ਖਨੌਰੀ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਖਨੌਰੀ ਵਿਖੇ ਬਹੁਜਨ ਸਮਾਜ ਪਾਰਟੀ ਨੇ ਪਹੁੰਚ ਕੇ ਸ੍ਰੀ ਡੱਲੇਵਾਲ ਜੀ ਦੇ ਮਰਨ ਵਰਤ ਵਿੱਚ ਸ਼ਾਮਿਲ ਹੋ ਕੇ ਕਿਸਾਨ ਅੰਦੋਲਨ ਦੇ ਨਾਲ ਖੜਨ ਦਾ ਕੀਤਾ ਐਲਾਨ ਡੱਲੇਵਾਲ ਜੀ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਚਿਹਰੇ ਦੀ ਨਿੰਦਾ ਕੀਤੀ ਗਈ ਜਨਤੰਤਰ ਦੇ ਵਿੱਚ ਜਨਤਾ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਹੀ ਕਿਸੇ ਵੀ ਨੇਸ਼ਨ ਅਤੇ ਸਟੇਟ ਦੇ ਮੁਖੀ ਦੀ ਜਿੰਮੇਦਾਰੀ ਹੁੰਦੀ ਹੈ। ਅਗਰ ਉਹ ਇਹ ਜਿੰਮੇਦਾਰੀ ਨਹੀਂ ਨਿਭਾਉਂਦਾ ਇਸ ਤੋਂ ਸਾਫ ਸਪਸ਼ਟ ਹੋ ਜਾਂਦਾ ਹੈ ਕਿ ਸੂਬੇ ਅਤੇ ਦੇਸ਼ ਦਾ ਮੁਖੀਆ ਜਨਤੰਤਰ ਚ ਨਹੀਂ ਤਾਨਾਸ਼ਾਹੀ ਵਿੱਚ ਵਿਸ਼ਵਾਸ ਰੱਖਦਾ ਹੈ ਇਸ ਕਰਕੇ ਅਸੀਂ ਜਿੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਕਿਸਾਨ ਅੰਦੋਲਨ ਕਿਸਾਨ, ਮਜ਼ਦੂਰਾਂ ਦੇ ਮੁੱਦਿਆਂ ਦਾ ਸਮਰਥਨ ਕਰਦੇ ਆ ਉਥੇ ਅਸੀਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਉਹ ਗੰਭੀਰਤਾ ਨਾਲ ਇਸ ਮਸਲੇ ਨੂੰ ਲਵੇ ਅਤੇ ਜਲਦੀ ਤੋਂ ਜਲਦੀ ਸਾਰਥਿਕ ਹੱਲ ਲੱਭੇ।