ਜਲੰਧਰ, (ਸਮਾਜ ਵੀਕਲੀ) (ਜੱਸਲ)-ਅੱਜ ਵਾਰਡ ਨੰਬਰ 14 ਤੋਂ ਬਸਪਾ ਉਮੀਦਵਾਰ ਸ਼੍ਰੀ ਹੰਸ ਰਾਜ ਬਿਰਦੀ ਸਾਬਕਾ ਸਰਪੰਚ ਸੋਫੀ ਪਿੰਡ ਦੇ ਹੱਕ ਵਿੱਚ ਡਾਕਟਰ ਕੇਸਰ ,ਜਗਦੀਸ਼ ਰਾਣਾ ਸਾਬਕਾ ਬਸਪਾ ਪ੍ਰਧਾਨ ਜਲੰਧਰ ਤੇ ਸਤੀਸ਼ ਕੁਮਾਰ ਦੀਸ਼ਾ ਕਲੱਸਟਰ ਬੀਐਸਪੀ ਵਲੋਂ ਸਾਂਝੇ ਤੌਰ ‘ਤੇ ਦੀਪ ਨਗਰ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਬਸਪਾ ਆਗੂਆਂ ਨੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 21 ਦਸੰਬਰ ਨੂੰ ਚੋਣਾਂ ਦੌਰਾਨ ਇੱਕ ਇੱਕ ਵੋਟ ਬਹੁਜਨ ਸਮਾਜ ਪਾਰਟੀ ਦੇ ਹਾਥੀ ਨਿਸ਼ਾਨ ‘ਤੇ ਲਾ ਕੇ ਸ਼੍ਰੀ ਹੰਸ ਰਾਜ ਬਿਰਦੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਇਸ ਮੌਕੇ ‘ਤੇ ਐਡਵੋਕੇਟ ਹਰਭਜਨ ਸਾਂਪਲਾ,ਨਰਿੰਦਰ ਕੁਮਾਰ, ਲਛਮਣ ਦਾਸ ,ਰਾਹੁਲ ਬਿਰਦੀ, ਲਲਿਤ ਕੁਮਾਰ ਅਤੇ ਹੋਰ ਬਹੁਤ ਸਾਰੇ ਸਪੋਰਟਰਾਂ ਨੇ ਰਣਜੀਤ ਐਵੇਨਿਊ ਅਤੇ ਦੀਪ ਨਗਰ ਵਿੱਚ ਘਰ -ਘਰ ਜਾ ਕੇ ਸ੍ਰੀ ਹੰਸ ਰਾਜ ਬਿਰਦੀ ਦੇ ਹੱਕ ਵਿੱਚ ਪ੍ਰਚਾਰ ਕੀਤਾ। ਵੋਟਰਾਂ ਵਿੱਚ ਸ਼੍ਰੀ ਹੰਸ ਰਾਜ ਬਿਰਦੀ ਨੂੰ ਜਿਤਾਉਣ ਲਈ ਕਾਫੀ ਉਤਸ਼ਾਹ ਪਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly