ਰੋਪੜ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਨੌਜਵਾਨ ਆਗੂ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸਾਹ ਵਲੋਂ ਇਹ ਕਹਿਣਾ ਕਿ ਅੰਬੇਡਕਰ ਦਾ ਨਾਮ ਲੈਣਾ ਅੱਜਕੱਲ ਫੈਸਨ ਬਣ ਗਿਆ ਹੈ ਦੀ ਨਿਖੇਧੀ ਕੀਤੀ ਅਤੇ ਨਾਲ ਹੀ ਸੰਸਦ ਭਵਨ ਦਿੱਲੀ ਦੇ ਬਾਹਰ ਕਾਂਗਰਸ ਪਾਰਟੀ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਤਸਵੀਰ ਲੈ ਕੇ ਜੋ ਡਰਾਮਾ ਕੀਤਾ ਗਿਆ ਉਸ ਤੇ ਪ੍ਰਤੀ ਕਿਰਿਆ ਦਿੰਦਿਆਂ ਕਿਹਾ ਕਿ ਭਾਰਤ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ । ਕਿ ਕਾਂਗਰਸ ਪਾਰਟੀ ਵੱਲੋਂ ਬਾਬਾ ਸਾਹਿਬ ਦੇ ਜਿਉਂਦੇ ਜੀ ਉੁਨ੍ਹਾਂ ਨੂੰ ਬੇਹਦ ਜਲੀਲ ਕੀਤਾ ਗਿਆ। ਪੂਨਾ ਪੈਕਟ ਕਿਸੇ ਤੋਂ ਲੁਕਿਆ ਨਹੀਂ ਜਦੋਂ ਕਾਂਗਰਸ ਦੇ ਲੀਡਰਾਂ ਨੇ ਦਲਿਤ ਭਾਈਚਾਰੇ ਦੇ ਹੱਕ ਸਰੇਆਮ ਖੋਹੇ ਸਨ। ਬਾਬਾ ਸਾਹਿਬ ਨੂੰ ਇਸੇ ਕਾਂਗਰਸ ਦੇ ਨੇਤਾ ਆਪਣਾ ਦੁਸਮਣ ਸਮਝਦੇ ਸਨ। ਸਾਡੇ ਮਰਹੂਮ ਨੇਤਾ ਸਾਹਿਬ ਕਾਸ਼ੀ ਰਾਮ ਜੀ ਇਸੇ ਕਾਂਗਰਸ ਨੂੰ ਘਾਹ ਵਿੱਚ ਲੁਕਿਆ ਹਰਾ ਸੱਪ ਆਖਦੇ ਸਨ। ਦਲਿਤ ਸਮਾਜ ਨੂੰ ਕਾਂਗਰਸ ਵਲੋਂ ਇਸ ਤਰ੍ਹਾਂ ਦੇ ਕੀਤੇ ਜਾ ਰਹੇ ਡਰਾਮਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly