ਨਿਊਜ਼ੀਲੈਂਡ ਨਕੋਦਰ ਮਹਿਤਪੁਰ (ਸਮਾਜ ਵੀਕਲੀ)(ਹਰਜਿੰਦਰ ਪਾਲ ਛਾਬੜਾ) India,Australia,Usa,Canada,Newziland & Pakistan ਛੇ ਦੇਸ਼ਾਂ ਦੇ ਨਾਂ ‘ਤੇ ਕਬੱਡੀ ਖਿਡਾਰੀਆਂ ਦੀਆਂ ਟੀਮਾਂ ਵੀ ਚੋਟੀ ਦੀਆਂ ਬਣੀਆਂ ਹੋਈਆਂ ਸੀ| ਜਿਨਾਂ ਦੇ ਵਿੱਚ ਸਮੇਂ ਦੇ ਲਗਭਗ ਸਾਰੇ ਟੋਪ ਖਿਡਾਰੀ ਖੇਡੇ| ਪਰ ਬਾਜੀ ਅਖੀਰ ਵਿੱਚ ਆਪਣੇ ਗਵਾਂਢੀ ਮੁਲਕ ਦੀ ਪਾਕਿਸਤਾਨੀ ਟੀਮ ਨੇ ਮਾਰੀ| ਜਿਸ ਨੇ ਸਾਰਾ ਦਿਨ ਆਪਣੇ ਸਾਰੇ ਮੈਚ ਬਹੁਤ ਵਧੀਆ ਖੇਡੇ| ਤੇ ਉਸਦੇ ਖਿਡਾਰੀਆਂ ਨੇ ਟੋਪ ਟੋਪ ਦੀਆਂ ਰੇਡਾਂ ਪਾਈਆਂ ਤੇ ਚੋਟੀ ਚੋਟੀ ਦੇ ਜੱਫੇ ਲਾਏ |ਤੇ ਫਿਰ ਫਾਈਨਲ ਵਿੱਚ ਅਮਰੀਕਾ ਦੀ ਤਕੜੀ ਟੀਮ ਨੂੰ ਬੜੇ ਫਸਮੇ ਦੇ ਰੌਚਕ ਮੁਕਾਬਲੇ ਵਿੱਚ ਹਰਾਇਆ!ਪਾਕਿਸਤਾਨੀ ਟੀਮ ਦੀ ਸ਼ਾਨ ਖਿਡਾਰੀ ਰਾਣਾ ਆਲੀ ਸ਼ਾਨ ਤਿੰਨ ਜੱਫੇ ਲਾ ਕੇ ਬੈਸਟ ਜਾਫੀ ਤੇ 21 ਵਿੱਚੋਂ 21| ਰੇਡਾਂ ਵਾਪਸ ਮੋੜਦਿਆਂ ਮੋਹਸਨ ਬਲਾਲ ਢਿੱਲੋ ਬੈਸਟ ਧਾਵੀ ਬਣਿਆ|ਇਸ ਵਰਲਡ ਕੱਪ ਦਾ #ਮੋਸਟ ਵੈਲੂਏਬਲ ਜਾਂ ਕਹਿ ਲਓ ਸਾਰੇ ਵਰਲਡ ਕੱਪ ਦਾ ਵਧੀਆ ਖਿਡਾਰੀ ਮੱਖਣ ਸੰਧੂ,ਮੱਖੀ ਕਲਾਂ ਵਾਲੇ ਰੇਡਰ ਖਿਡਾਰੀ ਨੂੰ ਐਲਾਨਿਆ ਗਿਆ ਜੋ ਕਿ ਘਰੇਲੂ ਟੀਮ ਨਿਊਜ਼ੀਲੈਂਡ ਵੱਲੋਂ ਖੇਡਿਆ| ,,,Ajj ਖੇਡ ਕਬੱਡੀ ਦੇ ਹੋਏ ਇਸ ਵਰਲਡ ਕੱਪ ਨੂੰ ਦੇਖਣ ਲਈ ਆਏ ਹੋਏ ਦਰਸ਼ਕਾਂ ਦਾ ਠਾਠਾ ਮਾਰਦਾ ‘ਕੱਠ ਕੋਈ ਕੱਬਡੀ ਕੱਪ ਬਾਘਾ ਪੁਰਾਣੇ ਜਾਂ ਢਿਲਵਾਂ ਦਾ ਨੀ…ਇਹ ਨਜਾਰਾ ਨਿਊਜੀਲੈਂਡ, ਆਕਲੈਂਡ ਚ ਚੱਲ ਰਹੇ ਕਬੱਡੀ ਵਰਲਡ ਕੱਪ ਦਾ ਆ….ਮੇਲਾ ਵਾਹ ਵਾਹ ਭਰਿਆ ! ਗੱਲ ਜਮਾ ਸਹੀ ਤੇ ਸਿਰੇ ਲੱਗੀ ਰਹੀ ਕਿ ਜਿੱਥੇ ਗਏ, ਲੈ ਗਏ ਪੰਜਾਬੀ ਨਾਲ ਕਬੱਡੀ ਨੂੰ| ਖਾਸਕਰ ਨਿਊਜੀਲੈਂਡ ਚ ਜਿੱਥੇ ਪਿਛਲੇ ਕੁੱਝ ਸਾਲਾਂ ਚ ਪੰਜਾਬੀਆਂ ਦੀ ਆਬਾਦੀ ਚ ਖਾਸਾ ਵਾਧਾ ਹੋਇਆ.! ,,,,ਸਮੁੱਚੇ ਤੌਰ ‘ਤੇ ਨਿਊਜ਼ੀਲੈਂਡ ਦੇਸ਼ ਵਿੱਚ ਹੋਇਆ ਇਹ ਦੂਸਰਾ ਕਬੱਡੀ ਕੱਪ ਪੂਰਨ ਤੌਰ ਤੇ ਸਫਲ ਰਿਹਾ| ਤੇ ਇਸ ਲਈ ਸਾਰੇ ਹੀ ਇਸ ਵਰਲਡ ਕੱਪ ਦੇ ਪ੍ਰਬੰਧਕ ਮੁਬਾਰਕਬਾਦ ਦੇ ਹੱਕਦਾਰ ਨੇ| ਸ਼ਾਲਾ| ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਖੇਡ ਕਬੱਡੀ ਦੇ ਮੇਲੇ ਲੱਗਦੇ ਰਹਿਣ| ਵਸਦੀ ਰਹੇ ਕਬੱਡੀ ਤੇ ਪੰਜਾਬੀ ਹੱਸਦੇ ਵੱਸਦੇ ਰਹਿਣ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly