ ਇਸ ਲੰਗਰ ਦੀ ਸੇਵਾ ਆਪਣੇ ਹੱਥੀ ਨਿਭਾਉਂਦੇ ਆ ਰਹੇ ਹਨ। ਪਿੰਡ ਧਨੂੰਰ, ਇਲਾਕੇ ਮਾਛੀਵਾੜਾ ਸਾਹਿਬ ਦੀ ਸੰਗਤ ਜੁੜ ਕੇ ਇਸ ਲੰਗਰ ਵਿੱਚ ਸੇਵਾ ਕਰਦੀ ਹੈ। ਇਸ ਲੰਗਰ ਵਿੱਚ ਸੇਵਾ ਕਰਨ ਵਾਲਿਆਂ ਵਿੱਚ ਪ੍ਰੀਤਮ ਸਿੰਘ ਲੰਬੜਦਾਰ ਧਰਮ ਸਿੰਘ ਧਨੂਰ ਗੁਰਚਰਨ ਸਿੰਘ ਮਨਜੀਤ ਸਿੰਘ ਝੱਜ ਜਗੀਰ ਸਿੰਘ ਜਗਦੇਵ ਸਿੰਘ ਮਹਿੰਦਰ ਸਿੰਘ ਬਿਕਰਮਜੀਤ ਸਿੰਘ ਸੁਰਜੀਤ ਸਿੰਘ ਜਰਨੈਲ ਸਿੰਘ ਅਵਤਾਰ ਸਿੰਘ ਪਰਮਜੀਤ ਸਿੰਘ ਨੀਲੋਂ ਆਦਿ ਸੇਵਾਦਾਰ ਬੱਚਿਆਂ ਨੂੰ ਪ੍ਰੇਰਨਾ ਕਰਕੇ ਲੰਗਰ ਦੀਆਂ ਸੇਵਾਵਾਂ ਤਿੰਨ ਦਿਨ ਚਲਾਉਂਦੇ ਹਨ।
ਪੁਲਿਸ ਮੁਲਾਜ਼ਮ ਲੰਗਰਾਂ ਵਿੱਚ ਪਾ ਰਹੇ ਹਨ ਵਿਸ਼ੇਸ਼ ਸਹਿਯੋਗ
ਇਸ ਲੰਗਰ ਦੇ ਨਾਲ ਜੁੜੀ ਹੋਈ ਵਿਸ਼ੇਸ਼ ਗੱਲ ਇਹ ਹੈ ਕਿ ਲੰਗਰਾਂ ਦੀਆਂ ਸੇਵਾਵਾਂ ਸ਼ੁਰੂ ਕਰਨ ਵਾਲੇ ਗੁਰਨਾਮ ਸਿੰਘ ਥਾਣੇਦਾਰ,ਜੋ ਪੁਲਿਸ ਡਿਊਟੀ ਦਰਮਿਆਨ ਹੀ ਲੰਗਰਾਂ ਦੀ ਸੇਵਾ ਕਰਦੇ ਆ ਰਹੇ ਹਨ ਤੇ ਅੱਜ ਕੱਲ ਮਹਿਕਮੇ ਤੋਂ ਰਿਟਾਇਰਡ ਹਨ ਇਸ ਦੇ ਨਾਲ ਹੀ ਗੁਰਚਰਨ ਸਿੰਘ ਥਾਣੇਦਾਰ, ਜਗਦੇਵ ਸਿੰਘ ਥਾਣੇਦਾਰ, ਜਰਨੈਲ ਸਿੰਘ ਥਾਣੇਦਾਰ ਤੇ ਹੋਰ ਕਈ ਪੁਲਿਸ ਮੁਲਾਜ਼ਮ ਵੀਰ ਜੋ ਇਸ ਵੇਲੇ ਰਿਟਾਇਰ ਹਨ ਤੇ ਉਹ ਅੱਗੇ ਹੋ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਜਿਸ ਦੀ ਸ਼ਲਾਘਾ ਹੋ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly