ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਰਕਾਰਾਂ ਤੁਰੰਤ ਐਕਸ਼ਨ ਲੈ ਕੇ ਐਫ ਆਈ ਆਰ ਦਰਜ ਕਰਨ : ਬੇਗਮਪੁਰਾ ਟਾਈਗਰ ਫੋਰਸ

ਐਸਸੀ ਬੀਸੀ ਓਬੀਸੀ ਅਤੇ ਅਣਗੌਲੇ ਹੋਏ ਲੋਕਾਂ ਲਈ  ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਹੀ ਰੱਬ ਹਨ : ਬੀਰਪਾਲ,ਨੇਕੂ, ਹੈਪੀ 
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਸਦ ਵਿੱਚ ਸਵਿਧਾਨ ਦੇ ਰਚੇਤਾ ਡਾ ਬੀ ਆਰ ਅੰਬੇਡਕਰ ਜੀ ਦੇ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ਦੇ ਸਬੰਧ ਵਿੱਚ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਡਾ ਪੀਐਮ ਰਾਓ ਅੰਬੇਦਕਰ ਚੌਂਕ ਨੇੜੇ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਫੋਰਸ ਦੇ ਜ਼ਿਲਾ ਪ੍ਰਧਾਨ ਹੈਪੀ ਫਤਿਹਗੜ੍ਹ ਦੀ ਪ੍ਰਧਾਨਗੀ ਹੇਠ ਭਾਜਪਾ ਦੇ ਲੀਡਰ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਭਾਜਪਾ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਫੋਰਸ ਦੇ ਸੂਬਾ ਪ੍ਰਧਾਨ ਬੀਰਪਾਲ ਠਰੋਲੀ ਅਤੇ ਦੁਆਬਾ ਪ੍ਰਧਾਨ ਨੇਕੂ ਅਜਨੋਹਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਆਗੂਆਂ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਨਾਮ ਤੇ ਟਿੱਪਣੀ ਕਰਨੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਨਹੀਂ ਸਗੋਂ ਭਾਰਤ ਦੇ ਸੰਵਿਧਾਨ ਤੇ ਹੀ ਸਿੱਧਾ ਹਮਲਾ ਹੈ ਉਹਨਾਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਭਾਜਪਾ ਦੇ ਅਸਲ ਇਰਾਦਿਆਂ ਅਤੇ ਮਾਨਸਿਕਤਾ ਨੂੰ ਉਜਾਗਰ ਕਰਦੀਆਂ ਹਨ। ਉਹਨਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਇਸ ਦੇਸ਼ ਵਿਚ ਰਹਿੰਦੇ ਹਰ ਵਰਗ ਦੇ ਲੋਕਾਂ ਨੂੰ ਬਰਾਬਰਤਾ ਦਾ ਹੱਕ ਦਿਵਾਉਣ ਲਈ ਦੇਸ਼ ਨੂੰ ਸੰਵਿਧਾਨ ਲਿਖ ਕੇ ਦਿੱਤਾ ਹੈ। ਜਿਸ ਵਿੱਚ ਸਭਨਾਂ ਲਈ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਲਈ ਜਾਇਦਾਦ ਸਿੱਖਿਆ ਕੰਮ ਅਤੇ ਸਮਾਨਤਾ ਦਾ ਅਧਿਕਾਰ ਯਕੀਨੀ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਪਿਛਲੇ 75 ਸਾਲਾਂ ਤੋਂ ਇਹ ਸੰਵਿਧਾਨ ਭਾਰਤ ਵਿੱਚ ਲੋਕਤੰਤਰ ਦੀ ਨੀਹ ਵਜੋਂ ਕੰਮ ਕਰ ਰਿਹਾ ਹੈ  ਅਤੇ ਕਰਦਾ ਰਹੇਗਾ ਆਗੂਆਂ ਨੇ ਭਾਜਪਾ ਉੱਤੇ ਸੰਵਿਧਾਨ ਵਿੱਚ ਹਰ ਵਰਗ ਲਈ ਦਰਜ ਅਧਿਕਾਰਾਂ ਨੂੰ ਖਤਮ ਕਰਨ ਦਾ  ਵੀ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਦੀ ਇਸ ਟਿੱਪਣੀ ਨੇ ਭਾਜਪਾ ਦੀ ਐਸਸੀ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਮਾਨਸਿਕਤਾ ਦਾ ਪਰਦਾਫਾਸ਼ ਕਰ ਦਿੱਤਾ ਹੈ। ਬੇਗਮਪੁਰਾ ਟਾਈਗਰ ਫੋਰਸ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਤੁਰੰਤ ਪਰਚਾ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਰਤ ਦੇ ਲੋਕ ਖਾਸ ਕਰਕੇ ਐਸਸੀ ਭਾਈਚਾਰਾ ਇਸ ਤਰ੍ਹਾਂ ਦੇ ਘੋਰ ਨਿਰਾਦਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ  ਉਹਨਾਂ ਕਿਹਾ ਕਿ ਇਹ ਸੰਵਿਧਾਨ ਦੀ ਰਾਖੀ ਕਰਨ ਅਤੇ ਇਸ ਦੇ ਤੱਤ ਨੂੰ ਕਮਜ਼ੋਰ ਕਰਨ ਦੀਆਂ ਕਿਸੇ ਵੀ ਕੋਸ਼ਿਸ਼ਾਂ ਨਾਲ ਲੜ ਲਈ ਬੇਗਮਪੁਰਾ ਟਾਈਗਰ ਫੋਰਸ ਹਰ ਵੇਲੇ ਤਿਆਰ ਬਰ ਤਿਆਰ ਹੈ ਉਹਨਾਂ ਕਿਹਾ ਕਿ ਐਸੀ ਸਮਾਜ ਅਤੇ ਅਣਗੌਲੇ ਹੋਏ ਲੋਕਾਂ ਲਈ ਇੱਕੋ ਇੱਕ ਰੱਬ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਹੀ ਹੈ ਜਿਨਾਂ ਦੀ ਬਦੌਲਤ ਇਹਨਾਂ ਵਰਗਾਂ ਨੂੰ ਆਜ਼ਾਦੀ ਮਿਲੀ ਹੈ ਉਹਨਾਂ ਕਿਹਾ ਕਿ ਭਾਜਪਾ ਵਲੋ ਐਸੀ ਸਮਾਜ ਅਤੇ ਅਣਗੌਲੇ ਲੋਕਾਂ ਪ੍ਰਤੀ ਪਿਆਰ ਜਤਾਉਣਾ ਇੱਕ ਸ਼ੁੱਧ ਧੋਖਾ ਹੈ ! ਉਹਨਾਂ ਕਿਹਾ ਕਿ  ਜੇ ਅਮਿਤ ਸ਼ਾਹ ਅੱਜ ਗ੍ਰਹਿ ਮੰਤਰੀ ਦੀ ਕੁਰਸੀ ਤੇ ਬੈਠਾ ਹੈ ਤਾ ਉਹ ਵੀ ਡਾ ਭੀਮ ਰਾਓ ਅੰਬੇਡਕਰ ਜੀ ਦੇ ਦੁਆਰਾ ਲਿਖੇ ਗਏ ਸੰਵਿਧਾਨ ਦੀ ਬਦੋਲਤ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸ਼ੇਰਗੜ੍ਹ,ਮੰਗਾ ਸ਼ੇਰਗੜ੍ਹ ਅਨਿਲ ਕੁਮਾਰ,ਬੰਟੀ ਰਾਹੁਲ ਕਲੋਤਾ,ਤਜਿੰਦਰ ਸਿੰਘ ਬੱਬੂ, ਸਤੀਸ਼ ਕੁਮਾਰ,ਕੁਲਦੀਪ,ਅਮਰੀਕ ਸਿੰਘ ਰਾਜੂ,ਮਨਪ੍ਰੀਤ ਸਿੰਘ ਕਲੋਤਾ,ਡਾ ਸਰਬ ਕੁਮਾਰ ਸ਼ੇਰਗੜ,ਕਰਨਵੀਰ ਸੰਧੂ, ਜਸਪ੍ਰੀਤ ਸ਼ੇਰਗੜ੍ਹ,ਜਸਵੀਰ ਸਿੰਘ ਸ਼ੇਰਗੜ,ਗਗਨਦੀਪ ਸ਼ੇਰਗੜ੍ਹ,ਕਾਲਾ ਸ਼ੇਰਗੜ੍ਹ,ਚੰਗਾ ਸ਼ੇਰਗੜ੍ਹ,ਲਾਡੀ ਜੱਗੂ ਸ਼ੇਰਗੜ੍ਹ ਅਤਵਾਰ ਮਾਨਾ,ਚੰਦਰਪਾਲ ਹੈਪੀ ਮੀਡੀਆ ਇੰਚਾਰਜ, ਕਮਲਜੀਤ, ਰੋਹਿਤ ਬੱਧਣ, ਮੁਨੀਸ਼, ਸੁਖਜੀਤ ਫਿਲੋਰੀਆਂ, ਮੋਹਿਤ ਬੱਧਣ,ਅਮਨਦੀਪ,ਅਰੁਣ ਕੁਮਾਰ, ਰਾਬਿੰਦਾ,  ਮਲਕੀਤ ਸਿੰਘ, ਅਜੇ ਕੁਮਾਰ, ਪ੍ਰੋਫੈਸਰ ਤੀਰਥ ਰਾਮ, ਵਿਸ਼ਾਲ, ਕਮਲਜੀਤ, ਪ੍ਰਿਸ, ਰਾਜਾ, ਕੁਲਦੀਪ ਸਿੰਘ ਅਕਾਸ਼, ਚਰਨਜੀਤ, ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਕਾਨਾਂ ਲਈ ਹੁਣ ਤੱਕ 16.50 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ – ਡਾ: ਰਾਜ ਕੁਮਾਰ
Next articleਐਚਡੀਸੀਏ ਦੀ ਸੁਰਭੀ ਅਤੇ ਅੰਜਲੀ ਪੰਜਾਬ ਅੰਡਰ-19 ਦੇ ਇੱਕ ਰੋਜ਼ਾ ਕੈਂਪ ਵਿੱਚ ਭਾਗ ਲੈਣਗੀਆਂ: ਡਾ: ਰਮਨ ਘਈ