ਲਹਿਰਾਗਾਗਾ ’ਚ ਨਰਮੇ ਦੀ ਪਹਿਲੀ ਫਸਲ ਆਈ, 4500 ਰੁਪਏ ਪ੍ਰਤੀ ਕੁਇੰਟਲ ਤੱਕ ਵਿੱਕਿਆ

ਲਹਿਰਾਗਾਗਾ (ਸਮਾਜ ਵੀਕਲੀ): ਇਥੇ ਅਨਾਜ ਮੰਡੀ ਵਿੱਚ ਅੱਜ ਸਾਉਣੀ ਦੀ ਫਸਲ ਨਰਮੇ ਦੀ ਪਹਿਲੀ ਆਮਦ ਹੋਈ। ਇਹ ਨਰਮਾ ਕੁੰਦਨ ਲਾਲ ਓਮ ਪ੍ਰਕਾਸ਼, ਜਸਵੰਤ ਰਾਹੇ ਐਂਡ ਕੰਪਨੀ ਨਾਮੀਂ ਆੜ੍ਹਤੀਏ ਦੀ ਦੁਕਾਨ ’ਤੇ 3900 ਤੋਂ 4500ਤੱਕ ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ, ਜਦ ਕਿ ਸਰਕਾਰੀ ਮੁੱਲ 5500 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਹੈ। ਇਥੇ ਇਸ ਵਾਰ ਕ੍ਰਿਸ਼ਨਾ ਕਾਟਨ ਮਿਲ ਕਾਟਨ ਮਿਲ ਨਰਮੇ ਦੀ ਖਰੀਦ ਲਈ ਅੱਗੇ ਆਈਆਂ ਹਨ। ਕਿਸਾਨ ਦਰਸ਼ਨ ਸਿੰਘ ਕੋਟੜਾ, ਰੂਪ ਸਿੰਘ ਗੰਢੂਆਂ ਅਤੇ ਹਰਦੀਪ ਸਿੰਘ ਲਹਿਲਕਲਾਂ ਨੇ ਦੱਸਿਆ ਕਿ ਕਿਸਾਨਾਂ ਦੀ ਫਸਲ ਅਨਾਜ ਮੰਡੀਆਂ ਵਿੱਚ ਪ੍ਰਤੀ ਕੁਇੰਟਲ ਇਕ ਹਜ਼ਾਰ ਰੁਪਏ ਘੱਟ ਖਰੀਦੀ ਜਾ ਰਹੀ ਹੈ। ਮਾਰਕੀਟ ਕਮੇਟੀ ਦੇ ਲੇਖਾਕਾਰ ਰਣਧੀਰ ਸਿੰਘ ਖਾਲਸਾ ਨੇ ਦੱਸਿਆ ਕਿ ਅਜੇ ਸਿਰਫ 10 ਕੁਇੰਟਲ ਦੀ ਖਰੀਦ ਹੋਈ ਹੈ ।

Previous articleਦੇਸ਼ ’ਚ ਕਰੋਨਾ ਦੇ ਕੁੱਲ ਮਾਮਲੇ ਸਾਢੇ 55 ਲੱਖ ਨੂੰ ਟੱਪੇ
Next articleयुवा स्वाभिमान पदयात्रा की तैयारी में आज शाम 05 बजे, ईश्वर शरण गेट सलोरी से गोविंदपुर, शिवकुटी, रसूलाबाद, तेलियरगंज तैयारी पदयात्रा निकली