ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ) ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਰਪਣ ਗਾਇਕ ਦਲਵਿੰਦਰ ਦਿਆਲਪੁਰੀ ਦੇ ਧਾਰਮਿਕ ਸਿੰਗਲ ਟ੍ਰੈਕ “ਜੀਤਾਂ ਤੇਰੇ ਲਾਲ ਨੀ” ਵੀਡੀਓ ਨੂੰ ਯੂ ਟਿਊਬ ਤੇ ਸੰਗਤਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਰਣਧੀਰ ਧੀਰਾ ਨੇ ਦੱਸਿਆ ਕਿ ਇਸ ਧਾਰਮਿਕ ਗੀਤ ਨੂੰ ਫੋਕ ਫਿਊਜ਼ਨ ਕੰਪਨੀ ਵਲੋਂ ਰਿਲੀਜ ਕੀਤਾ ਗਿਆ ਹੈ । ਜਿਸ ਦਾ ਮਿਊਜ਼ਿਕ ਕਿਸ਼ਨ ਭਗਤ ਵਲੋਂ ਤਿਆਰ ਕੀਤਾ ਗਿਆ ਹੈ । ਜਿਸ ਨੂੰ ਲਿਖਿਆ ਹੈ ਭਜਨ ਸਿੰਘ ਥਿੰਦ ਟਿੱਬੇ ਵਾਲਾ ਨੇ । ਇਸ ਧਾਰਮਿਕ ਟ੍ਰੈਕ ਦਾ ਵੀਡੀਓ ਰਣਜੀਤ ਉੱਪਲ ਵਲੋਂ ਧਾਰਮਿਕ ਸਥਾਨਾਂ ਤੇ ਸ਼ੂਟ ਕੀਤਾ ਗਿਆ ਹੈ ਜੋ ਕਿ ਯੂ ਟਿਊਬ ਦੇ ਨਾਲ ਨਾਲ ਧਾਰਮਿਕ ਚੈਨਲਾਂ ਤੇ ਚੱਲ ਰਿਹਾ ਹੈ। ਜਿਸ ਨੂੰ ਸੰਗਤਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly