ਦਿੜਬਾ ਨਗਰ ਪੰਚਾਇਤ ਚੋਣਾਂ ਵਿੱਚ ਅਕਾਲੀ ਦਲ ਬਾਦਲ ਨੇ ਮੈਚ ਖੇਡਣ ਤੋਂ ਕੀਤਾ ਕਿਨਾਰਾ, ਸੂਤਰਾਂ ਮੁਤਾਬਕ ਅੰਦਰ ਖਾਤੇ ਆਮ ਆਦਮੀ ਪਾਰਟੀ ਦੀ ਕਰ ਰਹੇ ਮੱਦਦ 

ਦਿੜਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੱਲਦਿਆਂ ਪਿਛਲੇ ਸਮੇਂ ਤੋਂ ਕਦੇ ਵੀ ਚੋਣ ਅਖਾੜਾ ਠੰਡਾ ਨਹੀਂ ਹੋਇਆ। ਆਏ ਦਿਨ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਰਹਿੰਦੀਆਂ ਹਨ। ਪੰਜਾਬ ਦੇ ਲੋਕਾਂ ਨੂੰ ਚੋਣ ਮੈਦਾਨ ਤੋਂ ਵਿਹਲੇ ਨਹੀਂ ਹੋਣਾ ਪਿਆ। ਪਿੱਛੇ ਜਿਹੇ ਜਿਮਨੀ ਚੋਣਾਂ ਤੋਂ ਤੁਰੰਤ ਬਾਅਦ ਹੁਣ ਨਗਰ ਪੰਚਾਇਤ, ਨਗਰ ਕੌਂਸਲ, ਨਗਰ ਨਿਗਮ ਚੋਣਾਂ ਹੋ ਰਹੀਆਂ ਹਨ। ਸੂਬੇ ਵਿੱਚ ਹੋਰ ਕੁਝ ਹੋਵੇ ਭਾਵੇਂ ਨਾ ਹੋਵੇ ਪਰ ਚੋਣਾਂ ਜਰੂਰ ਹੋ ਰਹੀਆਂ ਹਨ। ਇੰਨਾ ਚੋਣਾਂ ਵਿੱਚ ਪੰਜਾਬ ਦੀ ਪੰਥਕ ਪਾਰਟੀ ਅਕਾਲੀ ਦਲ ਬਾਦਲ ਤੇ ਉਸ ਤੋਂ ਵੱਖ ਹੋਏ ਆਗੂ ਮੈਦਾਨ ਵਿੱਚ ਨਹੀਂ ਹਨ। ਸ਼ਹੀਦੀ ਦਿਨਾਂ ਦਾ ਹਵਾਲਾ ਦਿੰਦਿਆਂ ਸ੍ਰੋਮਣੀ ਅਕਾਲੀ ਦਲ ਨੇ ਚੋਣਾਂ ਵਿੱਚ ਸਿੱਧੇ ਤੌਰ ਤੇ ਭਾਗ ਲੈਣ ਨੂੰ ਉਚਿਤ ਨਹੀਂ ਸਮਝਿਆ। ਜੋ ਕਿ ਪੰਥਕ ਪਾਰਟੀ ਹੋਣ ਦੇ ਮੰਤਵ ਨਾਲ ਜਾਇਜ ਵੀ ਹੈ। ਪਰ ਪਾਰਟੀ ਵਲੋਂ ਚੋਣ ਬਾਈਕਾਟ ਦੇ ਬਾਵਜੂਦ ਹੇਠਲੇ ਆਗੂਆਂ ਅਤੇ ਉਨ੍ਹਾਂ ਦੇ ਵਰਕਰਾਂ ਵਲੋਂ ਸਥਾਨਕ ਹਲਕੇ ਅੰਦਰ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਸਪੋਟ ਕੀਤੀ ਜਾ ਰਹੀ ਹੈ। ਅਕਾਲੀ ਦਲ ਬਾਦਲ ਦੀ ਭਾਰਤੀ ਜਨਤਾ ਪਾਰਟੀ ਪੁਰਾਣੀ ਭਾਈਵਾਲ ਹੈ। ਪਰ ਇੰਨੀ ਦਿਨੀ ਇਨ੍ਹਾਂ ਦਾ ਕੋਈ ਗੱਠਜੋੜ ਨਹੀਂ ਹੈ। ਚਲੋ ਪੁਰਾਣੀ ਸਾਂਝ ਦਾ ਲਿਹਾਜ ਰੱਖਦਿਆਂ ਮੱਦਦ ਕਰਨਾ ਕਿਤੇ ਜਾਇਜ ਵੀ ਹੋਵੇਗਾ। ਪਰ ਆਮ ਆਦਮੀ ਪਾਰਟੀ ਜਿਸਨੇ ਆਪਣੇ ਪ੍ਚਾਰ ਦੌਰਾਨ ਜਾ ਹਰ ਮੰਚ ਤੇ ਅਕਾਲੀ ਦਲ ਬਾਦਲ ਜਾ ਢੀਂਡਸਾ ਹੋਵੇ ਇੰਨਾ ਦੀਆਂ ਧੱਜੀਆਂ ਉਡਾਈਆ ਹਨ ਫੇਰ ਵੀ ਕਈ ਵਾਰਡਾ ਵਿੱਚ ਸਿੱਧੇ ਅਸਿੱਧੇ ਰੂਪ ਵਿੱਚ ਮੱਦਦ ਕਰਨਾ ਤਾਂ ਉਹ ਗੱਲ ਹੈ ਕਿ ” ਹੱਥ ਨਾ ਪਹੁੰਚੇ ਥੂਹ ਕੌੜੀ ” । ਦਿੜਬਾ ਵਿੱਚ ਕਾਂਗਰਸ ਦੇ ਦੋ ਧੜੇ ਹਨ ਪਰ ਫੇਰ ਵੀ ਉਹ ਮੈਦਾਨ ਵਿੱਚ ਹੈ। ਪਿਛਲੇ ਪ੍ਧਾਨ ਬਿੱਟੂ ਖਾਂ ਜਿਨਾਂ ਨੇ ਸ੍ ਸੁਰਜੀਤ ਸਿੰਘ ਧੀਮਾਨ ਦੀ ਅਗਵਾਈ ਵਿੱਚ ਕੰਮ ਕੀਤਾ ਹੈ ਉਹ ਵੀ ਮੈਦਾਨ ਵਿੱਚ ਹਨ। ਪਰ ਅਕਾਲੀਆਂ ਦਾ ਹਾਲ ਵੇਖ ਕੇ ਲੋਕ ਜਰੂਰ ਹੈਰਾਨ ਹਨ ਕਿ ਉਹ ਅੱਜ ਕਿਸ ਮੋੜ ਤੇ ਆ ਕੇ ਖੜ ਗਏ ਹਨ। ਮੁਕਾਬਲਾ ਪੂਰਾ ਫਸਵਾਂ ਹੈ। ਬਹੁਤ ਸਾਰੇ ਆਜਾਦ ਉਮੀਦਵਾਰ ਵੀ ਲੜ ਰਹੇ ਹਨ ਜਿਨ੍ਹਾਂ ਦੀ ਪੁਜੀਸ਼ਨ ਚੰਗੀ ਦੱਸੀ ਜਾ ਰਹੀ ਹੈ। ਜੇਕਰ ਕਿਸੇ ਤਰ੍ਹਾਂ ਦਾ ਸਰਕਾਰੀ ਪੱਖਪਾਤ ਨਾ ਹੋਇਆ ਤਾਂ ਨਤੀਜੇ ਹੈਰਾਨੀਜਨਕ ਹੋਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਾਰਡ ਨੰਬਰ 13 ਤੋਂ ਬਸਪਾ ਉਮੀਦਵਾਰ ਸ਼੍ਰੀਮਤੀ ਕੁਲਵਿੰਦਰ ਕੌਰ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ-ਬਸਪਾ ਆਗੂ ਤੇ ਸਪੋਰਟਰ
Next articleਕਵਿਤਾਵਾਂ